>
ਤਾਜਾ ਖਬਰਾਂ
ਜਗਦੀਸ਼ ਥਿੰਦ
ਫਾਜ਼ਿਲਕਾ 23 ਮਈ 2026 ਬਾਬਾ ਭੂਮਣ ਸ਼ਾਹ ਉਦਾਸੀਨ ਸੰਪਰਦਾ ਦੇ ਮੁੱਖ ਡੇਰਾ ਪਿੰਡ ਬਾਬਾ ਭੂਮਣ ਸ਼ਾਹ (ਜ਼ਿਲ੍ਹਾ ਸਿਰਸਾ) ਦੇ ਗੱਦੀਨਸ਼ੀਨ ਪੂਜਨੀਕ ਬਾਬਾ ਬ੍ਰਹਮ ਦਾਸ ਜੀ ਮਹਾਰਾਜ ਦੀ ਰਹਿਨੁਮਾਈ ਹੇਠ ਭਲਕੇ, 24 ਮਈ 2026 (ਦਿਨ ਐਤਵਾਰ) ਨੂੰ ਚੌਕ ਬੰਨ ਵਾਲਾ / ਡੱਬ ਵਾਲਾ (ਫਾਜ਼ਿਲਕਾ) ਵਿਖੇ ਇੱਕ ਵਿਸ਼ਾਲ ਸਤਸੰਗ ਸਮਾਗਮ ਅਤੇ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਹ ਸਮਾਗਮ ਡੇਰੇ ਦੇ ਮਹਾਨ ਸ਼ਹੀਦਾਂ— ਬਾਬਾ ਦੌਲਤ ਦਾਸ, ਸ਼੍ਰੀ ਕ੍ਰਿਸ਼ਨ ਲਾਲ ਸਰਪੰਚ ਅਤੇ ਸ਼੍ਰੀ ਜਗਦੀਸ਼ ਲਾਲ ਪੱਪੂ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਹੋਵੇਗਾ।ਇਹ ਸ਼ਖ਼ਸ ਉਸ ਵੇਲੇ ਸ਼ਹੀਦੀ ਪ੍ਰਾਪਤ ਕਰ ਗਏ ਸੀ ਜਦੋਂ ਉਹ ਪਵਿੱਤਰ ਸਥਾਨ ਸੰਘਰ ਧਾਮ ਵਿਸ਼ੇਸ਼ ਸੇਵਾ ਲਈ ਜਾ ਰਹੇ ਸਨ
ਸਮਾਗਮ ਦੀ ਰੂਪ-ਰੇਖਾ:
ਖ਼ੂਨਦਾਨ ਕੈਂਪ: ਮਾਨਵਤਾ ਦੀ ਸੇਵਾ ਨੂੰ ਸਮਰਪਿਤ ਇਹ ਕੈਂਪ ਸਵੇਰੇ 10:00 ਵਜੇ ਸ਼ੁਰੂ ਹੋਵੇਗਾ।
ਸਤਸੰਗ ਸਮਾਗਮ: ਪੂਜਨੀਕ ਬਾਬਾ ਬ੍ਰਹਮ ਦਾਸ ਜੀ ਮਹਾਰਾਜ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਸਤਸੰਗ ਦਾ ਸਮਾਂ ਸਵੇਰੇ 10:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਹੋਵੇਗਾ।
ਗੁਰੂ ਕਾ ਲੰਗਰ: ਸਮਾਗਮ ਦੌਰਾਨ ਸੰਗਤਾਂ ਲਈ ਗੁਰੂ ਕਾ ਲੰਗਰ ਅਟੁੱਟ ਵਰਤੇਗਾ।
ਸੰਗਤਾਂ ਨੂੰ ਖੁੱਲ੍ਹਾ ਸੱਦਾ:
ਸਮੂਹ ਸਾਧ ਸੰਗਤ ਚੌਕ ਚੌਕ ਬੰਨ ਵਾਲਾ / ਡੱਬ ਵਾਲਾ ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਇਸ ਅਧਿਆਤਮਿਕ ਸਮਾਗਮ ਵਿੱਚ ਹੁੰਮਹੁਮਾ ਕੇ ਪਹੁੰਚਣ ਅਤੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਪਿਆਰ ਭਰਿਆ ਹਾਰਦਿਕ ਸੱਦਾ ਦਿੱਤਾ ਗਿਆ ਹੈ।
Get all latest content delivered to your email a few times a month.