ਤਾਜਾ ਖਬਰਾਂ
BOLDAPUNJAB.COM
ਸੁਲਤਾਨਪੁਰ ਲੋਧੀ / ਜਲੰਧਰ:
ਬਿਆਸ ਦਰਿਆ ਨੇੜੇ ਮੁੰਡੀ ਮੋੜ (ਥਾਣਾ ਤਲਵੰਡੀ ਚੌਧਰੀਆਂ, ਸੁਲਤਾਨਪੁਰ ਲੋਧੀ) ਨਾਲ ਸਬੰਧਤ ਮਸ਼ਹੂਰ ਢਿੱਲੋਂ ਭਰਾਵਾਂ ਖੁਦਕੁਸ਼ੀ ਮਾਮਲੇ ਵਿੱਚ ਅਦਾਲਤ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਹੈ।
ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਮੀਤ ਟਿਵਾਣਾ ਦੀ ਅਦਾਲਤ ਨੇ ਸੁਣਵਾਈ ਤੋਂ ਬਾਅਦ ਇੰਸਪੈਕਟਰ ਨਵਦੀਪ ਸਿੰਘ ਅਤੇ ਦੋ ਹੋਰ ਮੁਲਜ਼ਮਾਂ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਅਦਾਲਤ ਨੇ ਇਹ ਫੈਸਲਾ ਸੀਨੀਅਰ ਕ੍ਰਿਮੀਨਲ ਕੌਂਸਲ ਐਡਵੋਕੇਟ ਰਾਜੀਵ ਪੁਰੀ ਵੱਲੋਂ ਪੇਸ਼ ਕੀਤੀਆਂ ਗਈਆਂ ਮਜ਼ਬੂਤ ਦਲੀਲਾਂ ਤੋਂ ਬਾਅਦ ਸੁਣਾਇਆ।
ਮਾਮਲੇ ਦਾ ਪਿਛੋਕੜ: ਜ਼ਿਕਰਯੋਗ ਹੈ ਕਿ ਇਸ ਦੁਖਦਾਈ ਘਟਨਾ ਵਿੱਚ ਇੱਕ ਭਰਾ ਨੇ ਬਿਆਸ ਦਰਿਆ ਵਿੱਚ ਛਾਲ ਮਾਰ ਦਿੱਤੀ ਸੀ, ਜਦਕਿ ਦੂਜਾ ਭਰਾ ਉਸ ਨੂੰ ਬਚਾਉਣ ਲਈ ਉਸ ਦੇ ਮਗਰ ਹੀ ਦਰਿਆ ਵਿੱਚ ਕੁੱਦ ਗਿਆ ਸੀ।
Get all latest content delivered to your email a few times a month.