> Bolda Punjab -ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿੱਚ 7 ਰੋਜ਼ਾ ਐਨ.ਐਸ.ਐਸ ਕੈਂਪ ਦੇ ਦੂਜੇ ਦਿਨ ਯੋਗਾ ਅਤੇ ਸਫਾਈ ਮੁਹਿੰਮ ਦਾ ਆਯੋਜਨ
IMG-LOGO
ਹੋਮ ਪੰਜਾਬ : ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿੱਚ 7 ਰੋਜ਼ਾ ਐਨ.ਐਸ.ਐਸ ਕੈਂਪ ਦੇ...

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿੱਚ 7 ਰੋਜ਼ਾ ਐਨ.ਐਸ.ਐਸ ਕੈਂਪ ਦੇ ਦੂਜੇ ਦਿਨ ਯੋਗਾ ਅਤੇ ਸਫਾਈ ਮੁਹਿੰਮ ਦਾ ਆਯੋਜਨ

* ਘਰੇਲੂ ਜੈਵਿਕ ਕੂੜੇ ਤੋਂ ਬਣੀ ਖਾਦ ਨਾ ਸਿਰਫ਼ ਪੌਦਿਆਂ ਲਈ ਲਾਭਦਾਇਕ ਹੈ*

*ਡਾ. ਰਣਦੀਪ ਕੌਰ (ਪ੍ਰੋਗਰਾਮ ਅਫ਼ਸਰ) ਵੱਲੋਂ ਆਏ ਹੋਏ ਮਹਿਮਾਨਾਂ ਦਾ ਕੀਤਾ ਧੰਨਵਾਦ*

Admin user - Feb 07, 2026 05:29 PM
IMG

 ਬਿਊਰੋ ਚੀਫ

ਚੁੰਨੀ ਕਲਾਂ, 07 ਫਰਵਰੀ 2026 – ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਚੱਲ ਰਹੇ 7 ਰੋਜ਼ਾ ਐਨ.ਐਸ.ਐਸ (ਨੈਸ਼ਨਲ ਸਰਵਿਸ ਸਕੀਮ) ਕੈਂਪ ਦੇ ਦੂਜੇ ਦਿਨ ਦੀ ਸ਼ੁਰੂਆਤ ਤਾਜਗੀ ਅਤੇ ਉਤਸ਼ਾਹ ਨਾਲ ਕੀਤੀ ਗਈ। ਦਿਨ ਦੀ ਸ਼ੁਰੂਆਤ ਐਨ.ਐਸ.ਐਸ ਵਲੰਟੀਅਰਾਂ ਨੂੰ ਯੋਗਾ ਅਭਿਆਸ ਕਰਵਾਉਣ ਨਾਲ ਹੋਈ। ਇਸ ਮੌਕੇ ਅਸਿਸਟੈਂਟ ਪ੍ਰੋਫੈਸਰ ਸ੍ਰੀ ਵਿਜੇ ਕੁਮਾਰ ਜੀ ਨੇ ਵਲੰਟੀਅਰਾਂ ਨੂੰ ਵੱਖ-ਵੱਖ ਯੋਗ ਆਸਨਾਂ ਅਤੇ ਪ੍ਰਾਣਾਇਾਮ ਦੀ ਪ੍ਰੈਕਟਿਸ ਕਰਵਾਈ ਅਤੇ ਉਨ੍ਹਾਂ ਨੂੰ ਯੋਗਾ ਦੇ ਸਰੀਰਕ ਅਤੇ ਮਾਨਸਿਕ ਲਾਭਾਂ ਬਾਰੇ ਵੀ ਜਾਣੂ ਕਰਵਾਇਆ।

ਯੋਗਾ ਸੈਸ਼ਨ ਤੋਂ ਬਾਅਦ ਵਲੰਟੀਅਰਾਂ ਵੱਲੋਂ “ਸਵੱਛਤਾ ਹੀ ਸੇਵਾ” ਵਿਸ਼ੇ ਅਧੀਨ ਕਾਲਜ ਕੈਂਪਸ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਸਫਾਈ ਮੁਹਿੰਮ ਚਲਾਈ ਗਈ। ਵਲੰਟੀਅਰਾਂ ਨੇ ਉਤਸ਼ਾਹ ਨਾਲ ਕੂੜਾ ਇਕੱਠਾ ਕਰਕੇ ਸਫਾਈ ਦਾ ਸੰਦੇਸ਼ ਦਿੱਤਾ ਅਤੇ ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ।

ਇਸ ਤੋਂ ਉਪਰੰਤ ਡਾ. ਸੰਗੀਤ ਮਾਰਕੰਡਾ ਜੀ ਵੱਲੋਂ ਐਨ.ਐਸ.ਐਸ ਵਲੰਟੀਅਰਾਂ ਲਈ “Waste Management and Sustainability” ਵਿਸ਼ੇ ’ਤੇ ਵਿਸਤ੍ਰਿਤ ਲੈਕਚਰ ਦਿੱਤਾ ਗਿਆ। ਉਨ੍ਹਾਂ ਨੇ ਵਲੰਟੀਅਰਾਂ ਨੂੰ ਸਮਝਾਇਆ ਕਿ ਰੋਜ਼ਮਰਾ ਦੀਆਂ ਵਰਤੋਂ ਵਾਲੀਆਂ ਵਸਤੂਆਂ ਤੋਂ ਨਿਕਲਣ ਵਾਲੇ ਕੂੜੇ ਨੂੰ ਕਿਵੇਂ ਵੱਖ-ਵੱਖ ਤਰੀਕਿਆਂ ਨਾਲ ਖਾਦ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਘਰੇਲੂ ਜੈਵਿਕ ਕੂੜੇ ਤੋਂ ਬਣੀ ਖਾਦ ਨਾ ਸਿਰਫ਼ ਪੌਦਿਆਂ ਲਈ ਲਾਭਦਾਇਕ ਹੈ, ਸਗੋਂ ਵਾਤਾਵਰਣ ਨੂੰ ਸਾਫ਼ ਅਤੇ ਸੁਚੱਜਾ ਰੱਖਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।

ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਵਨੀਤਾ ਗਰਗ ਵੱਲੋਂ ਡਾ. ਸੰਗੀਤ ਮਾਰਕੰਡਾ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ ਅਤੇ ਐਨ.ਐਸ.ਐਸ ਵਲੰਟੀਅਰਾਂ ਦੀ ਸੇਵਾ ਭਾਵਨਾ ਦੀ ਪ੍ਰਸ਼ੰਸਾ ਕੀਤੀ ਗਈ। ਪ੍ਰੋਗਰਾਮ ਦੇ ਅੰਤ ਵਿੱਚ ਡਾ. ਰਣਦੀਪ ਕੌਰ (ਪ੍ਰੋਗਰਾਮ ਅਫ਼ਸਰ) ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

ਇਸ ਸਮਾਗਮ ਦੌਰਾਨ ਡਾ. ਦਲਬੀਰ ਸਿੰਘ (ਪ੍ਰੋਗਰਾਮ ਅਫ਼ਸਰ), ਡਾ. ਮਾਲਵਿਕਾ ਖੁਰਾਣਾ (ਕੋਆਰਡੀਨੇਟਰ), ਪ੍ਰੋਫੈਸਰ ਅਮਰੀਕ ਸਿੰਘ (ਕੋਆਰਡੀਨੇਟਰ), ਡਾ. ਬੱਲਬਹਾਦੁਰ ਸਿੰਘ, ਡਾ. ਨਵਜੀਤ ਸਿੰਘ, ਪ੍ਰੋਫੈਸਰ ਸੁਰਿੰਦਰ ਸਿੰਘ, ਡਾ. ਜਤਿੰਦਰ ਸਿੰਘ, ਡਾ. ਜਸਬੀਰ ਸਿੰਘ ਅਤੇ ਡਾ. ਰਵੀ ਸ਼ੰਕਰ ਵੀ ਹਾਜ਼ਰ ਸਨ।

ਐਨ.ਐਸ.ਐਸ ਕੈਂਪ ਦੇ ਦੂਜੇ ਦਿਨ ਦੀਆਂ ਗਤੀਵਿਧੀਆਂ ਨੇ ਵਿਦਿਆਰਥੀਆਂ ਵਿੱਚ ਸੇਵਾ ਭਾਵਨਾ, ਸਿਹਤ ਜਾਗਰੂਕਤਾ ਅਤੇ ਵਾਤਾਵਰਣ ਸੁਰੱਖਿਆ ਪ੍ਰਤੀ ਜ਼ਿੰਮੇਵਾਰੀ ਨੂੰ ਹੋਰ ਮਜ਼ਬੂਤ ਕੀਤਾ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.