> Bolda Punjab -ਮਰਿਯਾਦਾ 'ਤੇ ਉੱਠੇ ਸਵਾਲ: ਜੁਰਾਬਾਂ ਪਾ ਕੇ ਪਾਠ ਵਿੱਚ ਸ਼ਾਮਲ ਹੋਣ 'ਤੇ ਪ੍ਰਤਾਪ ਸਿੰਘ ਬਾਜਵਾ ਚਰਚਾ 'ਚ
IMG-LOGO
ਹੋਮ ਪੰਜਾਬ : ਮਰਿਯਾਦਾ 'ਤੇ ਉੱਠੇ ਸਵਾਲ: ਜੁਰਾਬਾਂ ਪਾ ਕੇ ਪਾਠ ਵਿੱਚ ਸ਼ਾਮਲ...

ਮਰਿਯਾਦਾ 'ਤੇ ਉੱਠੇ ਸਵਾਲ: ਜੁਰਾਬਾਂ ਪਾ ਕੇ ਪਾਠ ਵਿੱਚ ਸ਼ਾਮਲ ਹੋਣ 'ਤੇ ਪ੍ਰਤਾਪ ਸਿੰਘ ਬਾਜਵਾ ਚਰਚਾ 'ਚ

ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਇਆ ਨਵੇਂ ਦਫ਼ਤਰ ਦਾ ਸ਼ੁਭ ਆਰੰਭ; ਤਸਵੀਰਾਂ ਸਾਹਮਣੇ ਆਉਣ ਮਗਰੋਂ ਸੋਸ਼ਲ ਮੀਡੀਆ 'ਤੇ ਬਹਿਸ ਛਿੜੀ

ਧਾਰੀਵਾਲ ਵਿਖੇ ਕਾਂਗਰਸ ਦਫ਼ਤਰ ਦੇ ਉਦਘਾਟਨ ਦੌਰਾਨ

Admin user - Jul 03, 2026 04:22 PM
IMG

ਬਿਊਰੋ ਚੀਫ਼
ਧਾਰੀਵਾਲ/ਗੁਰਦਾਸਪੁਰ, 3 ਜੁਲਾਈ 2026:

ਹਲਕਾ ਕਾਦੀਆਂ ਦੇ ਅਧੀਨ ਆਉਂਦੇ ਕਸਬਾ ਧਾਰੀਵਾਲ ਵਿਖੇ ਅੱਜ ਕਾਂਗਰਸ ਪਾਰਟੀ ਦੇ ਨਵੇਂ ਦਫ਼ਤਰ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਧਾਰਮਿਕ ਪ੍ਰੋਗਰਾਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਪਵਿੱਤਰ ਗੁਰਬਾਣੀ ਕੀਰਤਨ ਕਰਵਾਏ ਗਏ, ਜਿਸ ਵਿੱਚ ਇਲਾਕੇ ਦੇ ਕਾਂਗਰਸੀ ਵਰਕਰਾਂ ਅਤੇ ਸਥਾਨਕ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਸਾਰਿਆਂ ਨੇ ਗੁਰੂ ਚਰਨਾਂ ਵਿੱਚ ਸੀਸ ਨਿਵਾ ਕੇ ਇਲਾਕੇ ਅਤੇ ਪੰਜਾਬ ਦੀ ਖੁਸ਼ਹਾਲੀ ਤੇ ਲੋਕ ਭਲਾਈ ਦੀ ਕਾਮਨਾ ਕੀਤੀ।
ਪਰ ਇਸ ਸ਼ੁਭ ਆਰੰਭ ਦੇ ਨਾਲ ਹੀ ਇੱਕ ਨਵਾਂ ਵਿਵਾਦ ਵੀ ਖੜ੍ਹਾ ਹੋ ਗਿਆ ਹੈ। ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਇੱਕ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਸਿੱਖ ਮਰਿਯਾਦਾ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।
ਕੀ ਹੈ ਪੂਰਾ ਮਾਮਲਾ ਅਤੇ ਮਰਿਯਾਦਾ 'ਤੇ ਸਵਾਲ?
ਪ੍ਰੋਗਰਾਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪ੍ਰਤਾਪ ਸਿੰਘ ਬਾਜਵਾ ਸਮੇਤ ਜੁਰਾਬਾਂ (Socks) ਬੈਠੇ ਅਤੇ ਵਿਚਰਦੇ ਨਜ਼ਰ ਆਏ। ਇਹ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਉਣ ਤੋਂ ਬਾਅਦ ਸੰਗਤ ਅਤੇ ਸੋਸ਼ਲ ਮੀਡੀਆ 'ਤੇ ਤਿੱਖੀ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ। ਲੋਕਾਂ ਵੱਲੋਂ ਸਵਾਲ ਉਠਾਏ ਜਾ ਰਹੇ ਹਨ ਕਿ ਕੀ ਵੱਡੇ ਸਿਆਸੀ ਆਗੂਆਂ 'ਤੇ ਗੁਰੂ ਘਰ ਅਤੇ ਗੁਰਬਾਣੀ ਦੀ ਮਰਿਯਾਦਾ ਲਾਗੂ ਨਹੀਂ ਹੁੰਦੀ?
ਸਿੱਖ ਰਹਿਤ ਮਰਿਯਾਦਾ ਅਤੇ ਪਰੰਪਰਾਵਾਂ ਅਨੁਸਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਾਣ ਸਮੇਂ ਸੁੱਚਮਤਾ ਅਤੇ ਸਤਿਕਾਰ ਦਾ ਖ਼ਾਸ ਧਿਆਨ ਰੱਖਿਆ ਜਾਂਦਾ ਹੈ, ਜਿਸ ਤਹਿਤ ਆਮ ਤੌਰ 'ਤੇ ਜੁਰਾਬਾਂ ਉਤਾਰ ਕੇ ਹੀ ਸੁੱਚੇ ਚਰਨੀਂ ਅੰਦਰ ਪ੍ਰਵੇਸ਼ ਕੀਤਾ ਜਾਂਦਾ ਹੈ, ਤਾਂ ਜੋ ਬਾਹਰ ਦੀ ਧੂੜ-ਮਿੱਟੀ ਪਵਿੱਤਰ ਅਸਥਾਨ ਤੱਕ ਨਾ ਪਹੁੰਚੇ।
ਸਿਆਸੀ ਗਲਿਆਰਿਆਂ 'ਚ ਚਰਚਾ ਤੇਜ਼
ਇਸ ਘਟਨਾ ਤੋਂ ਬਾਅਦ ਜਿੱਥੇ ਵਿਰੋਧੀ ਧਿਰਾਂ ਨੂੰ ਕਾਂਗਰਸ ਘੇਰਨ ਦਾ ਮੌਕਾ ਮਿਲ ਗਿਆ ਹੈ, ਉੱਥੇ ਹੀ ਆਮ ਸੰਗਤ ਵਿੱਚ ਵੀ ਇਸ ਗੱਲ ਨੂੰ ਲੈ ਕੇ ਰੋਸ ਹੈ ਕਿ ਧਾਰਮਿਕ ਸਮਾਗਮਾਂ ਦੌਰਾਨ ਸਿਆਸੀ ਆਗੂਆਂ ਨੂੰ ਵਧੇਰੇ ਸੰਵੇਦਨਸ਼ੀਲਤਾ ਅਤੇ ਮਰਿਯਾਦਾ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ। ਫਿਲਹਾਲ ਇਸ ਪੂਰੇ ਮਾਮਲੇ 'ਤੇ ਪ੍ਰਤਾਪ ਸਿੰਘ ਬਾਜਵਾ ਜਾਂ ਉਨ੍ਹਾਂ ਦੇ ਸਪੋਕਸਪਰਸਨ ਵੱਲੋਂ ਕੋਈ ਅਧਿਕਾਰਤ ਬਿਆਨ ਜਾਂ ਸਫ਼ਾਈ ਸਾਹਮਣੇ ਨਹੀਂ ਆਈ ਹੈ।

 

 

 

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.