>
ਤਾਜਾ ਖਬਰਾਂ
ਬੋਲਦਾ ਪੰਜਾਬ ਬਿਊਰੋ
ਲੁਧਿਆਣਾ, 18 ਅਕਤੂਬਰ : ਸੈਂਟਰਲ ਜੇਲ੍ਹ ਵਿਚ ਸ਼ੱਕੀ ਹਾਲਾਤ ’ਚ ਗਾਇਬ ਹੋਏ ਹਵਾਲਾਤੀ ਰਾਹੁਲ ਦਾ ਤਿੰਨ ਦਿਨ ਬਾਅਦ ਵੀ ਕੋਈ ਸੁਰਾਗ ਨਹੀਂ ਮਿਲਿਆ ਹੈ। ਇਸ ਮਾਮਲੇ ਵਿਚ ਜੇਲ੍ਹ ਮੁਲਾਜ਼ਮਾਂ ’ਤੇ ਕਾਰਵਾਈ ਕੀਤੀ ਗਈ ਹੈ। ਜੇਲ੍ਹ ਵਿਭਾਗ ਨੇ ਲਾਪਰਵਾਹੀ ਵਰਤਣ ਦੇ ਦੋਸ਼ ਵਿਚ ਤਿੰਨ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ। ਇਨ੍ਹਾਂ ਵਿਚ ਹੈੱਡ ਵਾਰਡਨ ਰਜਿੰਦਰ ਸਿੰਘ ਸਿਧਵਾਂ, ਧਰਮਪਾਲ ਤੇ ਸੀਸੀਟੀਵੀ ਆਪ੍ਰੇਟਰ ਲਖਬੀਰ ਸਿੰਘ ਸ਼ਾਮਲ ਹਨ। ਇਨ੍ਹਾਂ ਤਿੰਨਾਂ ਦੀ ਜ਼ਿੰਮੇਵਾਰੀ ਰਾਤ ਦੇ ਸਮੇਂ ਨਿਗਰਾਨੀ ਰੱਖਣਾ ਸੀ। ਫ਼ਿਲਹਾਲ, ਕੈਦੀ ਦੀ ਤਲਾਸ਼ ਜਾਰੀ ਹੈ। ਜੇਲ੍ਹ ਸੁਪਰਡੈਂਟ ਕੁਲਵੰਤ ਸਿੰਘ ਨੇ ਦੱਸਿਆ ਕਿ ਹਵਾਲਾਤੀ ਨੂੰ ਲੱਭਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਜੇਲ੍ਹ ਪੁਲਿਸ ਤੇ ਕਮਿਸ਼ਰਨੇਟ ਪੁਲਿਸ ਨੇ ਮਿਲ ਕੇ ਮੁਹਿੰਮ ਚਲਾਈ ਹੈ ਪਰ ਹਾਲੇ ਤੱਕ ਕੋਈ ਸਫਲਤਾ ਨਹੀਂ ਮਿਲੀ ਹੈ। ਮੰਗਲਵਾਰ ਰਾਤ ਨੂੰ ਹਵਾਲਾਤੀ ਰਾਹੁਲ, ਜਿਹੜਾ ਸਨੈਚਿੰਗ ਦੇ ਮਾਮਲੇ ਵਿਚ ਜੇਲ੍ਹ ਵਿਚ ਸੀ, ਚਕਮਾ ਦੇ ਕੇ ਆਪਣੀ ਬੈਰਕ ਵਿਚ ਨਹੀਂ ਗਿਆ ਤੇ ਤੇਲ੍ਹ ਕੰਪਲੈਕਸ ਵਿਚ ਕਿਤੇ ਗਾਇਬ ਹੋ ਗਿਆ। ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ ਦੇ ਗਟਰ ਤੇ ਸਾਰੇ ਸੈੱਲਾਂ ਦੀ ਜਾਂਚ ਕੀਤੀ ਪਰ ਕੋਈ ਜਾਣਕਾਰੀ ਨਹੀਂ ਮਿਲੀ। ਸੀਸੀਟੀਵੀ ਫੁਟੇਜ ਮੁਤਾਬਕ, ਜਿਸ ਰਾਤ ਹਵਾਲਾਤੀ ਗਾਇਬ ਹੋਇਆ, ਉਹ ਜੇਲ੍ਹ ਕੰਪਲੈਕਸ ਵਿਚ ਤਿੰਨ ਵਾਰ ਦੇਖਿਆ ਗਿਆ। ਪਿਛਲੇ 8.15 ਵਜੇ, 9.20 ਵਜੇ ਤੇ ਆਖ਼ਰ ਵਿਚ 9.30 ਵਜੇ। ਇਸ ਤੋਂ ਬਾਅਦ ਕਿਤੇ ਨਹੀਂ ਦਿਸਿਆ। ਜੇਲ੍ਹ ਪ੍ਰਸ਼ਾਸਨ ਦੀ ਲਾਪਰਵਾਹੀ ਉਸ ਸਮੇਂ ਉਜਾਗਰ ਹੋਈ ਜਦੋਂ ਸਾਰੇ ਹਵਾਲਾਤੀਆਂ ਅਤੇ ਕੈਦੀਆਂ ਨੂੰ ਸੈੱਲ ਵਿਚ ਬੰਦ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਗਿਣਤੀ ਕੀਤੀ ਜਾਂਦੀ ਹੈ। ਛੇ ਵਜੇ ਤੋਂ ਬਾਅਦ ਉਹ ਤਿੰਨ ਘੰਟੇ ਤੱਕ ਜੇਲ੍ਹ ਕੰਪਲੈਕਸ ਵਿਚ ਰਿਹਾ ਪਰ ਅਧਿਕਾਰੀਆਂ ਨੇ ਉਸ ਨੂੰ ਫੜਿਆ ਕਿਉਂ ਨਹੀਂ? ਜੇਕਰ ਉਹ ਗਿਣਤੀ ਦੇ ਸਮੇਂ ਬਾਹਰ ਸੀ ਤਾਂ ਉਸ ਨੂੰ ਲੱਭਿਆ ਕਿਉਂ ਨਹੀਂ ਗਿਆ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੱਭਣ ਵਿਚ ਜੇਲ੍ਹ ਪ੍ਰਸ਼ਾਸਨ ਲੱਗਾ ਹੋਇਆ ਹੈ।
Get all latest content delivered to your email a few times a month.