IMG-LOGO
ਹੋਮ ਪੰਜਾਬ : ਸਾਡੇ ਰਿਫਿਊਜੀਆਂ ਦੇ ਦਾਦੇ ਲੱਗਦੇ ਮਨੁੱਖ ਤਾ ਹੁਣ ਕੋਈ ਵੀ...

ਸਾਡੇ ਰਿਫਿਊਜੀਆਂ ਦੇ ਦਾਦੇ ਲੱਗਦੇ ਮਨੁੱਖ ਤਾ ਹੁਣ ਕੋਈ ਵੀ ਏਸ ਚ ਦੁਨੀਆਂ ਨਹੀਂ ਰਹਿ ਗਏ ਹੋਣਗੇ,,,

ਅਜਾਦੀ ਨਹੀਂ ਉਜਾੜਾ ਦਿਵਸ ਕਹਾਂਗੇ ਇਸ ਦਿਨ ਨੂੰ : ਸੁਖਵਿੰਦਰ ਸਿੰਘ ਸਰਪੰਚ

15 ਅਗਸਤ ਨੂੰ ਮੁਲਕਾਂ ਦੀ ਹੋਈ ਵੰਡ ਤੇ ਵਿਸ਼ੇਸ਼ ਲੇਖ

Admin user - Aug 15, 2026 03:28 PM
IMG

BoldaPUNJAB.COM

ਚੰਡੀਗੜ 15 ਅਗਸਤ 2026 

ਹੁਣ ਕੁੱਝ ਤਾਏ ਲੱਗਦੇ ਬਹੁਤ ਥੋੜ੍ਹੇ ਮਨੁੱਖ ਰਹਿ ਗੇ ਨੇ  ਜੇਹਨਾ  ਨੂੰ ਅਸੀ ਸਧਾਰਨ ਤੌਰ ਤੇ  ਬਾਬੇ  ਆਂਦੇ ਆ ਓਹਨਾ ਮਨੁੱਖਾਂ ਨੇ ਕਿ 76/77  ਸਾਲ ਬੀਤਣ ਦੇ ਬਾਵਜੂਦ ਵੀ ਏਹਨਾਂ ਪਿੰਡਾਂ ਨੂੰ ਆਪਣੇ ਪਿੰਡ ਨਹੀ ਮੰਨਿਆ ਏ
 ਏਹ ਲੋਕ ਜਦੋਂ ਵੀ ਆਮ ਗੱਲਬਾਤ ਕਰਦਿਆਂ ਹਰ ਵਾਰ ਏਹ ਕਹਿਣਗੇ ਕਿ ਫਲਾਣੀ ਗੱਲ਼ ਪਿੰਡ ਹੁੰਦਿਆਂ ਦੀ ਹੈ 

 ਏਹ ਲੋਕ ਹਰ ਰੋਜ਼ ਆਪਣੇ ਓਹਨਾ ਪਿੰਡਾਂ ਦੇ ਗੀਤ ਹੀ ਗਾਉਂਦੇ ਰਹਿੰਦੇ ਨੇ( ਜਾ ਸਨ ) ਜਿਥੇ ਸਾਡੇ ਲੋਕਾਂ ਸਾਡੀ ਕੌਂਮ ਦਾ ਆਪਣਾ ਰਾਜ  ਭਾਗ ਰਿਹਾ ਹੈ  ਤੇ ਸਾਡੇ ਲੋਕ ਬਾਦਸ਼ਾਹਾਂ ਵਾਂਗ ਜਿੰਦਗੀ ਜਿਉਂਦੇ ਸਨ,

 ਮੈ ਆਪਣੇ ਦਾਦੇ , ਸਕੀ ਭੂਆ ਤੇ ਘਰਾਂ ਚੋ ਲੱਗਦੇ ਤਾਏਆ ਜਿਹਨਾਂ ਨੂੰ  ਅਸੀ ਬਾਬੇ ਆਂਦੇ ਸਾਂ  ਉਹਨਾਂ ਤੋ ਸੁਣਿਆ ਹੈ,ਕਿ ਓਹਨਾ ਵੇਲਿਆਂ ਚ ਮੇਰੇ ਦਾਦੇ ਦਾ ਪੱਕਾ ਘਰ ਤੇ ਉਪਰ ਪੱਕਾ ਚੁਬਾਰਾ , ਘਰ ਚ ਨਲਕਾ  ਵੀ ਲਗਿਆ ਹੋਇਆ ਸੀ ਤੇ ਘਰ ਚ ਨਵਾ ਹਰਕੁਲੀਸ ਸਾਈਕਲ ਸੀ ਜੋ ਕਿ ਆਉਣ ਲੱਗਿਆ ਚੁਬਾਰੇ ਵਿਚ ਕਿੱਲੀ ਨਾਲ ਟੰਗ ਕੇ ਆਏ ਸਨ ਕਿ ਏਹ ਥੋੜੇ ਦਿਨ ਰੌਲਾ ਰੱਪਾ ਹੈ  ਜਦੋਂ ਅਮਨ ਅਮਾਨ ( ਕਿਉਕਿ ਲੋਕ ਉਦੋਂ ਅਮਨ ਸ਼ਾਂਤੀ ਨਹੀ ਕਹਿੰਦੇ ਸਨ) ਹੋ ਗਿਆ ਤਾ ਆਪਾ ਵਾਪਸ ਆ ਹੀ ਜਾਣਾ ਹੈ 
ਓਸ ਵੇਲੇ ਸਾਨੂੰ ਸਾਡੇ ਬਾਬੇ ਨਾਨਕ ਦੇ ਦੇਸ ਚੋ ਉਜਾੜਿਆ ਗਿਆ ਤੇ ਸਾਡੇ 10 ਲੱਖ ਦੇ ਕਰੀਬ ਲੋਕ ਮਾਰ ਦਿਤੇ ਜਾ ਮਰਵਾ ਦਿੱਤੇ ਗਏ ਤੇ ਕ਼ਰੀਬ 2.5 ਕ੍ਰੋੜ (ਢਾਈ ਕਰੋੜ) ਲੋਕ ਉਜਾੜ ਦਿਤੇ ਗਏ 

ਤਿੰਨ ਤਿੰਨ ਬਲਦਾ ਦੀਆਂ ਜੋਗਾ ਸਨ ਤੇ ਆਪਣੇ ਖ਼ੂਹ ਵੀ  ਤੇ ਘਰ ਚ ਨਲਕਾ ਵੀ ਲੱਗਿਆ ਹੋਇਆ ਸੀ  ਜ਼ੋ ਕਿ ਮੇਰੀ ਦਾਦੀ ਦੇ ( ਭਰਾ ਪਿੰਡ ਸ਼ਾਮ ਸਿੰਘ ਵਾਲੇ ਤੋ  ਸ੍ਰ ਸੁੱਚਾਸਿੰਘਤੇ ਸ੍ਰ ਮੁੱਨਸ਼ਾਸਿੰਘ )

ਓੱਥੇ ਸਾਡੇ ਦਾਦੇ ਦੇ ਪਿੰਡ ਲੰਡਿਆ ਵਾਲਾ ਤਹਿਸੀਲ ਚੂਹਣੀਆ ਸਟੇਸ਼ਨ ਕੰਗਣਪੁਰ ਜ਼ਿਲਾ ਲਾਹੌਰ ਚ ਨਲਕਾ ਲਾ ਕਿ ਆਏਂ ਸਨ   

ਕਿਉਕਿ ਓਹਨਾ ਵੇਲਿਆਂ ਚ ਸਾਡੇ ਦਾਦੇ 95% ਉਹ ਏਧਰ ਸੱਤਲੁਜ ਤੋ ਉਰਾਰ ਵਿਆਹੇ ਹੋਏ ਸਨ ਕਿਉਕਿ ਓਧਰ ਮਾਲ ਡੰਗਰ ਖੂਹਾਂ ਤੇ ਹੋਣ ਕਰਕੇ ਔਰਤਾਂ ਨੂੰ ਗੋਹੇ ਕੂੜੇ, ਪਸ਼ੂ ਆਦਿਕ ਚੋਣ ਤੇ ਨਾ ਹੀ  ਕਪਾਹਾਂ ਆਦਿ ਚੁਗਣ ਆਦਿ ਵਰਗੇ ਕੰਮ ਨਹੀ ਕਰਨੇ ਪੈਂਦੇ ਸਨ  ਸਿਰਫ਼ ਚੋਇਆ ਹੋਇਆਂ ਦੁੱਧ ਹੀ ਦੋਣੀਆ ਚ  ਪਾ ਕਿ ਘਰਾ ਆ ਜਾਂਦਾ ਸੀ , ਨਾ ਹੀ ਲੋਕ  ਉੱਦੋ ਦੁੱਧ ਵੇਚਦੇ ਸਨ

 ਸਾਡੇ ਵੱਡੇ ਵਡੇਰਿਆਂ ਤੋ ਮੈ ਕਦੇ ਵੀ ਨਹੀਂ ਸੁਣਿਆ ਕਿ ਅਜਾਦ ਹੋਏ ਹਾ ਹਮੇਸ਼ਾ ਏਹੀ ਸੁਣਿਆ ਹੈ ਕਿ ਹੱਲਿਆ ਵੱਡੇ ਰੌਲਿਆਂ ( ਉਜਾੜੇ ਵੇਲੇ) ਚ ਹੋਈ ਵੱਡ ਟੁਕ ਚ ਅਸੀ  ਅੱਧੇ ਅੱਧੇ ਜੀਅ ਗੁਆ ਕੇ ਮਸਾ ਏਧਰ ਬਿਗਾਨੇ ਮੁਲਕ ਚ ਆਏ ਸਾ 

ਅਸਲ ਚ ਏਹਨਾਂ ਹਿੰਦੂ ਹਾਕਮਾਂ ਨੇ ਪੰਜਾਬ ਵੰਡਿਆ ਸੀ ਨਾ ਕਿ ਭਾਰਤ  ਜੋ ਕਿ ਏਹਨਾਂ ਦੇ ਦਿੱਤੇ ਜਖ਼ਮ ਹਮੇਸ਼ਾ ਰਹਿੰਦੀ ਦੁਨੀਆਂ ਤੱਕ ਅੱਲੇ ਰਹਿਣਗੇ

  ਨੌਜਵਾਨਾਂ ਲਈ ਏਥੇ ਏਹ ਦੱਸਣਾ ਜ਼ਰੂਰੀ ਹੈ ਕਿ ਸਾਡੇ ਏਰੀਏ ਦੇ ਸਾਬਕਾ ਵਿਧਾਇਕ ਸ੍ਰ ਪਰਮਜੀਤ ਸਿੰਘ ਸੰਧੂ ਹਮੇਸ਼ਾ ਕਹਿੰਦੇ ਸਨ ਕਿ ਆਪਾ ਰਫਿਊਜੀ ਓਧਰ 32 ਲੱਖ ਏਕੜ ਜ਼ਮੀਨ ਛੱਡ ਕੇ ਆਏ ਹਾ ਤੇ ਏਧਰ ਰਫਿਊਜੀਆਂ ਨੂੰ ਸਿਰਫ਼ 8 ਲੱਖ ਏਕੜ ਦੇ ਕਰੀਬ ਹੀ ਜ਼ਮੀਨ ਮਿਲੀ ਹੈ ਅੰਤਰਰਾਸ਼ਟਰੀ ਪੱਧਰ ਦੇ ਕਾਨੂੰਨ ਅਨੁਸਾਰ ਵੰਡ ਵੇਲੇ 100 ਦੇ ਬਦਲੇ 100 ਹੀ ਦੇਣਾ ਬਣਦਾ ਜ਼ੋ ਕਿ ਏਹਨਾਂ ਅਖੌਤੀ ਹਾਕਮਾਂ ਨੇ ਨਹੀ ਦਿੱਤਾ ਓਹ ਕਹਿੰਦੇ ਹੁੰਦੇ ਸਨ ਕਿ ਸਾਨੂੰ ਜ਼ਮੀਨਾਂ ਦਿੰਦੇ ਤਾ ਸਹੀ ਭਾਵੇਂ ਰਾਜਸਥਾਨ ਯੂਪੀ ਮੱਧ ਪ੍ਰਦੇਸ਼ ਆਦਿਕ ਜਗ੍ਹਾ ਤੇ  ਤੇ ਦਿੰਦੇ ਪਰ ਨਹੀ ਦਿੱਤੀਆਂ

  ਪਰ ਹੁਣ ਵੀ ਏਸ ਦੇਸ਼ ਦੇ ਗੰਦੇ ਸਿਸਟਮ ਤੋ ਤੰਗ ਆ ਕੇ ਸਾਡੀ ਕੌਂਮ ਦੇ ਲੋਕ ਹਰ ਹੀਲਾ ਵਰਤ ਕੇ ਕਨੇਡਾ ਆਸਟ੍ਰੇਲੀਆ ਅਮਰੀਕਾ ਸਮੇਤ ਹੋਰ ਮੁਲਕਾਂ ਚ ਸੈਟ ਹੋ ਰਹੇ ਨੇ  ਨਵੀ ਤਰ੍ਹਾਂ ਦਾ ਉਜਾੜਾਂ ਪੈ ਰਿਹਾ ਹੈ ਜੋ ਕਿ ਲੋਕ ਖੁਸੀ ਨਾਲ਼ ਮਨਜ਼ੂਰ ਕਰ ਰਹੇ ਨੇ   
,,,,, ਹੁਣ ਹਿਸਾਬ ਲਗਾ ਲੋ ਉਦੋਂ ਅਜ਼ਾਦ ਹੋਏ ਸਾ ਕਿ ਬਰਬਾਦ ਹੋਏ ਸਾ ਏਹ ਅਜਾਦੀ ਹੈ ਕਿ ਬਰਬਾਦੀ ਹੈ  ,ਕਿਉਂਕਿ ਏਥੇ ਧੱਕੇ ਨਾਲ ਝੰਡੇ  ਵੀ 25/25 ਰੁਪਏ  ਚ  ਲੋਕਾਂ ਨੂੰ ਵੇਚੇ ਜਾ ਰਹੇ ਨੇ,,ਤਰੱਕੀ ਕਿੰਨੀ ਕੁ ਸੰਭਵ ਹੈ ਏਥੇ 

ਇੱਕ ਗੱਲ਼ ਹਮੇਸ਼ਾ ਏਹ ਵੀ  ਸੁਣੀ ਹੈ ਕਿ ਅੰਗਰੇਜ਼ ਦਾ ਰਾਜ ਬੇਹੱਦ ਕਾਨੂੰਨ ਦਾ ਰਾਜ਼ ਸੀ  ਬਜ਼ੁਰਗ ਕਹਿੰਦੇ ਸਨ ਕਿ ਕਿਤੇ ਵੀ ਮਾੜਾ ਕੰਮ ਕਰਨ ਵਾਲਿਆਂ ਦੀ ਹਿੰਮਤ ਨਹੀ ਪੈਦੀ ਸੀ ਮੈ ਆਪਣੀ 52 ਸਾਲ ਉਮਰ ਚ ਕ਼ਰੀਬ ਪਿਛਲੇ 40 ਕੁ ਸਾਲਾ ਚ ਕਦੇ ਵੀ ਕਿਸੇ ਬਜ਼ੁਰਗ ਤੋ ਏਹ ਨਹੀਂ ਸੁਣਿਆ ਕਿ ਅੰਗਰੇਜ਼ ਦਾ ਰਾਜ ਮਾੜਾ ਸੀ ਕੀ ਲੈਣਾ ਸੀ ਏਸ ਅਧੂਰੀ ਝੂਠੀ ਅਜਾਦੀ ਤੋ ਜੇ ਸਾਡੇ ਬੱਚਿਆ ਨੇ 40/40 ਲੱਖ ਲਾ ਕਿ ਫਿਰ ਅੰਗਰੇਜ਼ਾਂ ਦੇ ਦੇਸ਼ਾਂ ਚ ਹੀ ਜਾਣਾ ਸੀ 78 ਸਾਲਾ ਤੋ ਹਰ ਸਿਆਸੀ ਪਾਰਟੀ ਦੇ ਲੋਕਾਂ ਤੋ ਇੱਕੋ ਜਿਹੇ ਸਿਰਫ਼ ਭਾਸ਼ਣ ਸੁਣ ਰਹੇਂ ਨੇ ਸਾਡੇ ਲੋਕ 

ਸੁਖਵਿੰਦਰ ਸਿੰਘ ਭੱਪਾ ਸਰਪੰਚ

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.