> Bolda Punjab -ਜ਼ਿਲ੍ਹਾ ਕੰਬੋਜ ਭਲਾਈ ਬੋਰਡ ਮਲੇਰਕੋਟਲਾ ਦੇ ਜਥੇਬੰਦਕ ਢਾਂਚੇ ਦਾ ਵਿਸਤਾਰ
IMG-LOGO
ਹੋਮ ਪੰਜਾਬ : ਜ਼ਿਲ੍ਹਾ ਕੰਬੋਜ ਭਲਾਈ ਬੋਰਡ ਮਲੇਰਕੋਟਲਾ ਦੇ ਜਥੇਬੰਦਕ ਢਾਂਚੇ ਦਾ ਵਿਸਤਾਰ

ਜ਼ਿਲ੍ਹਾ ਕੰਬੋਜ ਭਲਾਈ ਬੋਰਡ ਮਲੇਰਕੋਟਲਾ ਦੇ ਜਥੇਬੰਦਕ ਢਾਂਚੇ ਦਾ ਵਿਸਤਾਰ

21 ਪ੍ਰਮੁੱਖ ਸ਼ਖ਼ਸੀਅਤਾਂ ਬਤੌਰ ਮੈਂਬਰ ਸ਼ਾਮਿਲ

.

Admin user - Jul 11, 2026 06:54 PM
IMG

ਜਗਦੀਸ਼ ਥਿੰਦ 

ਮਲੇਰਕੋਟਲਾ, 11 ਜੁਲਾਈ: ਕੰਬੋਜ ਸਮਾਜ ਨੂੰ ਜਥੇਬੰਦਕ ਤੌਰ 'ਤੇ ਮਜ਼ਬੂਤ ਕਰਨ ਅਤੇ ਜ਼ਿਲ੍ਹੇ ਦੇ ਲੋਕਾਂ ਦੀਆਂ ਭਲਾਈ ਗਤੀਵਿਧੀਆਂ ਨੂੰ ਤੇਜ਼ ਕਰਨ ਦੇ ਮਕਸਦ ਨਾਲ ਇਕ ਅਹਿਮ ਕਦਮ ਚੁੱਕਿਆ ਗਿਆ ਹੈ। ਕੰਬੋਜ ਭਲਾਈ ਬੋਰਡ ਪੰਜਾਬ ਦੇ ਸੂਬਾਈ ਮੈਂਬਰ ਹਾਜੀ ਮੁਹੰਮਦ ਰਮਜ਼ਾਨ ਸਿਆਮਾ ਅਤੇ ਜ਼ਿਲ੍ਹਾ ਮਲੇਰਕੋਟਲਾ ਦੇ ਪ੍ਰਧਾਨ ਜਨਾਬ ਅਸਰਾਰ ਸਿਆਮਾ ਨੇ ਅੱਜ ਇੱਥੇ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲ੍ਹਾ ਮਲੇਰਕੋਟਲਾ ਦੇ ਕੰਬੋਜ ਭਲਾਈ ਬੋਰਡ ਦੇ ਨਵੇਂ ਜਥੇਬੰਦਕ ਢਾਂਚੇ ਦਾ ਰਸਮੀ ਐਲਾਨ ਕਰ ਦਿੱਤਾ ਹੈ।
ਆਗੂਆਂ ਨੇ ਦੱਸਿਆ ਕਿ ਸੰਗਠਨ ਦੀ ਮਜ਼ਬੂਤੀ ਅਤੇ ਸਮਾਜਿਕ ਕਾਰਜਾਂ ਵਿੱਚ ਪਾਰਦਰਸ਼ਤਾ ਲਿਆਉਣ ਲਈ ਇਲਾਕੇ ਦੀਆਂ ਵੱਖ-ਵੱਖ ਖੇਤਰਾਂ ਨਾਲ ਜੁੜੀਆਂ 21 ਮੋਹਤਬਰ ਅਤੇ ਪਤਵੰਤਿਆਂ ਸ਼ਖ਼ਸੀਅਤਾਂ ਨੂੰ ਬਤੌਰ ਮੈਂਬਰ ਇਸ ਨਵੀਂ ਕਾਰਜਕਾਰਨੀ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਨਵੀਂ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਦੀ ਸੂਚੀ:
ਬੋਰਡ ਦੇ ਉੱਚ ਅਹੁਦੇਦਾਰਾਂ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਨਵੇਂ ਢਾਂਚੇ ਵਿੱਚ ਹੇਠ ਲਿਖੇ ਮੈਂਬਰਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ:
ਮੁਹੰਮਦ ਜਮੀਲ ਥਿੰਦ ਪੁੱਤਰ ਹਾਜੀ ਉਮਰਦੀਨ
ਗੁਲਾਮ ਰਸੂਲ ਪੁੱਤਰ ਮੁਹੰਮਦ ਰਮਜ਼ਾਨ
ਅਖ਼ਤਰ ਅਲੀ ਪੁੱਤਰ ਅਬਦੁੱਲਾ
ਮੁਹੰਮਦ ਰਫੀਕ ਪੁੱਤਰ ਜਮਾਲਦੀਨ (ਵਾਸੀ ਬਿੰਜੋਕੀ)
ਅਬਦੁਲ ਮਾਲਿਕ ਪੁੱਤਰ ਅਬਦੁਲ ਮਜੀਦ
ਨਿਜ਼ਾਮਦੀਨ ਬਬਲੀ (ਬਰੂਦ ਵਾਲੇ) ਪੁੱਤਰ ਅਬਦੁੱਲਾ
ਲਿਆਕਤ ਅਲੀ ਪੁੱਤਰ ਸ਼ਰੀਫ਼ ਮੁਹੰਮਦ (ਵਾਸੀ ਗੌਸਪੁਰਾ)
ਮੁਹੰਮਦ ਯਾਮੀਨ ਪੁੱਤਰ ਅਬਦੁਲ ਅਜ਼ੀਜ਼
ਮੁਹੰਮਦ ਅਸ਼ਰਫ਼ ਪੁੱਤਰ ਨੂਰ ਮੁਹੰਮਦ
ਮੁਹੰਮਦ ਨਜ਼ੀਰ ਪੁੱਤਰ ਮੁਹੰਮਦ ਦੀਨ (ਵਾਸੀ ਜਮਾਲਪੁਰਾ)
ਮੁਹੰਮਦ ਯਾਮੀਨ ਪੁੱਤਰ ਸਦੀਕ ਤੰਬੋਲ ਮੂਰਦ
ਮੁਹੰਮਦ ਸ਼ਰੀਫ਼ ਪੁੱਤਰ ਖੁਸ਼ੀ ਮੁਹੰਮਦ
ਡਾਕਟਰ ਅਬਦੁਲ ਸ਼ਕੂਰ ਪੁੱਤਰ ਦੀਦੂ
ਮੁਨਸ਼ੀ ਅਬਦੁਲ ਸੱਤਾਰ ਪੁੱਤਰ ਮੁਹੰਮਦ ਸੁਲੇਮਾਨ
ਮੁਹੰਮਦ ਹੁਸੈਨ ਪੁੱਤਰ ਮੁਹੰਮਦ ਯਾਸੀਨ
ਮੁਹੰਮਦ ਅਜ਼ਹਰ ਮੁਨੀਮ ਪੁੱਤਰ ਦਿਲਮਦੀਨ ਮੁਨੀਮ
ਮੁਹੰਮਦ ਅਕਰਮ ਥਿੰਦ ਪੁੱਤਰ ਮੁਹੰਮਦ ਯੂਸਫ਼
ਅਬਦੁਲ ਲਤੀਫ਼ ਪੁੱਤਰ ਮੁਹੰਮਦ ਯੂਸਫ਼
ਸ਼ਹਿਜ਼ਾਦ ਅਹਿਮਦ ਪੁੱਤਰਕ ਅਕਬਰ ਅਲੀ
ਮੁਹੰਮਦ ਸ਼ਕੀਲ ਸਿਆਮਾ ਪੁੱਤਰ ਮੇਹਰਬਾਨ
ਮੁਹੰਮਦ ਅਸ਼ਰਫ਼ ਲਾਡੀ ਪੁੱਤਰ ਨੂਰਦੀਨ
ਸਮਾਜਿਕ ਅਤੇ ਸਿੱਖਿਆ ਦੇ ਖੇਤਰ ਵਿੱਚ ਕੰਮ ਕਰਨ ਦਾ ਅਹਿਦ
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੂਬਾਈ ਮੈਂਬਰ ਹਾਜੀ ਮੁਹੰਮਦ ਰਮਜ਼ਾਨ ਸਿਆਮਾ ਨੇ ਕਿਹਾ ਕਿ ਇਸ ਬੋਰਡ ਦਾ ਮੁੱਖ ਮਕਸਦ ਪੱਛੜੇ ਵਰਗਾਂ ਅਤੇ ਖ਼ਾਸਕਰ ਕੰਬੋਜ ਬਰਾਦਰੀ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਰਕਾਰ ਤੱਕ ਪਹੁੰਚਾਉਣਾ ਅਤੇ ਉਨ੍ਹਾਂ ਦਾ ਹੱਲ ਕਰਵਾਉਣਾ ਹੈ। ਨਵੇਂ ਮੈਂਬਰਾਂ ਦੇ ਆਉਣ ਨਾਲ ਜ਼ਿਲ੍ਹੇ ਅੰਦਰ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੇ ਖੇਤਰ ਵਿੱਚ ਨਵੇਂ ਪ੍ਰੋਗਰਾਮ ਉਲੀਕੇ ਜਾਣਗੇ।
ਬਾਕੀ ਅਹੁਦੇਦਾਰਾਂ ਦੀ ਚੋਣ ਜਲਦ:
ਜ਼ਿਲ੍ਹਾ ਪ੍ਰਧਾਨ ਅਸਰਾਰ ਸਿਆਮਾ ਨੇ ਨਵੇਂ ਬਣੇ ਮੈਂਬਰਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਮਹਿਜ਼ ਪਹਿਲਾ ਪੜਾਅ ਹੈ। ਸੰਗਠਨ ਨੂੰ ਸੁਚਾਰੂ ਅਤੇ ਸੰਸਥਾਗਤ ਢੰਗ ਨਾਲ ਚਲਾਉਣ ਲਈ ਬਾਕੀ ਰਹਿੰਦੇ ਪ੍ਰਮੁੱਖ ਅਹੁਦਿਆਂ (ਜਿਵੇਂ ਕਿ ਉਪ-ਪ੍ਰਧਾਨ, ਜਨਰਲ ਸਕੱਤਰ, ਵਿੱਤ ਸਕੱਤਰ ਅਤੇ ਪ੍ਰੈੱਸ ਸਕੱਤਰ ਆਦਿ) ਦਾ ਐਲਾਨ ਵੀ ਆਉਂਦੇ ਕੁਝ ਹੀ ਦਿਨਾਂ ਵਿੱਚ ਆਪਸੀ ਸਹਿਮਤੀ ਨਾਲ ਕਰ ਦਿੱਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਨਵੀਂ ਟੀਮ ਪੂਰੀ ਤਨਦੇਹੀ ਨਾਲ ਸਮਾਜ ਸੇਵਾ ਦੇ ਕਾਰਜਾਂ ਵਿੱਚ ਜੁੱਟੇਗੀ।

 

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.