>
ਤਾਜਾ ਖਬਰਾਂ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 16 ਮਈ 2026,ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਘੋਸ਼ਿਤ ਸੀਨੀਅਰ ਸੈਕੰਡਰੀ (10+2) ਪ੍ਰੀਖਿਆ ਮਾਰਚ 2026 ਦੇ ਨਤੀਜਿਆਂ ਵਿੱਚ ਮਲੇਰਕੋਟਲਾ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹੇ ਦੇ ਵੱਖੋ ਵੱਖ ਹੁਸ਼ਿਆਰ ਵਿਦਿਆਰਥੀਆਂ ਨੇ ਜ਼ਿਲ੍ਹੇ ਦੀ ਟੌਪ-10 ਸੂਚੀ ਵਿੱਚ ਆਪਣਾ ਨਾਮ ਦਰਜ ਕਰਵਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ।
ਜ਼ਿਲ੍ਹੇ ਵਿੱਚ ਪਹਿਲਾ ਸਥਾਨ ਪੰਜਾਬ ਵਕਫ ਬੋਰਡ ਦੇ ਪ੍ਰਬੰਧਾਂ ਅਧੀਨ ਚੱਲਣ ਵਾਲੇ ਇਸਲਾਮੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਮਲੇਰਕੋਟਲਾ ਦੀ ਵਿਦਿਆਰਥਣ ਤੇਹਲੀਮ ਪੁੱਤਰੀ ਮੁਹੰਮਦ ਇਸਮਾਈਲ ਤੇ ਨਸਰੀਨ ਨੇ 484 ਅੰਕ ਪ੍ਰਾਪਤ ਕਰਕੇ ਹਾਸਲ ਕੀਤਾ। ਉਸਨੇ 96.80 ਫੀਸਦੀ ਅੰਕ ਪ੍ਰਾਪਤ ਕੀਤੇ।ਦੂਜੇ ਸਥਾਨ ‘ਤੇ ਸਕੂਲ ਆਫ ਐਮੀਨੈਂਸ, ਸੰਦੌੜ ਦੀ ਵਿਦਿਆਰਥਣ ਰੁਕਸਾਨਾ ਪੁੱਤਰੀ ਬਸ਼ੀਰ ਮੁਹੰਮਦ ਅਤੇ ਪ੍ਰਵੀਨ ਪਿੰਡ ਦੁੱਲਮਾ ਕਲਾਂ ਤਹਿਸੀਲ ਅਹਿਮਦਗੜ ਨੇ 483 ਅੰਕ (96.60%) ਹਾਸਲ ਕੀਤੇ। ਤੀਜੇ ਸਥਾਨ ‘ਤੇ ਸ਼ਾਨਮ ਸ਼ਮਸ਼ਾਦ ਪੁੱਤਰੀ ਮੁਹੰਮਦ ਸ਼ਮਸ਼ਾਦ ਤੇ ਸ਼ਾਹਿਦਾ ਪ੍ਰਵੀਨ ਆਬਾਸਪੁਰਾ ਅਲ ਫਲਾਹ ਪਬਲਿਕ ਸਕੂਲ ਮਾਲੇਰਕੋਟਲਾ ਨੇ 481 ਅੰਕ (96.20%) ਪ੍ਰਾਪਤ ਕੀਤਾ।
ਚੌਥੇ ਸਥਾਨ ‘ਤੇ ਪ੍ਰਭਜੋਤ ਕੌਰ ਪੁੱਤਰੀ ਪਰਗਟ ਸਿੰਘ ਤੇ ਜਸਵੀਰ ਕੌਰ ਗੌਰਮੈਂਟ ਸੀਨੀਅਰ ਸੈਕੈਂਡਰੀ ਸਕੂਲ ਅਮਰਗੜ੍ਹ ਨੇ 480 ਅੰਕ (96.00%) ਪ੍ਰਾਪਤ ਕੀਤੇ।
ਪੰਜਵੇਂ ਅਤੇ ਛੇਵੇਂ ਸਥਾਨ ‘ਤੇ ਪਰਨੀਤ ਕੌਰ ਪੁੱਤਰੀ ਗੁਰਜੰਟ ਤੇ ਹਰਜੀਤ ਕੌਰ ਸਿੰਘ ਸਕੂਲ ਆਫ ਐਮੀਨੈਂਸ ਬਾਗੜੀਆਂ ਅਤੇ ਆਕਾਸ਼ਦੀਪ ਸਿੰਘ ਪੁੱਤਰ ਕੇਵਲ ਸਿੰਘ ਤੇ ਸੁਖਵਿੰਦਰ ਕੌਰ ਗੌਰਮਿਟ ਸੀਨੀਅਰ ਸੈਕੈਂਡਰੀ ਸਕੂਲ ਭੋਗੀਵਾਲ ਨੇ 478 ਅੰਕ (95.60%) ਪ੍ਰਾਪਤ ਕੀਤੇ।
ਇਸੇ ਤਰ੍ਹਾਂ ਉਸਬਾ ਬੇਗਮ ਪੁੱਤਰੀ ਮੁਹੰਮਦ ਅਨਵਾਰ ਤੇ ਨਜਮਾ ਪਰਵੀਨ ਅਲ ਫਲਾਹ ਪਬਲਿਕ ਸਕੂਲ ਮਾਲੇਰਕੋਟਲਾ ਨੇ ਵੀ 478 ਅੰਕ (95.60%) ਹਾਸਲ ਕਰਕੇ ਆਪਣਾ ਨਾਮ ਟੌਪ-10 ਵਿੱਚ ਦਰਜ ਕਰਵਾਇਆ।
ਨਵਦੀਪ ਕੌਰ ਮਨਦੀਪ ਸਿੰਘ ਤੇ ਲਖਮੀਰ ਕੌਰ ਰਾਮ ਸਰੂਪ ਮਮੋਰੀਅਲ ਸੀਨੀਅਰ ਸੈਕੈਂਡਰੀ ਸਕੂਲ ਚੌਦਾ ਨੇ 477 ਅੰਕ (95.40%) ਪ੍ਰਾਪਤ ਕੀਤੇ, ਜਦਕਿ ਨਵਪ੍ਰੀਤ ਕੌਰ ਪੁੱਤਰੀ ਬਲਰਾਜ ਸਿੰਘ ਤੇ ਰਮਨਦੀਪ ਕੌਰ ਸਕੂਲ ਆਫ ਐਮੀਨਸ ਸੰਦੌੜ ਅਤੇ ਸ਼ਗਨਪ੍ਰੀਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਅਤੇ ਸਰਬਜੀਤ ਕੌਰ ਸਕੂਲ ਆਫ ਐਮੀਨੈਂਸ ਬਾਗੜੀਆਂ ਨੇ 475 ਅੰਕ (95.00%) ਪ੍ਰਾਪਤ ਕਰਕੇ ਟੌਪ-10 ਸੂਚੀ ਵਿੱਚ ਸਥਾਨ ਬਣਾਇਆ।
ਜ਼ਿਲ੍ਹੇ ਦੇ ਇਹਨਾਂ ਟੋਪਰਜ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਤਰਵਿੰਦਰ ਕੌਰ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਮਨਜੀਤ ਕੌਰ ਸਕੂਲਾਂ ਦੇ ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਮਾਪਿਆਂ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ ‘ਤੇ ਖੁਸ਼ੀ ਜਤਾਈ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਉਹਨਾਂ ਨੂੰ ਅੱਗੇ ਵੀ ਕਾਮਯਾਬੀ ਹਾਸਿਲ ਕਰਨ ਲਈ ਦੁਆਵਾਂ ਦਿੰਦਿਆ ਉਹਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਮੁਬਾਰਕਾਂ ਪੇਸ਼ ਕੀਤੀਆਂ। ਜ਼ਿਲ੍ਹੇ ਵਿੱਚੋਂ ਪਹਿਲੇ ਤਿੰਨੋ ਸਥਾਨ ਮੱਲਣ ਵਾਲੀਆਂ ਲੜਕੀਆਂ ਦੇ ਮਾਪਿਆਂ ਨਾਲ ਗੱਲਬਾਤ ਕਰਨ ਤੇ ਪਤਾ ਚੱਲਿਆ ਕਿ ਤਿੰਨੋਂ ਲੜਕੀਆਂ ਪੜਾਈ ਵਿੱਚ ਖੂਬ ਮਿਹਨਤ ਕਰਨ ਵਾਲੀਆ ਬਿਨਾਂਂ ਕਿਸੇੇ ਟਿਊਸ਼ਨ ਤੋਂਂ ਇਸ ਮੁੁਕਾਮ ਤੇੇੇੇ ਪਹੁੰਚਣ ਵਾਲੀਆਂ ਨਮਾਜ਼ ਦੀਆਂ ਪਾਬੰਦ ਅਤੇ ਧਾਰਮਿਕ ਖਿਆਲਾਂ ਵਾਲੀਆਂ ਹਨ ਅਤੇ ਮੌਜੂਦਾ ਦੌਰ ਵਿੱਚ ਚੱਲ ਰਹੇ ਮੋਬਾਇਲ ਫੇਬੀਆ ਤੋਂ ਬਚਕੇ ਸਿਰਫ ਆਪਣੀ ਪੜ੍ਹਾਈ ਤੱਕ ਹੀ ਇਸ ਨੂੰ ਮਹਿਦੂਦ ਰੱਖ ਰਹੀਆਂ ਹਨ
Get all latest content delivered to your email a few times a month.