> Bolda Punjab -ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ 18% ਡੀ.ਏ. (DA) ਤੁਰੰਤ ਰਿਲੀਜ਼ ਕੀਤਾ ਜਾਵੇ
IMG-LOGO
ਹੋਮ ਪੰਜਾਬ : ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ 18% ਡੀ.ਏ. (DA)...

ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ 18% ਡੀ.ਏ. (DA) ਤੁਰੰਤ ਰਿਲੀਜ਼ ਕੀਤਾ ਜਾਵੇ

ਗੋਰਮਿੰਟ ਪੈਨਸ਼ਨਰਜ਼ ਯੂਨੀਅਨ ਵੱਲੋਂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਸੌਂਪਿਆ

23 ਮੈਂਬਰੀ ਵਫ਼ਦ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਸਾਥੀ ਹਰਭਜਨ ਸਿੰਘ ਖੁੰਗਰ ਨੇ ਕੀਤੀ

Admin user - Jun 09, 2026 05:40 PM
IMG

ਜਗਦੀਸ਼ ਥਿੰਦ
ਫਾਜ਼ਿਲਕਾ, 9 ਜੂਨ 2026

ਪੰਜਾਬ ਦੇ 3.50 ਲੱਖ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ 'ਤੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਮੁਤਾਬਕ 2.59 ਗੁਣਾਂਕ ਲਾਗੂ ਕਰਨ, 18% ਬਕਾਇਆ ਮਹਿੰਗਾਈ ਭੱਤਾ (DA) ਰਿਲੀਜ਼ ਕਰਨ ਅਤੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਦੇ ਮਿਤੀ 8/4/26 ਦੇ ਫੈਸਲੇ ਨੂੰ ਇੰਨ-ਬਿੰਨ ਲਾਗੂ ਕਰਵਾਉਣ ਲਈ ਅੱਜ ਇੱਥੇ ਇੱਕ ਅਹਿਮ ਕਦਮ ਚੁੱਕਿਆ ਗਿਆ। ਗੋਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ (ਜ਼ਿਲ੍ਹਾ ਫਾਜ਼ਿਲਕਾ) ਵੱਲੋਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਿਰੁੱਧ ਜ਼ੋਰਦਾਰ ਗੇਟ ਰੈਲੀ ਕੀਤੀ ਗਈ।
ਗੇਟ ਰੈਲੀ ਦੀ ਸਮਾਪਤੀ ਤੋਂ ਬਾਅਦ, ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੇ ਸਬੰਧ ਵਿੱਚ ਮੁੱਖ ਮੰਤਰੀ ਪੰਜਾਬ ਦੇ ਨਾਂ ਇੱਕ ਮੰਗ ਪੱਤਰ ਤਿਆਰ ਕੀਤਾ ਗਿਆ। ਇਹ ਮੰਗ ਪੱਤਰ ਯੂਨੀਅਨ ਦੇ ਇੱਕ ਵਫ਼ਦ ਵੱਲੋਂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਮੈਡਮ ਅਮਰਪ੍ਰੀਤ ਕੌਰ ਸੰਧੂ ਨੂੰ ਸੌਂਪਿਆ ਗਿਆ।
23 ਮੈਂਬਰੀ ਵਫ਼ਦ ਨੇ ਕੀਤੀ ਅਗਵਾਈ
ਗੋਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ, ਜ਼ਿਲ੍ਹਾ ਫਾਜ਼ਿਲਕਾ ਦੇ ਇਸ 23 ਮੈਂਬਰੀ ਵਫ਼ਦ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਸਾਥੀ ਹਰਭਜਨ ਸਿੰਘ ਖੁੰਗਰ ਨੇ ਕੀਤੀ।
ਵਫ਼ਦ ਵਿੱਚ ਸ਼ਾਮਲ ਮੁੱਖ ਆਗੂ:
ਪ੍ਰੇਮ ਕੁਮਾਰ (ਜਨਰਲ ਸਕੱਤਰ)
ਰੇਸ਼ਮ ਲਾਲ ਰੰਗੀਲਾ (ਐਡੀਸ਼ਨਲ ਜਨਰਲ ਸਕੱਤਰ)
ਰਾਜ ਕੰਵਰ ਦੀਵਾਨ (ਵਿੱਤ ਸਕੱਤਰ)
ਇੰਜੀਨੀਅਰ ਭਗਵਾਨ ਦਾਸ
ਰਜਿੰਦਰ ਸਿੰਘ (ਸੀਨੀਅਰ ਮੀਤ ਪ੍ਰਧਾਨ)
ਮੀਤ ਪ੍ਰਧਾਨ ਅਤੇ ਹੋਰ ਸਾਥੀ:
ਸਰਵ ਸਾਥੀ ਸਤਨਾਮ ਸਿੰਘ ਗਰੋਵਰ, ਹਰਚਰਨ ਸਿੰਘ, ਸੁਭਾਸ਼ ਚੰਦਰ ਸ਼ਰਮਾ, ਜੀਤ ਛਾਬੜਾ, ਸਰਵਨ ਸਿੰਘ, ਜੰਗੀਰ ਸਿੰਘ, ਸੁਰਿੰਦਰਪਾਲ ਮਦਾਨ, ਸੁਖਦੇਵ ਮਸੀਹ, ਪ੍ਰਿਥੀ ਰਾਜ ਗੁੰਮਜਾਲ, ਹਰਭਜਨ ਲਾਲ ਕੰਬੋਜ, ਗੁਰਨਾਮ ਸਿੰਘ, ਸੈਮੂਅਲ ਮਸੀਹ, ਹਰਭਜਨ ਠਠਹੇਰਾ, ਮੋਹਨ ਲਾਲ ਖੂਹੀ ਖੇੜਾ ਅਤੇ ਬਲਬੀਰ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।
ਮੁੱਖ ਮੰਗਾਂ:
ਵਫ਼ਦ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ 18% ਡੀ.ਏ. (DA) ਤੁਰੰਤ ਰਿਲੀਜ਼ ਕੀਤਾ ਜਾਵੇ ਅਤੇ ਪੈਨਸ਼ਨਰਾਂ 'ਤੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ 2.59 ਗੁਣਾਂਕ ਨਾਲ ਪੈਨਸ਼ਨ ਸੋਧ ਕਰਨ ਲਈ ਤੁਰੰਤ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ।

 

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.