ਤਾਜਾ ਖਬਰਾਂ
ਮੁਹੰਮਦ ਇਸਮਾਈਲ ਏਸ਼ੀਆ
ਸੁਨਾਮ ਊਧਮ ਸਿੰਘ ਵਾਲਾ 5 ਅਗਸਤ
ਨਵੀਂ ਪੀੜ੍ਹੀ ਲਈ ਵਿੱਦਿਆ ਦਾ ਚਾਨਣ ਮੁਨਾਰਾ ਸਾਬਿਤ ਹੋਣ ਜਾ ਰਹੀ ਇਸ ਯੂਨੀਵਰਸਿਟੀ ਦੇ ਐਮ.ਓ.ਯੂ. ਸਾਈਨਿੰਗ ਸਮਾਰੋਹ ਮੌਕੇ ਆਸ਼ੀਰਵਾਦ ਦੇਣ ਲਈ ਸੰਘਰ ਧਾਮ ਸਿਰਸਾ ਤੋਂ ਸੰਤ ਬਾਬਾ ਬ੍ਰਹਮਦਾਸ ਜੀ (ਗੱਦੀਨਸ਼ੀਨ ਡੇਰਾ ਬਾਬਾ ਭੂਮਣ ਸ਼ਾਹ) ਅਤੇ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲੇ ਵਿਸ਼ੇਸ਼ ਤੌਰ 'ਤੇ ਪੁੱਜੇ।
ਸੰਘਰਧਾਮ ਤੋਂ ਵਿਸ਼ੇਸ਼ ਤੌਰ ਤੇ ਅਸ਼ੀਰਵਾਦ ਦੇਣ ਲਈ ਪੁੱਜੇ ਸੰਤ ਬਾਬਾ ਬ੍ਰਹਮਦਾਸ ਜੀ ਗੱਦੀ ਨਸ਼ੀਨ ਡੇਰਾ ਬਾਬਾ ਭੂੰਮਣ ਸ਼ਾਹ ਜੀ ਨੇ ਸ਼ਹੀਦ ਊਧਮ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਕਿਹਾ ਕਿ ਸ਼ਹੀਦ ਨੇ ਵਿੱਦਿਆ ਦਾ ਪਸਾਰਾ ਕਰਨ ਦਾ ਸੁਨੇਹਾ ਦਿੱਤਾ ਸੀ ,ਜਿਸ ਨੂੰ ਅੱਜ ਊਧਮ ਸਿੰਘ ਸ਼ਹੀਦ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰਿਨਿਊਰਸ਼ਿਪ ਯੂਨੀਵਰਸਿਟੀ, ਪੰਜਾਬ ਸਥਾਪਿਤ ਕਰਕੇ ਪ੍ਰਵਾਨ ਚੜਾਇਆ ਜਾ ਰਿਹਾ ਹੈ ।
ਜਸਟਿਸ ਜਗਦੀਪ ਸਿੰਘ ਮਹਿਰੋਕ ਨੇ ਸੰਤ ਬਾਬਾ ਬ੍ਰਹਮਦਾਸ ਜੀ ਵੱਲੋਂ ਦਿੱਤੇ ਅਸ਼ੀਰਵਾਦ ਲਈ ਉਹਨਾਂ ਦਾ ਵਿਸ਼ੇਸ਼ ਸ਼ੁਕਰਾਨਾ ਕੀਤਾ ।
ਕੰਬੋਜ ਭਾਈਚਾਰੇ ਵੱਲੋਂ ਸਥਾਪਿਤ ਕੀਤੀ ਜਾ ਰਹੀ ਇਕ ਨਿਵੇਕਲੀ ਸਕਿਲਡ ਯੂਨੀਵਰਸਿਟੀ ਲਈ ਸੁਨਾਮ ਊਧਮ ਸਿੰਘ ਵਾਲਾ ਵਿਖੇ ਕੀਤੇ ਗਏ ਸਫਲ ਪ੍ਰੋਗਰਾਮ ਲਈ ਕੰਬੋਜ ਫਾਊਂਡੇਸ਼ਨ ਦੇ ਪ੍ਰਧਾਨ ਪ੍ਰੋ. ਸੂਬਾ ਸਿੰਘ ਨੇ ਕਾਰਜਸ਼ੀਲ ਸਮੂਹ ਉਦਮੀਆਂ ਦਾ ਧੰਨਵਾਦ ਕਰਦਿਆਂ ਪ੍ਰੇਰਨਾ ਕੀਤੀ ਹੈ ਕਿ ਹੋਰ ਜ਼ਜ਼ਬੇ ਨਾਲ ਇਸ ਮਿਸ਼ਨ ਨੂੰ ਨਿਪਰੇ ਚੜਾਇਆ ਜਾਵੇ । ਕੰਬੋਜ ਫਾਊਂਡੇਸ਼ਨ ਦੇ ਚੇਅਰਮੈਨ ਡਾ. ਮੰਗਲ ਸਿੰਘ ਕਿਸ਼ਨਪੁਰੀ ਨੇ ਕਿਹਾ ਕਿ ਡਾ. ਸੰਦੀਪ ਸਿੰਘ ਕੌੜਾ, ਸੰਸਥਾਪਕ ਚਾਂਸਲਰ, ਪ੍ਰਸਤਾਵਿਤ ਸ਼ਹੀਦ ਊਧਮ ਸਿੰਘ ਸ਼ਹੀਦ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰਿਨਿਊਰਸ਼ਿਪ ਯੂਨੀਵਰਸਿਟੀ, ਪੰਜਾਬ ਦੀ ਯੋਗ ਅਗਵਾਈ ਸਦਕਾ ਅੰਤਰਰਾਸ਼ਟਰੀ ਲੈਵਲ ਤੇ ਲੱਖਾਂ ਨੌਜਵਾਨਾਂ ਦੇ ਜੀਵਨ ਨੂੰ ਰੋਸ਼ਨ ਕਰਨ ਦਾ ਰਾਹਦਸੇਰਾ ਸਾਬਿਤ ਹੋਵੇਗੀ ਇਹ ਯੂਨੀਵਰਸਿਟੀ ।
ਇਹ ਪ੍ਰਸਤਾਵਿਤ ਯੂਨੀਵਰਸਿਟੀ ਕੰਬੋਜ ਫਾਊਂਡੇਸ਼ਨ ਵੱਲੋਂ ਸ਼ਹੀਦ ਊਧਮ ਸਿੰਘ ਐਜੂਕੇਸ਼ਨਲ ਸੋਸਾਇਟੀ ਦੇ ਮਾਧਿਅਮ ਨਾਲ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸਥਾਪਿਤ ਕੀਤੀ ਜਾ ਰਹੀ ਹੈ। ਇਸ ਦਾ ਉਦੇਸ਼ ਹੁਨਰ ਵਿਕਾਸ, ਉਦਯੋਗਿਕਤਾ, ਨਵੀਨਤਾ, ਅਪਲਾਈਡ ਰਿਸਰਚ ਅਤੇ ਉਦਯੋਗ ਨਾਲ ਜੁੜੀ ਉੱਚ ਸਿੱਖਿਆ ਦੇ ਖੇਤਰ ਵਿੱਚ ਵਿਸ਼ਵ ਪੱਧਰੀ ਕੇਂਦਰ ਬਣਨਾ ਹੈ, ਜੋ ਸ਼ਹੀਦ ਊਧਮ ਸਿੰਘ ਜੀ ਦੇ ਬਲਿਦਾਨ, ਦੇਸ਼ਭਗਤੀ ਅਤੇ ਰਾਸ਼ਟਰ ਨਿਰਮਾਣ ਦੇ ਆਦਰਸ਼ਾਂ ਨੂੰ ਅੱਗੇ ਵਧਾਏਗੀ।
ਅੰਤਰਰਾਸ਼ਟਰੀ ਸਮਝੌਤਾ ਯਾਦਦਾਸ਼ਤਾਂ ਥਾਮਪਸਨ ਰਿਵਰਜ਼ ਯੂਨੀਵਰਸਿਟੀ (ਕੈਨੇਡਾ), ਐਮਾਜ਼ਾਨ ਵੈੱਬ ਸਰਵਿਸਿਜ਼ (ਅਮਰੀਕਾ), ਆਈ.ਟੀ.ਈ. ਐਜੂਕੇਸ਼ਨ ਸਰਵਿਸਿਜ਼ (ਸਿੰਗਾਪੁਰ) ਅਤੇ ਡਸਾਲਟ ਸਿਸਟਮਜ਼ ਨਾਲ ਦਸਤਖ਼ਤ ਕੀਤੀਆਂ ਗਈਆਂ। ਇਸ ਮੌਕੇ ਡਾ. ਸੁਰੇਸ਼ ਨਟਰਾਜਨ (ਸੀ.ਈ.ਓ., ITEES ਸਿੰਗਾਪੁਰ), ਸ਼੍ਰੀ ਜਸਟਿਨ ਕੋਲਮੈਨ (ਐਸੋਸੀਏਟ ਵਾਈਸ ਪ੍ਰੈਜ਼ੀਡੈਂਟ–ਇੰਟਰਨੈਸ਼ਨਲ, ਥਾਮਪਸਨ ਰਿਵਰਜ਼ ਯੂਨੀਵਰਸਿਟੀ), ਸ਼੍ਰੀ ਤਨੁਜ ਮਿੱਤਲ (ਬਿਜ਼ਨਸ ਹੈੱਡ, ਡਸਾਲਟ ਸਿਸਟਮਜ਼ ਇੰਡੀਆ) ਅਤੇ ਸੁਸ਼੍ਰੀ ਤ੍ਰੀਦੀਪ ਕੌਰ (ਐਮਾਜ਼ਾਨ ਵੈੱਬ ਸਰਵਿਸਿਜ਼) ਨੇ ਪ੍ਰਤੀਨਿਧਤਾ ਕੀਤੀ।
ਸਮਾਗਮ ਵਿੱਚ ਕੰਬੋਜ ਫਾਊਂਡੇਸ਼ਨ ਦੀ 21 ਮੈਂਬਰੀ ਗਵਰਨਿੰਗ ਬਾਡੀ ਦੇ ਸਾਰੇ ਮੈਂਬਰ, ਜਿਨ੍ਹਾਂ ਦੀ ਅਗਵਾਈ ਡਾ. ਮੰਗਲ ਸਿੰਘ, ਪ੍ਰੋ. ਸੁਬਾ ਸਿੰਘ, ਸ੍ਰੀ ਮਾਨ ਸਿੰਘ ਧਾਮ, ਜਸਟਿਸ ਜਗਦੀਪ ਸਿੰਘ ਮਹਿਰੋਕ (ਸੇਵਾਮੁਕਤ), ਸ੍ਰੀ ਬੀ. ਐਸ. ਧੰਜੂ, ਨਰੇਸ਼ ਹਾਂਡਾ , ਸਤੀਸ਼ ਕੁਮਾਰ ਦਿੱਲੀ , ਕਿਰਪਾਲ ਸਿੰਘ ਰਾਮਦੀਵਾਲੀ , ਸ੍ਰ. ਜਗਜੀਤ ਸਿੰਘ ਜਲੰਧਰ ਅਤੇ ਹੋਰ ਅਹੁਦੇਦਾਰਾਂ ਨੇ ਕੀਤੀ, ਮੌਜੂਦ ਰਹੇ। ਇਸ ਤੋਂ ਇਲਾਵਾ ਸ਼ਹੀਦ ਊਧਮ ਸਿੰਘ ਐਜੂਕੇਸ਼ਨਲ ਸੋਸਾਇਟੀ ਦੀ ਗਵਰਨਿੰਗ ਕੌਂਸਲ ਦੇ ਸਾਰੇ ਮੈਂਬਰ ਵੀ ਹਾਜ਼ਰ ਸਨ। create
Get all latest content delivered to your email a few times a month.