>
ਤਾਜਾ ਖਬਰਾਂ
BOLDAPUNJAB.COM
ਚੰਡੀਗੜ੍ਹ: ਬੰਦੀ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਆਲਾ ਮਿਆਰੀ ਸੂਤਰਾਂ ਅਨੁਸਾਰ ਕੇਂਦਰ ਸਰਕਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਇੱਕ ਦਿਨ (ਕੁਝ ਘੰਟਿਆਂ) ਦੀ ਸਖ਼ਤ ਸੁਰੱਖਿਆ ਹੇਠ ਪੈਰੋਲ ਦੇਣ ਲਈ ਸਹਿਮਤ ਹੋਈ ਸੀ, ਪਰ ਭਾਈ ਹਵਾਰਾ ਨੇ ਕੇਂਦਰ ਦੀ ਇਸ ਆਫਰ ਨੂੰ ਪੂਰੀ ਤਰ੍ਹਾਂ ਠੁਕਰਾ ਦਿੱਤਾ ਹੈ।
ਮੁੱਖ ਘਟਨਾਕ੍ਰਮ:
ਮੁੱਖ ਮੰਤਰੀ ਦੀ ਮੰਗ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਈ ਹਵਾਰਾ ਦੀ ਮਾਤਾ ਜੀ ਦੀ ਗੰਭੀਰ ਬਿਮਾਰੀ ਅਤੇ ਵਿਗੜਦੀ ਤਬੀਅਤ ਦਾ ਹਵਾਲਾ ਦਿੰਦਿਆਂ ਪੰਜਾਬ ਦੇ ਰਾਜਪਾਲ ਨੂੰ 10 ਦਿਨਾਂ ਦੀ ਪੈਰੋਲ ਲਈ ਸਿਫ਼ਾਰਸ਼ੀ ਪੱਤਰ ਲਿਖਿਆ ਸੀ। ਇਸ ਸਬੰਧੀ ਮੁੱਖ ਮੰਤਰੀ ਨੇ ਰਾਜਪਾਲ ਨਾਲ ਮੁਲਾਕਾਤ ਵੀ ਕੀਤੀ ਸੀ।
ਮੈਡੀਕਲ ਜਾਂਚ: ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਮਾਤਾ ਜੀ ਦੀ ਸਿਹਤ ਬਾਰੇ ਰਿਪੋਰਟ ਮੰਗੇ ਜਾਣ ਤੋਂ ਬਾਅਦ PGI ਦੇ ਡਾਕਟਰਾਂ ਦੀ ਟੀਮ ਵੱਲੋਂ ਮੈਡੀਕਲ ਚੈੱਕਅਪ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ ਵੀ ਭਾਈ ਹਵਾਰਾ ਨੇ ਸਿੱਖ ਪੰਥ ਨੂੰ ਅਪੀਲ ਕੀਤੀ ਸੀ ਕਿ ਉਹਨਾਂ ਦੇ ਲਈ ਰਹਿਮ ਦੀਆਂ ਅਪੀਲਾਂ ਨਾ ਕੀਤੀਆਂ ਜਾਣ.।
Get all latest content delivered to your email a few times a month.