> Bolda Punjab - ਜਗਦੀਪ ਸਿੰਘ ਗੋਲਡੀ ਕੰਬੋਜ ਨੂੰ ਮਿਲ ਰਹੀਆਂ ਚੁਫੇਰਿਓਂ ਵਧਾਈਆਂ
IMG-LOGO
ਹੋਮ ਪੰਜਾਬ : ਜਗਦੀਪ ਸਿੰਘ ਗੋਲਡੀ ਕੰਬੋਜ ਨੂੰ ਮਿਲ ਰਹੀਆਂ ਚੁਫੇਰਿਓਂ ਵਧਾਈਆਂ

ਜਗਦੀਪ ਸਿੰਘ ਗੋਲਡੀ ਕੰਬੋਜ ਨੂੰ ਮਿਲ ਰਹੀਆਂ ਚੁਫੇਰਿਓਂ ਵਧਾਈਆਂ

ਭਾਜਪਾ ਤੇ ਵਿਰੋਧੀਆਂ ਦੇ ਪੱਲੇ ਪਈ ਨਿਰਾਸ਼ਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਦਾ ਨਿੱਜੀ ਹਲਕਾ ਰਿਹਾ ਹੈ

Admin user - Jul 05, 2026 08:58 PM
IMG

ਜਗਦੀਸ਼ ਥਿੰਦ

ਜਲਾਲਾਬਾਦ 7 ਜੁਲਾਈ 2026 , ਜਲਾਲਾਬਾਦ ਨਗਰ ਕੌਂਸਲ ਦੀ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਹਲਚਲ ਬੇਹੱਦ ਤੇਜ਼ ਹੋ ਗਈ ਹੈ। ਇਸ ਚੋਣ ਦੌਰਾਨ ਜਗਦੀਪ ਸਿੰਘ ਗੋਲਡੀ ਕੰਬੋਜ ਨੂੰ ਚੁਫੇਰਿਓਂ ਭਰਵਾਂ ਹੁੰਗਾਰਾ ਅਤੇ ਵਧਾਈਆਂ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਜ਼ਿਕਰਯੋਗ ਹੈ ਕਿ ਜਲਾਲਾਬਾਦ ਹਲਕਾ ਸਿਆਸੀ ਤੌਰ 'ਤੇ ਬੇਹੱਦ ਅਹਿਮ ਮੰਨਿਆ ਜਾਂਦਾ ਹੈ, ਕਿਉਂਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਦਾ ਨਿੱਜੀ ਹਲਕਾ ਰਿਹਾ ਹੈ। ਇਸ ਵੱਕਾਰੀ ਚੋਣ ਮੈਦਾਨ ਵਿੱਚ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵੱਲੋਂ ਵੀ ਆਪਣਾ ਪੂਰਾ ਜ਼ੋਰ ਲਗਾਇਆ ਗਿਆ ਸੀ।

ਦੂਜੇ ਪਾਸੇ, ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਇਸ ਚੋਣ ਵਿੱਚ ਵੱਡਾ ਸਿਆਸੀ ਝਟਕਾ ਲੱਗਾ ਹੈ। ਭਾਜਪਾ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ (ਜਿਨ੍ਹਾਂ ਨੂੰ ਸੁਨੀਲ ਕੁਮਾਰ ਜਾਖੜ ਟੀਮ ਦੇ ਪ੍ਰਮੁੱਖ ਹਿੱਸੇ ਵਜੋਂ ਦੇਖਿਆ ਜਾਂਦਾ ਹੈ) ਦੇ ਉਮੀਦਵਾਰਾਂ ਦੇ ਪੱਲੇ ਇਸ ਚੋਣ ਵਿੱਚ ਭਾਰੀ ਨਿਰਾਸ਼ਾ ਪਈ ਹੈ। ਵਿਰੋਧੀ ਖੇਮਿਆਂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਗੋਲਡੀ ਕੰਬੋਜ ਦੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਉਹਨਾਂ ਦੇ ਗ੍ਰਹਿ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।

 

 

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.