>
ਤਾਜਾ ਖਬਰਾਂ
ਬੋਲਦਾ ਪੰਜਾਬ ਬਿਊਰੋ
ਚੰਡੀਗੜ੍ਹ/ਫ਼ਿਰੋਜ਼ਪੁਰ: ਫ਼ਿਰੋਜ਼ਪੁਰ ਜ਼ਿਲ੍ਹੇ ਨਾਲ ਸੰਬੰਧਿਤ ਪੰਚਾਇਤੀ ਚੋਣਾਂ ਦੇ ਇੱਕ ਅਹਿਮ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਅਗਲੀ ਤਰੀਕ ਤੈਅ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ, 'ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ' ਦੇ ਤਹਿਤ ਦਾਇਰ ਕੇਸ (ਰਮੇਸ਼ ਕੁਮਾਰ ਬਨਾਮ ਰਿਟਰਨਿੰਗ ਅਫ਼ਸਰ ਪੰਚਾਇਤੀ ਚੋਣਾਂ ਅਤੇ ਹੋਰ) ਦੀ ਸੁਣਵਾਈ ਹੁਣ 2 ਦਸੰਬਰ 2026 ਨੂੰ ਹੋਵੇਗੀ।
ਇਸ ਕੇਸ (CNR ਨੰਬਰ: PHHC010728802025) ਦੀ ਸੁਣਵਾਈ ਬੀਤੇ ਦਿਨ 29 ਮਈ 2026 ਨੂੰ ਮਾਨਯੋਗ ਜਸਟਿਸ ਨਿਧੀ ਗੁਪਤਾ ਦੀ ਅਦਾਲਤ ਵਿੱਚ ਹੋਈ । ਮੰਡੀ ਪੰਜੇ ਕੇ ਉਤਾੜ੍ਹ ਦਾ ਮਾਮਲਾ ਮਾਨਯੋਗ ਅਦਾਲਤ ਵਿੱਚ ਚੱਲ ਰਿਹਾ ਹੈ । ਹਾਈਕੋਰਟ ਅੰਦਰ ਅਗਲੀ ਸੁਣਵਾਈ ਦੀ ਤਾਰੀਕ ਦਸੰਬਰ ਮਹੀਨੇ ਵਿੱਚ ਹੋਣੀ ਤੈਅ ਹੋਈ ਹੈ । ਅਗਲੀ ਸੁਣਵਾਈ ਨਿਧੀ ਗੁਪਤਾ ਦੀ ਅਦਾਲਤ ਵਿੱਚ ਹੋਈ। ਅਦਾਲਤੀ ਵੇਰਵਿਆਂ ਮੁਤਾਬਕ ਇਹ ਮਾਮਲਾ ਪਿਛਲੇ ਸਾਲ 6 ਮਈ 2025 ਨੂੰ ਰਜਿਸਟਰ ਹੋਇਆ ਸੀ, ਜੋ ਕਿ ਫ਼ਿਲਹਾਲ ਹਾਈਕੋਰਟ ਵਿੱਚ ਵਿਚਾਰ ਅਧੀਨ (Pending) ਚੱਲ ਰਿਹਾ ਹੈ।
ਇਸ ਮਾਮਲੇ ਵਿੱਚ ਪਟੀਸ਼ਨਰ ਰਮੇਸ਼ ਕੁਮਾਰ ਵੱਲੋਂ ਐਡਵੋਕੇਟ ਪ੍ਰਤੀਕ ਗੁਪਤਾ ਅਦਾਲਤ ਵਿੱਚ ਪੇਸ਼ ਹੋ ਰਹੇ ਹਨ। ਔਰਡੀਨਰੀ ਲਿਸਟ (Ordinary List) ਵਿੱਚ ਸ਼ਾਮਲ ਇਸ ਕੇਸ 'ਤੇ ਹੁਣ ਸਰਦੀਆਂ ਦੌਰਾਨ ਦਸੰਬਰ ਮਹੀਨੇ ਵਿੱਚ ਅਗਲੀ ਬਹਿਸ ਹੋਵੇਗੀ, ਜਿਸ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ।
ਇਸ ਤੋਂ ਪਹਿਲਾਂ ਮਾਨਯੋਗ ਜਸਟਿਸ ਮਿਸਟਰ ਪੰਕਜ ਜੈਨ ਦੀ ਅਦਾਲਤ ਵਿੱਚ ਸੁਣਵਾਈ ਅਧੀਨ ਸੀ । ਮਾਨਯੋਗ ਅਦਾਲਤ ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਇੱਕ -ਇੱਕ ਹਫਤੇ ਅਤੇ ਫਿਰ ਇੱਕ ਇੱਕ ਦਿਨ ਦੀ ਤਾਰੀਕ ਪਾ ਰਹੇ ਸਨ । ਹੁਣ ਸੁਣਵਾਈ ਮਾਨਯੋਗ ਜਸਟਿਸ ਨਿਧੀ ਗੁਪਤਾ ਜੀ ਦੀ ਅਦਾਲਤ ਵਿੱਚ ਕੇਸ ਟਰਾਂਸਫਰ ਹੋਇਆ ਹੈ । ਇੱਥੇ ਅਦਾਲਤ ਨੇ ਅਗਲੀ ਸੁਣਵਾਈ 2 ਦਸੰਬਰ 2026 ਤੈਅ ਕੀਤੀ ਹੈ । ਬਤੌਰ ਸਰਪੰਚ ਰਮੇਸ਼ ਕੁਮਾਰ ਕਰ ਰਹੇ ਹਨ । ਸਰਪੰਚ ਦੀ ਪੋਸਟ ਲਈ ਕਾਨੂੰਨੀ ਚਾਰਾਜੋਈ ਕਰ ਰਹੀਆਂ ਸਾਰੀਆਂ ਧਿਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਦੇਸ਼ ਦੀ ਨਿਆਂ ਪ੍ਰਣਾਲੀ ਤੇ ਪੂਰਾ ਭਰੋਸਾ ਹੈ , ਇਸ ਲਈ ਉਹ ਫੈਸਲੇ ਦਾ ਇੰਤਜਾਰ ਕਰਨਗੇ ।
Get all latest content delivered to your email a few times a month.