> Bolda Punjab -ਮਲੇਰਕੋਟਲਾ ਅਖ਼ਤਰੀ ਖ਼ਾਤੂਨ ਬਣੇ ਪ੍ਰਧਾਨ, ਕੰਬੋਜ ਭਾਈਚਾਰੇ ਅਤੇ ਇਲਾਕੇ 'ਚ ਭਾਰੀ ਉਤਸ਼ਾਹ
IMG-LOGO
ਹੋਮ ਪੰਜਾਬ : ਮਲੇਰਕੋਟਲਾ ਅਖ਼ਤਰੀ ਖ਼ਾਤੂਨ ਬਣੇ ਪ੍ਰਧਾਨ, ਕੰਬੋਜ ਭਾਈਚਾਰੇ ਅਤੇ ਇਲਾਕੇ 'ਚ...

ਮਲੇਰਕੋਟਲਾ ਅਖ਼ਤਰੀ ਖ਼ਾਤੂਨ ਬਣੇ ਪ੍ਰਧਾਨ, ਕੰਬੋਜ ਭਾਈਚਾਰੇ ਅਤੇ ਇਲਾਕੇ 'ਚ ਭਾਰੀ ਉਤਸ਼ਾਹ

ਭ੍ਰਿਸ਼ਟਾਚਾਰ ਮੁਕਤ ਅਤੇ ਪਾਰਦਰਸ਼ੀ ਪ੍ਰਸ਼ਾਸਨ ਦਾ ਵਾਅਦਾ: ਬਲਤੇਜ ਪੰਨੂ

MLA ਡਾ. ਮੁਹੰਮਦ ਜਮੀਲ ਉਰ ਰਹਿਮਾਨ ਦੀ ਕੁਸ਼ਲ ਰਣਨੀਤੀ ਸਦਕਾ ਚੋਣ ਅਮਲ ਸ਼ਾਂਤੀਪੂਰਨ ਨੇਪਰੇ ਚੜ੍ਹਿਆ, ਮਿਲ ਰਹੀਆਂ ਮੁਬਾਰਕਾਂ

Admin user - Jun 24, 2026 07:37 PM
IMG

ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 24 ਜੂਨ (2026):

ਹਾਲ ਹੀ ਵਿੱਚ ਸੰਪੰਨ ਹੋਈਆਂ ਨਗਰ ਕੌਂਸਲ ਚੋਣਾਂ ਤੋਂ ਬਾਅਦ ਅੱਜ ਨਗਰ ਕੌਂਸਲ ਮਲੇਰਕੋਟਲਾ ਦੇ ਪ੍ਰਧਾਨ (ਚੇਅਰਪਰਸਨ), ਸੀਨੀਅਰ ਵਾਈਸ ਚੇਅਰਪਰਸਨ ਅਤੇ ਵਾਈਸ ਪ੍ਰਧਾਨ ਦੀ ਚੋਣ ਪ੍ਰਕਿਰਿਆ ਸਥਾਨਕ ਉਪ ਮੰਡਲ ਮੈਜਿਸਟ੍ਰੇਟ-ਕਮ-ਰਿਟਰਨਿੰਗ ਅਫ਼ਸਰ ਕਨੂੰ ਗਰਗ ਦੀ ਨਿਗਰਾਨੀ ਹੇਠ ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚੜ੍ਹ ਗਈ। ਇਸ ਮੌਕੇ ਐਸ.ਡੀ.ਐਮ. ਕਨੂ ਗਰਗ ਨੇ ਨਵ-ਨਿਯੁਕਤ ਕੌਂਸਲਰਾਂ ਅਤੇ ਅਹੁਦੇਦਾਰਾਂ ਨੂੰ ਅਹੁਦੇ ਅਤੇ ਰੇਜ਼ੋਲਿਊਸ਼ਨ ਦੀ ਸਹੁੰ ਵੀ ਚੁਕਾਈ।
ਨਵੀਂ ਲੀਡਰਸ਼ਿਪ ਦੀ ਹੋਈ ਚੋਣ
ਚੋਣ ਦੌਰਾਨ ਆਮ ਅਕਮੀ ਪਾਰਟੀ (ਆਪ) ਦੀ ਅਗਵਾਈ ਹੇਠ ਸਰਬਸੰਮਤੀ ਨਾਲ ਨਵੇਂ ਅਹੁਦੇਦਾਰ ਚੁਣੇ ਗਏ, ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
ਪ੍ਰਧਾਨ (ਚੇਅਰਪਰਸਨ): ਅਖਤਰੀ ਖਾਤੂਨ (ਪਤਨੀ ਹਰੀਫ ਕਰੀਮਦਾਦਾਲੇ, ਵਾਰਡ ਨੰਬਰ 13)
ਸੀਨੀਅਰ ਵਾਈਸ ਚੇਅਰਪਰਸਨ: ਆਇਸ਼ਾ ਕੁਰੈਸ਼ੀ (ਪਤਨੀ ਸਾਕਿਬ ਅਲੀ ਰਾਜਾ, ਵਾਰਡ ਨੰਬਰ 32)
ਵਾਈਸ ਪ੍ਰਧਾਨ: ਚੌਧਰੀ ਬਸ਼ੀਰ (ਵਾਰਡ ਨੰਬਰ 18)
ਇਸ ਅਹਿਮ ਸਿਆਸੀ ਮੌਕੇ 'ਤੇ ਆਮ ਆਦਮੀ ਪਾਰਟੀ ਵੱਲੋਂ ਵਿਸ਼ੇਸ਼ ਤੌਰ 'ਤੇ ਨਿਯੁਕਤ ਕੀਤੇ ਗਏ ਓਬਜ਼ਰਵਰ-ਕਮ-ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ, ਮਲੇਰਕੋਟਲਾ ਦੇ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ, ਅਤੇ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਮਹਿਲਾ ਸਸ਼ਕਤੀਕਰਨ ਅਤੇ ਸਮਾਜਿਕ ਸਮੀਕਰਨ
ਪਵਿੱਤਰ ਅਤੇ ਇਤਿਹਾਸਿਕ ਸ਼ਹਿਰ ਮਲੇਰਕੋਟਲਾ ਦੀ ਨਗਰ ਕੌਂਸਲ ਦੀ ਕਮਾਨ ਔਰਤਾਂ ਦੇ ਹੱਥ ਆਉਣ 'ਤੇ ਇਲਾਕੇ ਅੰਦਰ ਚੁਫੇਰੇ ਤੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਸਥਾਨਕ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਮੁੱਖ ਅਹੁਦਿਆਂ 'ਤੇ ਮਹਿਲਾਵਾਂ ਦੀ ਇਹ ਤਾਇਨਾਤੀ ਖੇਤਰ ਵਿੱਚ ਮਹਿਲਾ ਸਸ਼ਕਤੀਕਰਨ (Women Empowerment) ਦੀ ਇੱਕ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਕਰੇਗੀ।
ਇਸ ਚੋਣ ਨਾਲ ਇਲਾਕੇ ਦੇ ਕੰਬੋਜ ਭਾਈਚਾਰੇ ਵਿੱਚ ਵੀ ਵਿਸ਼ੇਸ਼ ਖੁਸ਼ੀ ਅਤੇ ਜੋਸ਼ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ, ਕਿਉਂਕਿ ਨਵੀਂ ਪ੍ਰਧਾਨ ਅਖਤਰੀ ਖਾਤੂਨ ਅਤੇ ਵਾਈਸ ਪ੍ਰਧਾਨ ਚੌਧਰੀ ਬਸ਼ੀਰ ਦੋਵੇਂ ਹੀ ਕੰਬੋਜ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਇਸ ਸਫਲ ਅਤੇ ਸੰਤੁਲਿਤ ਸਿਆਸੀ ਸਮੀਕਰਨ ਨੂੰ ਸਿਰਜਣ ਲਈ ਸਥਾਨਕ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੂੰ ਸਿਆਸੀ ਅਤੇ ਸਮਾਜਿਕ ਹਲਕਿਆਂ ਵੱਲੋਂ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਭ੍ਰਿਸ਼ਟਾਚਾਰ ਮੁਕਤ ਅਤੇ ਪਾਰਦਰਸ਼ੀ ਪ੍ਰਸ਼ਾਸਨ ਦਾ ਵਾਅਦਾ
ਨਵੀਂ ਚੁਣੀ ਗਈ ਟੀਮ ਨੇ "ਸਾਫ਼-ਸੁੱਥਰਾ ਸ਼ਹਿਰ ਸਾਡਾ ਸੁਪਨਾ, ਬਿਹਤਰ ਸੇਵਾਵਾਂ ਸਾਡਾ ਵਾਅਦਾ" ਅਤੇ 'ਸਾਡੀ ਪਹਿਲ – ਹੱਲ ਲਈ ਹਮੇਸ਼ਾ ਤਿਆਰ' ਦੇ ਨਾਅਰੇ ਹੇਠ ਸ਼ਹਿਰ ਨਿਵਾਸੀਆਂ ਦੀ ਦਿਨ-ਰਾਤ ਸੇਵਾ ਕਰਨ ਦਾ ਪ੍ਰਣ ਲਿਆ।
ਨਵ-ਚੁਣੇ ਅਹੁਦੇਦਾਰਾਂ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ, ਪਾਰਟੀ ਹਾਈਕਮਾਂਡ ਅਤੇ ਸਥਾਨਕ ਵਿਧਾਇਕਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਸਾਰੇ ਕੌਂਸਲਰਾਂ ਨੂੰ ਨਾਲ ਲੈ ਕੇ ਸ਼ਹਿਰ ਦੇ ਹਰ ਵਾਰਡ ਦਾ ਸਰਬਪੱਖੀ ਵਿਕਾਸ ਕਰਨਗੇ। ਲੋਕਾਂ ਦੀਆਂ ਮੁਸ਼ਕਿਲਾਂ ਦਾ ਸਮੇਂ ਸਿਰ ਨਿਪਟਾਰਾ ਕਰਨਾ ਅਤੇ ਪੰਜਾਬ ਸਰਕਾਰ ਦੀਆਂ ਲੋਕ-ਹਿਤੈਸ਼ੀ ਸਕੀਮਾਂ ਦਾ ਲਾਭ ਹਰ ਲੋੜਵੰਦ ਤੱਕ ਪਹੁੰਚਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ।
ਇਹ ਪ੍ਰਮੁੱਖ ਸ਼ਖਸੀਅਤਾਂ ਰਹੀਆਂ ਹਾਜ਼ਰ
ਇਸ ਸਹੁੰ ਚੁੱਕ ਸਮਾਗਮ ਅਤੇ ਚੋਣ ਪ੍ਰਕਿਰਿਆ ਦੌਰਾਨ ਵਿਧਾਇਕ ਰਹਿਮਾਨ ਦੀ ਪਤਨੀ ਮੈਡਮ ਫਰੀਆਲ ਰਹਿਮਾਨ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਾਕਿਬ ਅਲੀ ਰਾਜਾ, ਡੀ.ਐਸ.ਪੀ. ਮਾਨਵਜੀਤ ਸਿੰਘ, ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ (EO) ਚੰਦਰ ਪ੍ਰਕਾਸ਼ ਵਧਵਾ ਸਮੇਤ ਸ਼ਹਿਰ ਦੇ ਕਈ ਪਤਵੰਤੇ ਅਤੇ ਸਮਾਜਿਕ-ਧਾਰਮਿਕ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ, ਜਿਨ੍ਹਾਂ ਨੇ ਨਵੀਂ ਟੀਮ ਨੂੰ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।

 

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.