> Bolda Punjab - ਇਹ ਰਕਮ 24 ਘੰਟਿਆਂ ਵਿੱਚ ਤੁਹਾਡੇ ਖਾਤੇ ਵਿੱਚ ਜਮ੍ਹਾ ਹੋ ਜਾਵੇਗੀ
IMG-LOGO
ਹੋਮ ਪੰਜਾਬ : ਇਹ ਰਕਮ 24 ਘੰਟਿਆਂ ਵਿੱਚ ਤੁਹਾਡੇ ਖਾਤੇ ਵਿੱਚ ਜਮ੍ਹਾ ਹੋ...

ਇਹ ਰਕਮ 24 ਘੰਟਿਆਂ ਵਿੱਚ ਤੁਹਾਡੇ ਖਾਤੇ ਵਿੱਚ ਜਮ੍ਹਾ ਹੋ ਜਾਵੇਗੀ

40 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ 3 ਮਹੀਨਿਆਂ ਦੀ ਇਕੱਠੀ ਕਿਸ਼ਤ

'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' ਦਾ ਆਗਾਜ਼

Admin user - Jul 01, 2026 05:27 PM
IMG

ਜਗਦੀਸ਼ ਥਿੰਦ
ਧੂਰੀ/ਸੰਗਰੂਰ/ਤਰਨਤਾਰਨ, 1 ਜੁਲਾਈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਗਰੂਰ ਜ਼ਿਲ੍ਹੇ ਦੇ ਆਪਣੇ ਵਿਧਾਨ ਸਭਾ ਹਲਕੇ ਧੂਰੀ ਸ਼ਹਿਰ ਤੋਂ ਆਮ ਆਦਮੀ ਪਾਰਟੀ (AAP) ਸਰਕਾਰ ਦੀ ਸਭ ਤੋਂ ਵੱਕਾਰੀ ਅਤੇ ਅਹਿਮ ਸਕੀਮ 'ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ' ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਉਦਘਾਟਨੀ ਸਮਾਰੋਹ ਵਿੱਚ ਭਾਰੀ ਗਿਣਤੀ ਵਿੱਚ ਲੋਕ ਪਹੁੰਚੇ, ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਧੂਰੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀਆਂ ਮਹਿਲਾਵਾਂ ਸ਼ਾਮਲ ਸਨ।
ਸਰਕਾਰ ਦੇ ਦਾਅਵੇ ਮੁਤਾਬਕ ਸੂਬੇ ਭਰ ਦੀਆਂ ਕਰੀਬ 40 ਲੱਖ ਮਹਿਲਾਵਾਂ ਨੇ ਇਸ ਸਕੀਮ ਤਹਿਤ ਆਪਣੀ ਰਜਿਸਟਰੇਸ਼ਨ ਕਰਵਾਈ ਹੈ। ਅੱਜ ਪਹਿਲੇ ਦਿਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਾਭਪਾਤਰੀ ਬੀਬੀਆਂ ਦੇ ਮੋਬਾਈਲਾਂ 'ਤੇ ਬੈਂਕ ਖਾਤਿਆਂ ਵਿੱਚ ਪੈਸੇ ਜਮ੍ਹਾਂ ਹੋਣ ਦੇ ਮੈਸੇਜ (ਟੁੰ ਟੁੰ) ਆਉਣੇ ਸ਼ੁਰੂ ਹੋ ਗਏ, ਜਦਕਿ ਕੁਝ ਜ਼ਿਲ੍ਹਿਆਂ ਦੀਆਂ ਬੀਬੀਆਂ ਬੜੀ ਬੇਸਬਰੀ ਨਾਲ ਇਸ ਸਤਿਕਾਰ ਰਾਸ਼ੀ ਦੀ ਉਡੀਕ ਕਰਦੀਆਂ ਦੇਖੀਆਂ ਗਈਆਂ। ਜਿਹਨਾਂ ਬੀਬੀਆਂ ਨੂੰ ਰਾਸ਼ੀ ਨਹੀਂ ਮਿਲੀ ਉਹਨਾਂ ਨੂੰ ਮੈਸੇਜ ਮਿਲੇ ਹਨ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਸ਼ੁਰੂ ਕੀਤੀ ਗਈ " ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਤੁਹਾਡੇ ਖਾਤੇ ਵਿੱਚ ਤਿੰਨ ਮਹੀਨਿਆਂ ਦੀ ਰਾਸ਼ੀ ਮੰਨਜੂਰ ਹੋ ਗਈ ਹੈ , ਇਹ ਰਕਮ 24 ਘੰਟਿਆਂ ਵਿੱਚ ਤੁਹਾਡੇ ਖਾਤੇ ਵਿੱਚ ਜਮ੍ਹਾ ਹੋ  ਜਾਵੇਗੀ  ।  - ਪੰਜਾਬ ਸਰਕਾਰ  
ਯੋਜਨਾ ਦੇ ਮੁੱਖ ਵੇਰਵੇ ਅਤੇ ਵਿੱਤੀ ਸਹਾਇਤਾ
ਸਰਕਾਰ ਵੱਲੋਂ ਯੋਜਨਾ ਦੀ ਸ਼ੁਰੂਆਤ ਮੌਕੇ ਹੀ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਤਿੰਨ ਮਹੀਨਿਆਂ ਦੀ ਇਕੱਠੀ ਪਹਿਲੀ ਕਿਸ਼ਤ ਕ੍ਰੈਡਿਟ (ਜਮ੍ਹਾਂ) ਕੀਤੀ ਗਈ ਹੈ:
ਜਨਰਲ ਸ਼੍ਰੇਣੀ: ਇਸ ਸ਼੍ਰੇਣੀ ਦੀਆਂ ਮਹਿਲਾਵਾਂ ਨੂੰ 1,000 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ 3,000 ਰੁਪਏ ਦੀ ਇਕੱਠੀ ਕਿਸ਼ਤ ਮਿਲੀ ਹੈ।
ਐੱਸ.ਸੀ. (SC) ਸ਼੍ਰੇਣੀ: ਇਸ ਸ਼੍ਰੇਣੀ ਦੀਆਂ ਮਹਿਲਾਵਾਂ ਦੇ ਖਾਤਿਆਂ ਵਿੱਚ 1,500 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ 4,500 ਰੁਪਏ ਜਮ੍ਹਾਂ ਹੋਏ ਹਨ।

 

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.