> Bolda Punjab -ਲਾਹੌਰ ਵਿਚ ਬਸੰਤ ਦੇ ਜਸ਼ਨ ਵਿਸਥਾਰਤ
IMG-LOGO
ਹੋਮ ਪੰਜਾਬ : ਲਾਹੌਰ ਵਿਚ ਬਸੰਤ ਦੇ ਜਸ਼ਨ ਵਿਸਥਾਰਤ

ਲਾਹੌਰ ਵਿਚ ਬਸੰਤ ਦੇ ਜਸ਼ਨ ਵਿਸਥਾਰਤ

ਮੁੱਖ ਮੰਤਰੀ ਮਰੀਅਮ ਨਵਾਜ਼ ਦਾ ਐਲਾਨ ਸੁਰਖਿਯਤ ਅਤੇ ਯਾਦਗਾਰੀ ਬਣਾਓ ਇਹ ਇਤਿਹਾਸਕ ਬਸੰਤ

ਸੈਫ਼ ਬਸੰਤ ਦੇ ਇਸ ਮਾਡਲ ਨੂੰ ਲਾਹੌਰ ਤੋਂ ਬਾਅਦ ਪੰਜਾਬ ਦੇ ਹੋਰ ਸ਼ਹਿਰਾਂ ਵਿਚ ਵੀ ਅਪਣਾਇਆ ਜਾਵੇਗਾ

Admin user - Feb 08, 2026 07:15 PM
IMG

ਜਗਦੀਸ਼ ਥਿੰਦ
ਲਾਹੌਰ, 8 ਫ਼ਰਵਰੀ 2026:

ਲੈਂਦੇ ਪੰਜਾਬ ਦੇ ਇਤਿਹਾਸਕ ਸ਼ਹਿਰ ਲਾਹੌਰ ਵਿਚ 25 ਸਾਲਾਂ ਬਾਅਦ ਮਨਾਇਆ ਜਾ ਰਿਹਾ ਬਸੰਤ ਤਿਉਹਾਰ ਸ਼ਾਨੋ-ਸ਼ੌਕਤ ਨਾਲ਼ ਜਾਰੀ ਹੈ। ਤਿੰਨ ਦਿਨਾਂ (6, 7 ਅਤੇ 8 ਫ਼ਰਵਰੀ) ਲਈ ਮਨਾਉਣ ਦੀ ਇਜ਼ਾਜ਼ਤ ਦਿੱਤੇ ਗਏ ਇਸ ਤਿਉਹਾਰ ਨੂੰ ਹੁਣ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਕਲਾ ਸਵੇਰੇ 5 ਵਿਜੇ ਤੱਕ ਵਧਾਉਣ ਦਾ ਐਲਾਨ ਕੀਤਾ ਹੈ।

ਇਸ ਸਬੰਧੀ ਜਾਰੀ ਬਿਆਨ ਵਿਚ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਕਿਹਾ ਕਿ ਉਹ ਬਸੰਤ ਜਸ਼ਨਾਂ ਦੇ ਵਿਸਥਾਰ ਦਾ ਐਲਾਨ ਕਰਦੇ ਹੋਏ ਖ਼ੁਸ਼ ਹਨ। ਉਨ੍ਹਾਂ ਨੇ ਕਿਹਾ ਕਿ ਇਹ ਫ਼ੈਸਲਾ ਲਾਹੌਰ ਦੇ ਲੋਕਾਂ ਵੱਲੋਂ ਪੂਰੇ ਅਨੁਸ਼ਾਸਨ ਅਤੇ ਜ਼ਿੰਮੇਵਾਰੀ ਨਾਲ਼ ਤਿਉਹਾਰ ਮਨਾਉਣ ਦੇ ਸਨਮਾਨ ਵੱਜੋਂ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਲਾਹੌਰ ਵਾਸੀਆਂ ਨੇ ਸਾਰੇ ਸੁਰੱਖਿਆ ਮਾਪਦੰਡਾਂ (sops) ਦੀ ਪੂਰੀ ਪਾਲਣਾ ਕੀਤੀ ਹੈ, ਜਿਸ ਨਾਲ਼ ਇਹ ਸਾਬਤ ਹੋਇਆ ਹੈ ਕਿ ਖ਼ੁਸ਼ੀ ਅਤੇ ਸੁਰੱਖਿਆ ਇਕੱਠੇ ਚੱਲ ਸਕਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਸ਼ਨਾਂ ਦੌਰਾਨ ਬਿਜਲੀ ਦੀਆਂ ਤਾਰਾਂ ਤੋਂ ਦੂਰ ਰਹਿਣ, ਆਪਣੀਆਂ ਛੱਤਾਂ ਨੂੰ ਸੁਰਖਿਯਤ ਬਣਾਉਣ ਅਤੇ ਸਰਕਾਰ ਵੱਲੋਂ ਜਾਰੀ ਕੀਤੀਆਂ ਸਾਰੀਆਂ ਹਿਦਾਇਤਾਂ ਦੀ ਪਾਲਣਾ ਜਾਰੀ ਰੱਖਣ।

ਮਰੀਅਮ ਨਵਾਜ਼ ਨੇ ਕਿਹਾ, ਮੈਨੂੰ ਖ਼ੁਸ਼ੀ ਹੈ ਕਿ ਲਾਹੌਰ ਦੇ ਲੋਕਾਂ ਨੇ ਸਾਡੇ 'ਤੇ ਭਰੋਸਾ ਕੀਤਾ ਹੈ। ਆਓ ਇਸ ਇਤਿਹਾਸਕ ਬਸੰਤ ਨੂੰ ਸਾਰਿਆਂ ਲਈ ਆਨੰਦਦਾਇਕ, ਸੁਰਖਿਯਤ ਅਤੇ ਯਾਦਗਾਰੀ ਬਣਾਈਏ।

ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸੈਫ਼ ਬਸੰਤ ਦੇ ਇਸ ਮਾਡਲ ਨੂੰ ਲਾਹੌਰ ਤੋਂ ਬਾਅਦ ਪੰਜਾਬ ਦੇ ਹੋਰ ਸ਼ਹਿਰਾਂ ਵਿਚ ਵੀ ਅਪਣਾਇਆ ਜਾਵੇਗਾ, ਤਾਂ ਜੋ ਪੂਰੇ ਸੂਬੇ ਵਿਚ ਸੰਸਕ੍ਰਿਤਕ ਤਿਓਹਾਰਾਂ ਨੂੰ ਨਵੀਂ ਜ਼ਿੰਦਗੀ ਮਿਲ ਸਕੇ।

ਮੁੱਖ ਮੰਤਰੀ ਨੇ ਕਿਹਾ, 25 ਸਾਲਾਂ ਬਾਅਦ ਵਾਪਸ ਆਏ ਜਸ਼ਨ, ਏਕਤਾ ਅਤੇ ਖ਼ੁਸ਼ੀ ਨੂੰ ਦੇਖਣਾ ਮਾਣ ਵਾਲੀ ਗੱਲ ਹੈ। ਪੰਜਾਬ ਉਤੇ ਪੂਰੇ ਪਾਕਿਸਤਾਨ ਵਿਚ ਸ਼ਾਨਦਾਰ ਬਸੰਤ ਜਸ਼ਨ ਮਨਾਏ ਜਾ ਰਹੇ ਹਨ।

ਯਾਦ ਰਹੇ ਕਿ ਬਸੰਤ ਤਿਉਹਾਰ ਕਈ ਸਾਲਾਂ ਤੱਕ ਪਾਬੰਦੀਆਂ ਦਾ ਸ਼ਿਕਾਰ ਰਿਹਾ, ਪਰ ਇਸ ਵਾਰ ਪੰਜਾਬ ਸਰਕਾਰ ਵੱਲੋਂ ਸਖ਼ਤ ਨਿਯਮਾਂ ਅਤੇ ਸੁਰੱਖਿਆ ਪ੍ਰਬੰਧਾਂ ਹੇਠ ਉਸਦੀ ਇਜ਼ਾਜ਼ਤ ਦਿੱਤੀ ਗਈ। ਪ੍ਰਸ਼ਾਸਨ ਵੱਲੋਂ ਡਰੋਨ ਮਾਨੀਟਰਿੰਗ, ਐਮਰਜੈਂਸੀ ਸੇਵਾਵਾਂ ਦੀ ਤੈਨਾਤੀ ਅਤੇ ਖ਼ਾਸ ਸੁਰੱਖਿਆ ਟੀਮਾਂ ਦੀ ਨਿਗਰਾਨੀ ਯਕੀਨੀ ਬਣਾਈ ਗਈ ਹੈ।

ਲਾਹੌਰ ਦੀਆਂ ਛੱਤਾਂ 'ਤੇ ਰੰਗ-ਬਰੰਗੀਆਂ ਪਤੰਗਾਂ, ਗੂੰਜਦੇ ਡੀਜੇ ਅਤੇ ਖ਼ੁਸ਼ੀ ਨਾਲ਼ ਝੂਮਦੇ ਲੋਕ ਇਸ ਗੱਲ ਦਾ ਪ੍ਰਤੀਕ ਹਨ ਕਿ ਬਸੰਤ ਸਿਰਫ਼ ਇਕ ਤਿਉਹਾਰ ਨਹੀਂ, ਸਗੋਂ ਪੰਜਾਬ ਦੀ ਸੰਸਕ੍ਰਿਤੀ ਅਤੇ ਰੂਹ ਨਾਲ਼ ਜੁੜਿਆ ਅੱਕ ਇਤਿਹਾਸਕ ਰਿਵਾਜ ਹੈ।

ਸਰਕਾਰ ਅਤੇ ਪ੍ਰਸ਼ਾਸਨ ਦੀ ਅਪੀਲ ਹੈ ਕਿ ਲੋਕ ਖ਼ੁਸ਼ੀਆਂ ਮਨਾਉਂਦੇ ਹੋਏ ਸੁਰੱਖਿਆ ਨੂੰ ਪਹਿਲ ਦੇਣ, ਤਾਂ ਜੋ ਇਹ ਇਤਿਹਾਸਕ ਬਸੰਤ ਸੱਚ ਮੁੱਚ ਹਰ ਕਿਸੇ ਲਈ ਯਾਦਗਾਰ ਬਣ ਸਕੇ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.