IMG-LOGO
ਹੋਮ ਪੰਜਾਬ : ਰਮਿੰਦਰ ਆਵਲਾ ਪਰਿਵਾਰ 'ਤੇ ਵਿਵਾਦਤ ਟਿੱਪਣੀ

ਰਮਿੰਦਰ ਆਵਲਾ ਪਰਿਵਾਰ 'ਤੇ ਵਿਵਾਦਤ ਟਿੱਪਣੀ

ਪਾਰਟੀ ਦੇ ਸਥਾਪਤ ਆਗੂਆਂ ਨੂੰ ਨੀਵਾਂ ਦਿਖਾ ਰਹੇ ਹਨ ਰਾਜਾ ਵੜਿੰਗ

ਵਿਰੋਧੀ ਲਹਿਰ ਵਿੱਚ ਵੀ ਆਵਲਾ ਪਰਿਵਾਰ ਦਾ ਦਬਦਬਾ

Admin user - Aug 05, 2026 10:18 AM
IMG

ਜਗਦੀਸ਼ ਥਿੰਦ 
ਚੰਡੀਗੜ੍ਹ/ਫਿਰੋਜ਼ਪੁਰ (05 ਅਗਸਤ)

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪਾਰਟੀ ਦੇ ਹੀ ਸੀਨੀਅਰ ਨੇਤਾਵਾਂ ਖ਼ਿਲਾਫ਼ ਦਿੱਤੇ ਜਾ ਰਹੇ ਬਿਆਨਾਂ ਨੇ ਸੂਬੇ ਦੀ ਸਿਆਸਤ ਵਿੱਚ ਨਵਾਂ ਭੂਚਾਲ ਲਿਆ ਦਿੱਤਾ ਹੈ। ਇੱਕ ਪਾਸੇ ਜਿੱਥੇ ਰਾਜਾ ਵੜਿੰਗ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਧੜੇ ਨਾਲ ਸਿੱਧਾ ਸਿੰਗ ਫਸਾਈ ਬੈਠੇ ਹਨ, ਉੱਥੇ ਹੀ ਪੰਜਾਬ ਦੇ ਵੱਖ-ਵੱਖ ਦੌਰਿਆਂ ਦੌਰਾਨ ਉਹ ਕਾਂਗਰਸ ਦਾ ਗ੍ਰਾਫ਼ ਉੱਚਾ ਚੁੱਕਣ ਦੀ ਬਜਾਏ ਆਪਣੀ ਹੀ ਪਾਰਟੀ ਦੇ ਸਥਾਪਤ ਆਗੂਆਂ ਨੂੰ ਨੀਵਾਂ ਦਿਖਾਉਣ ਵਿੱਚ ਲੱਗੇ ਹੋਏ ਹਨ।
ਰਮਿੰਦਰ ਆਵਲਾ ਪਰਿਵਾਰ 'ਤੇ ਵਿਵਾਦਤ ਟਿੱਪਣੀ
ਗੁਰੂਹਰਸਹਾਏ ਵਿਖੇ ਇੱਕ ਵੱਡੇ ਇਕੱਠ ਦੌਰਾਨ ਰਾਜਾ ਵੜਿੰਗ ਨੇ ਉਦਯੋਗਪਤੀ ਅਤੇ ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਪਰਿਵਾਰ ਪ੍ਰਤੀ ਅਜਿਹੀ ਸ਼ਬਦਾਵਲੀ ਵਰਤੀ, ਜਿਸ ਨਾਲ ਪਾਰਟੀ ਅੰਦਰ ਵੱਡੀ ਚਰਚਾ ਛਿੜ ਗਈ ਹੈ। ਰਾਜਾ ਵੜਿੰਗ ਨੇ ਜਨਤਕ ਤੌਰ 'ਤੇ ਕਿਹਾ ਕਿ ਰਮਿੰਦਰ ਆਵਲਾ ਇੱਕ ਟਿਕਟ ਆਪਣੇ ਲਈ ਅਤੇ ਇੱਕ ਆਪਣੇ ਪੁੱਤਰ ਲਈ ਮੰਗ ਰਹੇ ਹਨ। ਉਹਨਾਂ ਅੱਗੇ ਤਲਖ਼ ਲਹਿਜ਼ੇ ਵਿੱਚ ਕਿਹਾ, "ਇਹ ਦੇਖੋ ਕਿ ਤੁਹਾਨੂੰ ਇੱਕ ਟਿਕਟ ਵੀ ਦੇਣੀ ਹੈ ਕਿ ਨਹੀਂ... ਇਹ ਕੋਈ ਪਿਓ ਦਾ ਰਾਜ ਨਹੀਂ ਕਿ ਦੋ-ਦੋ ਟਿਕਟਾਂ ਦਿੱਤੀਆਂ ਜਾਣ।"
ਪੁਰਾਣੇ ਬਿਆਨਾਂ ਨਾਲ ਫਿਰ ਘਿਰੇ ਰਾਜਾ ਵੜਿੰਗ
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਰਾਜਾ ਵੜਿੰਗ ਆਪਣੇ ਬੋਲਾਂ ਕਰਕੇ ਵਿਵਾਦਾਂ ਵਿੱਚ ਘਿਰੇ ਹੋਣ। ਇਸ ਤੋਂ ਪਹਿਲਾਂ ਵੀ:
ਤਰਨਤਾਰਨ ਉਪ-ਚੋਣ: ਮਰਹੂਮ ਦਲਿਤ ਨੇਤਾ ਸਰਦਾਰ ਬੂਟਾ ਸਿੰਘ ਬਾਰੇ ਦਿੱਤਾ ਗਿਆ "ਕਾਲਾ ਸ਼ਾਹ ਰੰਗ" ਵਾਲਾ ਬਿਆਨ ਕਾਫ਼ੀ ਵਿਵਾਦਗ੍ਰਸਤ ਰਿਹਾ ਸੀ।
ਗਿੱਦੜਬਾਹਾ ਚੋਣਾਂ: ਨਗਰ ਕੌਂਸਲ ਚੋਣਾਂ ਸਮੇਂ ਕੀਤੀ ਗਈ ਬਿਆਨਬਾਜ਼ੀ ਨੇ ਵੀ ਉਹਨਾਂ ਦੀ ਕਾਰਜਪ੍ਰਣਾਲੀ 'ਤੇ ਸਵਾਲ ਖੜ੍ਹੇ ਕੀਤੇ ਸਨ।
ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਇਹ ਬਿਆਨਬਾਜ਼ੀ ਰਾਜਾ ਵੜਿੰਗ ਦੀ ਅੰਦਰੂਨੀ ਸੋਚ ਅਤੇ ਪਾਰਟੀ ਅੰਦਰਲੀ ਖਿੱਚੋਤਾਣ ਨੂੰ ਸਾਹਮਣੇ ਲਿਆਉਂਦੀ ਹੈ।
ਵਿਰੋਧੀ ਲਹਿਰ ਵਿੱਚ ਵੀ ਆਵਲਾ ਪਰਿਵਾਰ ਦਾ ਦਬਦਬਾ
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਨਾ ਹੋਣ ਦੇ ਬਾਵਜੂਦ ਰਮਿੰਦਰ ਸਿੰਘ ਆਵਲਾ ਨੇ ਨਗਰ ਕੌਂਸਲ ਗੁਰੂਹਰਸਹਾਏ ਅਤੇ ਬਲਾਕ ਸੰਮਤੀ ਗੁਰੂਹਰਸਹਾਏ ਵਿੱਚ ਆਪਣੇ ਬੋਰਡ ਬਣਾ ਕੇ ਆਪਣੀ ਮਜ਼ਬੂਤ ਸਿਆਸੀ ਪਕੜ ਦਾ ਸਬੂਤ ਦਿੱਤਾ ਸੀ। ਅਜਿਹੇ ਜਮੀਨੀ ਆਗੂਆਂ ਨਾਲ ਪ੍ਰਧਾਨ ਵੱਲੋਂ ਅਜਿਹਾ ਵਰਤਾਓ ਕਰਨਾ ਪਾਰਟੀ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ।

 ਸਿਆਸੀ ਮਾਹਿਰਾਂ ਦੀ ਰਾਏ 

ਇਸ ਸਬੰਧੀ ਸਿਆਸੀ ਪੰਡਿਤਾਂ ਦਾ ਕਹਿਣਾ ਹੈ ਕਿ ਵੜਿੰਗ ਸ਼ਾਇਦ ਸੋਚਦੇ ਹਨ ਕਿ ਜਾਖੜ ਪਰਿਵਾਰ ਨਾਲ ਨੇੜਤਾ ਅਤੇ ਚਰਨਜੀਤ ਸਿੰਘ ਚੰਨੀ ਨਾਲ ਸੁਖਾਵੇਂ ਸਬੰਧਾਂ ਕਾਰਨ ਰਾਮਿੰਦਰ ਆਵਲਾ ਦੋ ਹਲਕਿਆਂ ਤੇ ਦਾਅਵੇਦਾਰੀ ਜਤਾ ਰਹੇ ਹਨ , ਪਰ ਗੁਰੂ ਹਰਸਹਾਏ ਵਿੱਖੇ ਮਨਰੇਗਾ ਬਚਾਓ ਰੈਲੀ ਮੌਕੇ ਰਾਜਾ ਵੜਿੰਗ ਦੀ ਵਰਡਿੰਗ ਸੀ ਕਿ ਟਿਕਟਾਂ ਤੁਹਾਡੀ ਜੇਬ ਵਿੱਚ ਹਨ 

 

 

 

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.