> Bolda Punjab -ਗਾਇਕ , ਸੰਗੀਤਕਾਰ , ਐਕਟਰ + ਗੀਤਕਾਰ ਦਿਲਖੁਸ਼ ਥਿੰਦ ਨੂੰ ਅੱਜ ਜਨਮਦਿਨ ਤੇ ਮਿਲ ਰਹੀਆਂ ਮੁਬਾਰਕਾਂ
IMG-LOGO
ਹੋਮ ਪੰਜਾਬ : ਗਾਇਕ , ਸੰਗੀਤਕਾਰ , ਐਕਟਰ + ਗੀਤਕਾਰ ਦਿਲਖੁਸ਼ ਥਿੰਦ ਨੂੰ...

ਗਾਇਕ , ਸੰਗੀਤਕਾਰ , ਐਕਟਰ + ਗੀਤਕਾਰ ਦਿਲਖੁਸ਼ ਥਿੰਦ ਨੂੰ ਅੱਜ ਜਨਮਦਿਨ ਤੇ ਮਿਲ ਰਹੀਆਂ ਮੁਬਾਰਕਾਂ

*ਰੱਬ ਬਿਲਕੁਲ ਮੇਰੀ ਮਾਂ ਦੇ ਵਰਗਾ ਹੋਣਾ ਏਂ*

"ਅੱਜ ਫਿਰ ਮਾਰ ਜਾਣੀ ਮੇਰਾ ਹਾਲ ਪੁੱਛ ਬੈਠੀ"

Admin user - Apr 24, 2026 12:11 PM
IMG

   ਦੇਖਿਆ ਨਹੀਂ ਪਰ ਸੁਣਿਆਂ ਏਂ ਰੱਬ ਸੋਹਣਾ ਏਂ l ਉਹ ਬਿਲਕੁਲ ਮੇਰੀ ਮਾਂ ਦੇ ਵਰਗਾ ਹੋਣਾ ਏਂ l

"ਅੱਜ ਫਿਰ ਮਾਰ ਜਾਣੀ ਮੇਰਾ ਹਾਲ ਪੁੱਛ ਬੈਠੀ"

"ਨਾ ਅੰਮ੍ਰਿਤਸਰ ਦੀ ਅੱਖ ਵਹੇ , ਨਾ ਰੋਵੇ ਕਦੀ ਲਾਹੌਰ"

ਵਰਗੇ ਸ਼ਾਹਕਾਰ ਗੀਤ ਗਾਉਣ ਵਾਲਾ , ਉਸਤਾਦ ਚਰਨਜੀਤ ਅਹੂਜਾ , ਸੰਗੀਤਕਾਰ ਨਿਰਮਲ ਸਿੱਧੂ , ਸਚਿਨ ਅਹੂਜਾ ਦੀ ਰਹਿਬਰੀ ਤਹਿਤ ਅਨੇਕਾਂ ਗਾਇਕਾਂ ਦੇ ਗੀਤਾਂ ਨੂੰ ਸੁਰੀਲੀਆਂ ਧੁਨਾਂ ਵਿੱਚ ਪਰੋ ਕੇ ਸੰਗੀਤ ਦੀ ਛਹਿਬਰ ਲਾਉਣ ਵੀ ਗਾਇਕ , ਸੰਗੀਤਕਾਰ , ਐਕਟਰ + ਗੀਤਕਾਰ ਦਿਲਖੁਸ਼ ਥਿੰਦ ਦਾ ਅੱਜ ਜਨਮਦਿਨ ਹੈ l ਦੇਸ਼ ਵਿਦੇਸ਼ ਤੋਂ ਉਸ ਦੇ ਚਾਹੁਣ ਵਾਲੇ ਉਸ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ l ਹੁਣ ਗੱਲ ਕਰਾਂਗੇ ਕਿ ਆਖਿਰਕਾਰ ਏਨੀਆਂ ਕਲਾਵਾਂ ਇਕ ਬੰਦੇ ਵਿੱਚ ਕਿਵੇਂ ਹੋ ਸਕਦੀਆਂ ਹਨ ? ਚੌਧਰੀ ਵੇਸਵਾ ਰਾਮ ਸੇਵਕ ਮਾਤਾ ਕੌਛਲਿਆ ਦੇਵੀ ਦਾ ਲਾਡਲਾ ਬਲਕਾਰ ਦਿਲਖੁਸ਼ ਥਿੰਦ ਅੱਜੇ ਬਾਲ ਅਵਸਥਾ ਵਿਚ ਹੀ ਸੀ ਕਿ ਵੱਡੇ ਭਰਾ ਡਾਕਟਰ ਮਲਕੀਤ ਥਿੰਦ , ਚਾਚੇ ਇੰਸਪੈਕਟਰ ਬ੍ਰਿਜ ਲਾਲ ਅਤੇ ਪ੍ਰੋਫੇਸਰ ਸੁਰਜੀਤ ਸਿੰਘ ਸਿੱਧੂ ਨੇ ਉਸ ਨੂੰ ਨਿਰਮਲ ਸਿੱਧੂ ਕੋਲ ਛਡਿਆ ਤਾਂ ਉਹਨਾਂ "ਦੋ ਗੁੱਤਾਂ ਨਾ ਕਰ ਕੁੜੀਏ " ਟੇਪ ਮਾਰਕੀਟ ਵਿੱਚ ਲਿਆ ਕਿ ਸੰਗੀਤ ਦੀ ਦੁਨੀਆਂ ਵਿਚ ਦੀ ਅਜਿਹੀ ਐਂਟਰੀ ਹੋਈ ਤਾਂ ਫਿਰ ਉਸਨੇ ਪਿਛੇ ਮੁੜ ਕੇ ਨਹੀਂ ਦੇਖਿਆ l ਜੀਵਨ ਸਥਾਨ ਵਜੋਂ ਮੀਨਾਕਸ਼ੀ ਦਿਲਖੁਸ਼ , ਸਰਗਮ ਸੁਰਤਾਲੀ , ਆਰਵ ਥਿੰਦ , ਹਾਣੀ , ਪੰਜਾਬ ਦੇ ਹਰ ਨਾਮਵਰ ਗਾਇਕ ਦੇ ਗੀਤਾਂ ਨੂੰ ਸੰਗੀਤ ਦਿੱਤਾ ਹੈ , ਵੱਡਾ ਭਰਾ ਮਲਕੀਤ ਸਿੰਘ ਥਿੰਦ ਚੇਅਰਮੈਨ ਬੀ ਸੀ ਕਮਿਸ਼ਨ ਪੰਜਾਬ ਦੇ ਸੰਵਿਧਾਨਿਕ ਅਹੁਦੇ ਤੇ ਕੰਮ ਕਰ ਰਿਹਾ ਹੈ l ਭੈਣ ਕੈਲਾਸ਼ ਦਾ ਵੀ ਸਮਾਜ ਵਿਚ ਵਿਸ਼ੇਸ਼ ਸਥਾਨ ਹੈ , ਛੋਟਾ ਭਰਾ ਸ਼ਾਹਰੁਖ ਥਿੰਦ ਵੀ ਸੰਗੀਤਕਾਰ ਹੈ l ਭਤੀਜੇ ਰਾਜਨ ਥਿੰਦ ਆਸਟ੍ਰੇਲੀਆ ਵਿਚ ਸੈਟਲ ਹੈ , ਡਾਕਟਰ ਸਾਜਨ ਥਿੰਦ ਬਤੌਰ ਡਾਕਟਰ ਸਮਾਜ ਨੂੰ ਸੇਵਾਵਾਂ ਦੇ ਰਿਹਾ ਹੈ l ਮੀਡੀਆ ਅਦਾਰਾ ਬੋਲਦਾ ਪੰਜਾਬ ਇਸ ਸ਼ੁਭ ਮੌਕੇ ਤੇ ਦਿਲਖੁਸ਼ ਥਿੰਦ ਨੂੰ ਢੇਰ ਸਾਰੀਆਂ ਮੁਬਾਰਕਾਂ ਦਿੰਦਾ ਹੈ l . ਜੀਵਨ ਸਥਾਨ ਵਜੋਂ ਮੀਨਾਕਸ਼ੀ ਦਿਲਖੁਸ਼ ਹਰ ਮੁਹਾਜ ਤੇ ਉਸ ਦੇ ਮੋਢੇ ਨਾਲ ਮੋਢਾ ਜੋੜਕੇ ਚਲਦੀ ਦਿਖਾਈ ਦਿੰਦੀ ਹੈ , ਬੇਟੀ ਸਰਗਮ ਸੁਰਤਾਲੀ ਸੰਗੀਤ ਦੇ ਨਾਲ ਮੈਡੀਕਲ ਦੀ ਵਿਦਿਆ ਪ੍ਰਾਪਤ ਕਰ ਰਹੀ ਹੈ , ਬੇਟਾ ਆਰਵ ਥਿੰਦ ਵੀ ਕੈਨੇਡਾ ਵਿਚ ਸਕੂਲ ਵਿਦਿਆਰਥੀ ਹੈ , ਫ਼ਿਲਮਾਂ ਹਾਣੀ ਤੇ ਹੋਰ ਫ਼ਿਲਮਾਂ ਨੂੰ ਸੰਗੀਤ ਦੀਆਂ ਧੁਨਾਂ ਦਿਤੀਆਂ ਹਨ , ਪੰਜਾਬ ਦੇ ਹਰ ਨਾਮਵਰ ਗਾਇਕ ਦੇ ਗੀਤਾਂ ਨੂੰ ਸੰਗੀਤ ਦਿੱਤਾ ਹੈ , ਦਿਲਖੁਸ਼ ਵੱਡਾ ਭਰਾ ਮਲਕੀਤ ਸਿੰਘ ਥਿੰਦ ਚੇਅਰਮੈਨ ਬੀ ਸੀ ਕਮਿਸ਼ਨ ਪੰਜਾਬ ਦੇ ਸੰਵਿਧਾਨਿਕ ਅਹੁਦੇ ਤੇ ਕੰਮ ਕਰ ਰਿਹਾ ਹੈ ਭੈਣ ਕੈਲਾਸ਼ ਦਾ ਵੀ ਸਮਾਜ ਵਿਚ ਵਿਸ਼ੇਸ਼ ਸਥਾਨ ਹੈ , ਛੋਟਾ ਭਰਾ ਸ਼ਾਹਰੁਖ ਥਿੰਦ ਵੀ ਸੰਗੀਤਕਾਰ ਹੈ , ਭਤੀਜੇ ਰਾਜਨ ਥਿੰਦ ਆਸਟ੍ਰੇਲੀਆ ਵਿਚ ਸੈਟਲ ਹੈ , ਡਾਕਟਰ ਸਾਜਨ ਥਿੰਦ ਬਤੌਰ ਡਾਕਟਰ ਸਮਾਜ ਨੂੰ ਸੇਵਾਵਾਂ ਦੇ ਰਿਹਾ ਹੈ ਮੀਡੀਆ ਅਦਾਰਾ ਬੋਲਦਾ ਪੰਜਾਬ ਇਸ ਸ਼ੁਭ ਮੌਕੇ ਤੇ ਦਿਲਖੁਸ਼ ਥਿੰਦ ਨੂੰ ਢੇਰ ਸਾਰੀਆਂ ਮੁਬਾਰਕਾਂ ਦਿੰਦਾ ਹੈ

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.