> Bolda Punjab -ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਤੋਂ 31 ਜੁਲਾਈ ਦੇ ਸ਼ਰਧਾਂਜਲੀ ਸਮਾਗਮ ਦਾ ਪੋਸਟਰ ਅਤੇ ਅਧਿਕਾਰਤ ਕੈਲੰਡਰ ਜਾਰੀ
IMG-LOGO
ਹੋਮ ਪੰਜਾਬ : ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਤੋਂ 31 ਜੁਲਾਈ ਦੇ...

ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਤੋਂ 31 ਜੁਲਾਈ ਦੇ ਸ਼ਰਧਾਂਜਲੀ ਸਮਾਗਮ ਦਾ ਪੋਸਟਰ ਅਤੇ ਅਧਿਕਾਰਤ ਕੈਲੰਡਰ ਜਾਰੀ

• ਅੰਤਰਰਾਸ਼ਟਰੀ ਵਿਦਿਅਕ ਸੰਸਥਾਵਾਂ ਅਤੇ ਕਾਰਪੋਰੇਟ ਘਰਾਣਿਆਂ ਨਾਲ ਸਹੀਬੱਧ ਹੋਣਗੇ MOU

• ਮਹਾਨ ਸ਼ਹੀਦ ਦੇ ਨਾਮ 'ਤੇ ਸਥਾਪਿਤ ਹੋਵੇਗੀ 'ਸਕਿਲਡ ਯੂਨੀਵਰਸਿਟੀ'

Admin user - Jul 24, 2026 04:44 PM
IMG

ਬੋਲਦਾ ਪੰਜਾਬ ਬਿਊਰੋ
ਸੁਨਾਮ ਊਧਮ ਸਿੰਘ ਵਾਲਾ 24. ਜੁਲਾਈ 

ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਜੀ ਦੇ ਆਗਾਮੀ ਸ਼ਹੀਦੀ ਦਿਹਾੜੇ (31 ਜੁਲਾਈ 2026) ਸਬੰਧੀ ਸੁਨਾਮ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਸ਼ਰਧਾਂਜਲੀ ਸਮਾਗਮ ਦਾ ਅਧਿਕਾਰਤ ਪੋਸਟਰ ਅਤੇ ਕੈਲੰਡਰ ਸ਼ਹੀਦ ਦੇ ਜੱਦੀ ਘਰ ਤੋਂ ਜਾਰੀ ਕੀਤਾ ਗਿਆ ਹੈ।
ਇਸ ਮੌਕੇ ਕੰਬੋਜ ਫਾਊਂਡੇਸ਼ਨ ਦੇ ਵਫ਼ਦ ਦੀ ਅਗਵਾਈ ਸ੍ਰ. ਜਗਦੀਪ ਸਿੰਘ ਮਹਿਰੋਪ ਕਰ ਰਹੇ ਸਨ। ਉਹਨਾਂ ਨਾਲ ਫਾਊਂਡੇਸ਼ਨ ਦੇ ਚੇਅਰਮੈਨ ਡਾ. ਮੰਗਲ ਸਿੰਘ, ਪ੍ਰਧਾਨ ਪ੍ਰੋਫੈਸਰ ਸੂਬਾ ਸਿੰਘ, ਹਰਦਿਆਲ ਸਿੰਘ ਕੰਬੋਜ ਤੋਂ ਇਲਾਵਾ ਕਈ ਹੋਰ ਸੀਨੀਅਰ ਆਗੂ ਅਤੇ ਸ਼ਖ਼ਸੀਅਤਾਂ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਸ਼ਹੀਦ ਦੇ ਨਾਮ 'ਤੇ ਸਕਿਲਡ ਯੂਨੀਵਰਸਿਟੀ ਦੀ ਸਥਾਪਨਾ
ਪੋਸਟਰ ਜਾਰੀ ਕਰਨ ਦੌਰਾਨ ਆਗੂਆਂ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਸੁਨਾਮ ਵਿਖੇ ਇੱਕ ਵਿਸ਼ੇਸ਼ 'ਸਕਿਲਡ ਯੂਨੀਵਰਸਿਟੀ' ਦੀ ਸਥਾਪਨਾ ਕੀਤੀ ਜਾ ਰਹੀ ਹੈ।
ਅੰਤਰਰਾਸ਼ਟਰੀ ਸਮਝੌਤੇ ਅਤੇ ਕਾਰਪੋਰੇਟ ਭਾਈਵਾਲੀ
31 ਜੁਲਾਈ ਨੂੰ ਕਰਵਾਏ ਜਾ ਰਹੇ ਸ਼ਰਧਾਂਜਲੀ ਸਮਾਗਮ ਦੌਰਾਨ ਇਸ ਯੂਨੀਵਰਸਿਟੀ ਦੇ ਭਵਿੱਖੀ ਵਿਕਾਸ ਲਈ:
ਅੰਤਰਰਾਸ਼ਟਰੀ ਵਿਦਿਅਕ ਸੰਸਥਾਵਾਂ ਨਾਲ ਅਹਿਮ ਸਮਝੌਤੇ (MOU) ਸਹੀਬੱਧ ਕੀਤੇ ਜਾਣਗੇ।
ਵੱਡੇ ਕਾਰਪੋਰੇਟ ਘਰਾਣੇ ਵੀ ਯੂਨੀਵਰਸਿਟੀ ਨਾਲ ਮਿਲ ਕੇ ਚੱਲਣ ਅਤੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਇਕਰਾਰਨਾਮੇ ਕਰਨਗੇ।
ਧਾਰਮਿਕ ਤੇ ਰਾਜਨੀਤਿਕ ਹਸਤੀਆਂ ਕਰਨਗੀਆਂ ਸ਼ਿਰਕਤ 
ਇਸ ਯਾਦਗਾਰੀ ਸਮਾਗਮ ਵਿੱਚ ਸੰਤ-ਮਹਾਪੁਰਸ਼ ਆਸ਼ੀਰਵਾਦ ਦੇਣ ਲਈ ਪਹੁੰਚਣਗੇ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਵਜ਼ੀਰ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।

 

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.