>
ਤਾਜਾ ਖਬਰਾਂ
ਜਗਦੀਸ਼ ਥਿੰਦ
ਫਾਜਿਲਕਾ ( 29 ਜੁਲਾਈ 2026) ਗੋਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਤਹਿਸੀਲ ਫਾਜਿਲਕਾ ਦੀ ਤਹਿਸੀਲ ਕਮੇਟੀ ਦੀ ਮੀਟਿੰਗ ਅਜ ਇਥੇ ਸਥਾਨਕ ਲਾਲਾ ਸੁਨਾਮ ਰਾਏ ਮੈਮੋਰੀਅਲ ਹਾਲ ਵਿਖੇ ਮਾਸਟਰ ਸੁਰਿੰਦਰ ਕੁਮਾਰ ਤਹਿਸੀਲ ਪ੍ਰਧਾਨ ਫਾਜਿਲਕਾ ਦੀ ਪ੍ਰਧਾਨਗੀ ਹੇਠ ਹੋਈ। ਤਹਿਸੀਲ ਪ੍ਰਧਾਨ ਮਾਸਟਰ ਸੁਰਿੰਦਰ ਕੁਮਾਰ ਨੇ 07 ਅਗਸਤ ਨੂੰ ਮੁਲਾਜ਼ਮ ਮੰਚ ਪੰਜਾਬ ਚੰਡੀਗੜ੍ਹ ਤੇ ਪੰਜਾਬ ਮੁਲਾਜ਼ਮ ਪੈਨਸ਼ਨਰਜ ਸਾਂਝਾ ਫਰੰਟ ਅਧਾਰਿਤ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਪੰਜਾਬ ਵਲੋ ਚੰਡੀਗੜ੍ਹ ਵਿਖੇ ਸੈਕਟਰ 39 ਦਾਣਾ ਮੰਡੀ ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਲਈ ਵਿਸ਼ੇਸ਼ ਵਹੀਕਲਾ ਦੇ ਪ੍ਰਬੰਧ ਲਈ ਮਤਾ ਰਖਿਆ ।
ਸਾਥੀ ਸੁਰਿੰਦਰ ਕੁਮਾਰ ਤਹਿਸੀਲ ਪ੍ਰਧਾਨ ਨੇ ਜਥੇਬੰਦੀ ਦੀ ਸਾਲ 2026-27 ਦੀ ਮੈਬਰਸ਼ਿਪ 30/11/26 ਤਕ ਮੁਕੰਮਲ ਕਰਨ ਦਾ ਮਤਾ ਵੀ ਪੇਸ਼ ਕੀਤਾ
ਗੋਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਤਹਿਸੀਲ ਫਾਜਿਲਕਾ ਦੀ ਐਗਜੈਕਟਿਵ ਮੀਟਿੰਗ ਨੂੰ ਸਬੋਧਨ ਕਰਦਿਆ ਸਾਥੀ ਹਰਭਜਨ ਸਿੰਘ ਖੁੰਗਰ ਜਿਲਾ ਪ੍ਰਧਾਨ ਨੇ 07 ਅਗਸਤ ਦੀ ਚੰਡੀਗੜ੍ਹ ਮਹਾਂ ਰੈਲੀ ਦੀ ਮਹੱਤਤਾ ਤੇ ਚਾਨਣਾ ਪਾਇਆ।
ਭਗਵੰਤ ਸਰਕਾਰ ਦੀਆ ਨੀਤੀਆ ਵਿਰੁੱਧ ਮਹਾਂ ਰੈਲੀ ਨੂੰ ਸਫਲ ਬਨਾਉਣ ਲਈ ਜਿਲਾ ਫਾਜਿਲਕਾ ਤੋ ਸੈਕੜੇ ਪੈਨਸ਼ਨਰਜ ਸਾਥੀ ਰੈਲੀ ਵਿਚ ਸ਼ਮੂਲੀਅਤ ਕਰਨਗੇ ਉਨਾ ਕਿਹਾ ਜਥੇਬੰਦੀ ਦੀ ਮਜਬੂਤੀ ਲਈ ਮੈਬਰਸ਼ਿਪ ਤੇ ਜੋਰ ਦਿਤਾ ਜਾਵੇ ਤੇ ਨਿਰਧਾਰਤ ਸਮੇ ਵਿਚ ਮੈਬਰਸ਼ਿਪ ਕਰਨ ਦੀ ਲੋੜ ਹੈ ।।
ਉਨਾ ਕਿਹਾ ਸਾਂਝਾ ਮੁਲਾਜ਼ਮ ਮੰਚ ਪੰਜਾਬ ਚੰਡੀਗੜ੍ਹ ਤੇ ਪੰਜਾਬ ਮੁਲਾਜ਼ਮ ਪੈਨਸ਼ਨਰਜ ਸਾਝਾਂ ਫਰੰਟ ਅਧਾਰਿਤ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਪੰਜਾਬ ਵਲੋ ਕੀਤੀ ਜਾ ਰਹੀ ਮਹਾਂ ਰੈਲੀ ਭਗਵੰਤ ਸਰਕਾਰ ਨੂਂ ਮੰਗਾਂ ਮੰਨਣ ਲਈ ਮਜਬੂਰ ਕਰ ਦੇਵੇਗੀ ਉਨਾ ਕਿਹਾ ਕਿ ਜੇਕਰ ਆਪ ਸਰਕਾਰ ਨੇ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾ ਮਹਾਂ ਰੈਲੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਗਲਾ ਭਵਿੱਖ ਵੀ ਤਹਿ ਕਰ ਦੇਵੇਗੀ ਤੇ ਇਹ ਝਾੜੂ ਸਰਕਾਰ ਨੂੰ ਕੰਧਾ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ।
ਸਾਥੀ ਪ੍ਰੇਮ ਕੁਮਾਰ ਜਿਲਾ ਜਨਰਲ ਸਕੱਤਰ ਨੇ 07 ਅਗਸਤ 26 ਦੀ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਮਹਾਂ ਰੈਲੀ ਵਿਚ ਜਾਣ ਲਈ ਵਿਸ਼ੇਸ਼ ਵਹੀਕਲਾ ਰਾਹੀ ਪਹੁੰਚਣ ਦੇ ਪ੍ਰਬੰਧ ਅਜ ਤੋ ਹੀ ਕਰਨ ਅਤੇ ਕੋਟੇ ਨਿਰਧਾਰਤ ਕਰਨ ਲਈ ਆਖਿਆ।
ਸਾਥੀ ਪ੍ਰੇਮ ਕੁਮਾਰ ਨੇ ਕਿਹਾ ਕਿ ਮੁਲਾਜ਼ਮ ਪੈਨਸ਼ਨਰਜ ਦਾ 18% ਮਹਿੰਗਾਈ ਭੱਤਾ ਜਾਮ ਕਰਨ ਵਾਲੀ ਭਗਵੰਤ ਸਰਕਾਰ ਦਾ ਨਾਮ ਇਤਿਹਾਸ ਦੇ ਕਾਲੇ ਪੰਨਿਆ ਤੇ ਉਕਰਿਆ ਗਿਆ ਹੈ ।
ਛੇਵੇ ਤਨਖਾਹ ਕਮਿਸ਼ਨ ਦੀਆ ਸ਼ਿਫਾਰਸ਼ਾ ਅਨੁਸਾਰ ਪੈਨਸ਼ਨਰਾ ਦੀ ਪੈਨਸ਼ਨ ਸੋਧ 2.59 ਗੁਣਾਂਕ ਨਾਲ ਕਰਨ ਲਈ ਅਜ ਤਕ ਨੋਟੀਫਿਕੇਸ਼ਨ ਜਾਰੀ ਨਹੀ ਕੀਤਾ । ਤਨਖਾਹ ਕਮਿਸ਼ਨ ਦੀਆ ਸ਼ਿਫਾਰਸ਼ਾ 1-1-16 ਤੋ ਪੈਨਸ਼ਨਰਜ ਤੇ ਲਾਗੂ ਨਾ ਕਰਕੇ ਆਪ ਸਰਕਾਰ ਨੇ ਪੰਜਾਬ ਨੂੰ ਦੇਸ਼ ਦਾ ਫਾਡੀ ਸੂਬਾ ਬਣਾ ਦਿਤਾ ਹੈ ।
ਮੀਟਿੰਗ ਨੂੰ ਸਾਥੀ ਰਾਜ ਕੰਵਰ ਦੀਵਾਨ, ਸ਼ਸ਼ੀਕਾਂਤ , ਹਰੀਸ਼ ਚੰਦਰ ਕਬੋਜ ਨੇ ਸਬੋਧਨ ਕਰਦਿਆ ਕਿਹਾ ਕਿ ਚੰਡੀਗੜ੍ਹ ਦੀ ਮਹਾਂ ਰੈਲੀ ਇਤਿਹਾਸਕ ਹੋਵੇਗੀ ਤੇ ਭਗਵੰਤ ਸਰਕਾਰ ਨੂੰ ਇਸ ਦੀ ਕੀਮਤ ਆਉਦੀਆ ਵਿਧਾਨ ਸਭਾ ਚੋਣਾ ਵਿਚ ਬੜੇ ਮਹਿੰਗੇ ਮੁੱਲ ਵਿਚ ਤਾਰਨੀ ਹੋਵੇਗੀ ।
ਮੀਟਿੰਗ ਵਿਚ ਸਾਥੀ ਸੁਖਦੇਵ ਮਸੀਹ, ਜੀਤ ਸਿੰਘ ਛਾਬੜਾ , ਗੁਰਮੀਤ ਸਿੰਘ, ਮਿਲਖ ਰਾਜ, ਹਰਭਜਨ ਲਾਲ ਕਬੋਜ, ਗੁਰਨਾਮ ਸਿੰਘ, ਸੁਭਾਸ਼ ਚੰਦਰ ਸ਼ਰਮਾ, ਰਾਧੇ ਸ਼ਾਮ ਆਦਿ ਹਾਜਰ ਸਨ ।
ਮੀਟਿੰਗ ਵਿਚ ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਫਾਜਿਲਕਾ ਹਲਕੇ ਵਿਚੋ 100 ਪੈਨਸ਼ਨਰਜ ਸਾਥੀ ਮਹਾਂ ਰੈਲੀ ਵਿਚ ਸ਼ਾਮਲ ਕਰਵਾਏ ਜਾਣਗੇ ਤੇ ਵਿਸ਼ੇਸ਼ ਵਹੀਕਲਾ ਦਾ ਪ੍ਰਬੰਧ ਅਜ ਤੋ ਹੀ ਕਰਨ ਲਈ ਕਮੇਟੀ ਬਨਾਈ ਗਈ ਤੇ ਪੈਨਸ਼ਨਰਜ ਦੇ ਰੈਲੀ ਵਿਚ ਸ਼ਾਮਲ ਹੋਣ ਲਈ ਪੈਨਸ਼ਨਰ ਸਾਥੀਆ ਦੀ ਸੂਚੀ ਨੂੰ ਅੰਤਿਮ ਰੂਪ ਦਿਤਾ ਗਿਆ ।
ਸਾਥੀ ਰਾਜ ਕੰਵਰ ਦੀਵਾਨ ਵਲੋ ਫੰਡਾ ਦਾ ਲੇਖਾ ਜੋਖਾ ਪੇਸ਼ ਕੀਤਾ ਤੇ ਗੌਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਤਹਿਸੀਲ ਕਮੇਟੀ ਫਾਜਿਲਕਾ ਦੇ ਐਗਜੈਕਟਿਵ ਮੈਬਰਾ ਨੇ ਚੰਡੀਗੜ੍ਹ ਰੈਲੀ ਲਈ ਲਗਾਏ ਕੋਟੇ ਅਨੁਸਾਰ ਮੋਕੇ ਤੇ ਹੀ ਮੀਟਿੰਗ ਵਿਚ ਹੀ ਫੰਡ ਮੁਹੱਈਆ ਕਰਵਾ ਦਿਤੇ ਗਏ।
ਮਾਸਟਰ ਸੁਰਿੰਦਰ ਕੁਮਾਰ ਪ੍ਰਧਾਨ ਨੇ ਦਸਿਆ ਕਿ ਚੰਡੀਗੜ੍ਹ ਦੀ ਮਹਾਂ ਰੈਲੀ ਵਿਚ ਸ਼ਾਮਲ ਹੋਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ।
Get all latest content delivered to your email a few times a month.