> Bolda Punjab -SSP ਅਜੈ ਗਾਂਧੀ ਦੀ ਅਗਵਾਈ ਵਿੱਚ ਮੋਗਾ ਪੁਲਿਸ ਵੱਲੋ ਗੁੰਮ ਹੋਏ 250 ਮੋਬਾਇਲ ਫੋਨ ਅਸਲ ਮਾਲਕਾਂ ਨੂੰ ਕੀਤੇ ਸਪੁਰਦ
IMG-LOGO
ਹੋਮ ਪੰਜਾਬ : SSP ਅਜੈ ਗਾਂਧੀ ਦੀ ਅਗਵਾਈ ਵਿੱਚ ਮੋਗਾ ਪੁਲਿਸ ਵੱਲੋ ਗੁੰਮ...

SSP ਅਜੈ ਗਾਂਧੀ ਦੀ ਅਗਵਾਈ ਵਿੱਚ ਮੋਗਾ ਪੁਲਿਸ ਵੱਲੋ ਗੁੰਮ ਹੋਏ 250 ਮੋਬਾਇਲ ਫੋਨ ਅਸਲ ਮਾਲਕਾਂ ਨੂੰ ਕੀਤੇ ਸਪੁਰਦ

ਕਿਸੇ ਸ਼ੱਕੀ ਜਾਂ ਅਣਜਾਣ ਵਿਅਕਤੀ ਪਾਸੋਂ ਕਿਸੇ ਦਸਤਾਵੇਜ ਤੋ ਬਿਨ੍ਹਾਂ ਮੋਬਾਇਲ ਫੋਨ ਦੀ ਨਾ ਕਰੋ ਖਰੀਦ-

NA

Admin user - Oct 17, 2025 05:04 PM
IMG

BOLDA PUNJAB
ਮੋਗਾ, 17 ਅਕਤੂਬਰ,

    ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੀ ਅਜੈ ਗਾਂਧੀ ਐਸ.ਐਸ.ਪੀ ਮੋਗਾ ਦੀ ਯੋਗ ਅਗਵਾਈ ਹੇਠ ਮੋਗਾ ਪੁਲਿਸ ਵੱਲੋ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਤਹਿਤ ਪਿਛਲੇ ਕੁਝ ਸਮੇਂ ਤੋਂ ਆਮ ਜਨਤਾ ਵੱਲੋ ਸੀ.ਈ.ਆਈ.ਆਰ. ਪੋਰਟਲ ਤੇ ਆਪਣੇ ਮੋਬਾਇਲ ਫੋਨਾਂ ਸਬੰਧੀ ਆਨਲਾਇਨ ਦਰਖਾਸਤਾਂ ਅਪਲੋਡ ਕੀਤੀਆਂ ਗਈਆਂ ਸਨ। ਇਹਨਾ ਦਰਖਾਸਤਾਂ ਤੇ ਕਾਰਵਾਈ ਕਰਦੇ ਹੋਏ ਮੋਗਾ ਪੁਲਿਸ ਵੱਲੋ ਗੁੰਮ ਹੋਏ ਮਿਤੀ 1 ਜੂਨ,2025 ਤੋਂ ਹੁਣ ਤੱਕ 250 ਮੋਬਾਇਲ ਫੋਨਾਂ ਦੀ ਜਾਣਕਾਰੀ ਮਿਲਣ ਤੇ ਇਹਨਾਂ ਫੋਨਾ ਨੂੰ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਅਤੇ ਪੰਜਾਬ ਤੋਂ ਬਾਹਰ ਵਾਪਿਸ ਲਿਆਂਦੇ ਗਏ ਹਨ। ਅੱਜ ਐਸ.ਐਸ.ਪੀ. ਮੋਗਾ ਵੱਲੋਂ ਇਹਨਾਂ ਗੁੰਮ ਹੋਏ ਮੋਬਾਇਲਾਂ ਦੇ ਅਸਲ ਵਾਰਸਾਂ ਨੂੰ ਬੁਲਾ ਕੇ ਇਹ ਮੋਬਾਇਲ ਫੋਨ ਵਾਪਿਸ ਕੀਤੇ ਗਏ ਹਨ।
    ਐਸ.ਐਸ.ਪੀ. ਮੋਗਾ ਸ਼੍ਰੀ ਅਜੈ ਗਾਂਧੀ ਨੇ ਦੱਸਿਆ ਕਿ ਮੋਗਾ ਪੁਲਿਸ ਵੱਲੋਂ 01-01-2025 ਤੋਂ ਅੱਜ ਤੱਕ ਲਗਭਗ 1,000 ਗੁੰਮ/ਚੋਰੀ ਹੋਏ ਮੋਬਾਈਲ ਫੋਨ ਟਰੇਸ ਕਰਕੇ ਉਹਨਾਂ ਦੇ ਅਸਲੀ ਮਾਲਕਾਂ ਨੂੰ ਵਾਪਸ ਕਰਵਾਏ ਹਨ। ਉਹਨਾਂ ਕਿਹਾ ਕਿ ਅੱਗੇ ਵੀ ਮੋਗਾ ਪੁਲਿਸ ਗੁੰਮ ਜਾਂ ਚੋਰੀ ਹੋਏ ਮੋਬਾਈਲਾਂ ਦੀ ਤਕਨੀਕ ਰਾਹੀਂ ਤੇਜ਼ੀ ਨਾਲ ਟਰੇਸਿੰਗ ਕਰਵਾਉਣ ਅਤੇ ਜਲਦੀ ਮਾਲਕਾਂ ਤੱਕ ਪਹੁੰਚਾਉਣ ਦਾ ਕੰਮ ਜਾਰੀ ਰੱਖੇਗੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਦਾ ਫੋਨ ਗੁੰਮ/ਚੋਰੀ ਹੋਇਆ ਹੋਵੇ ਤਾਂ ਤੁਰੰਤ ਅਪਣੀ ਕੰਪਲੇਂਟ ਸੀ.ਈ.ਆਈ.ਆਰ. ਪੋਰਟਲ https://www.ceir.gov.in ਉੱਪਰ ਦਰਜ ਕਰ ਸਕਦੇ ਹਨ। 
    ਐਸ.ਐਸ.ਪੀ ਮੋਗਾ ਨੇ ਦੱਸਿਆ ਕਿ ਕਿਸੇ ਪਾਸੋ ਮੋਬਾਇਲ ਫੋਨ ਖਰੀਦ ਕਰਨ ਤੋ ਪਹਿਲਾਂ ਉਸਦੀ ਪੂਰੀ ਜਾਣਕਾਰੀ ਹਾਸਿਲ ਕਰ ਲੈਣੀ ਚਾਹੀਦੀ ਹੈ ਅਤੇ ਕਿਸੇ ਸ਼ੱਕੀ ਜਾਂ ਅਣਜਾਣ ਵਿਅਕਤੀ ਪਾਸੋਂ  ਕਿਸੇ ਦਸਤਾਵੇਜ ਤੋ ਬਿਨ੍ਹਾਂ ਮੋਬਾਇਲ ਫੋਨ ਦੀ ਖਰੀਦ ਨਾ ਕਰੋ। ਜੇਕਰ ਕਿਸੇ ਨੂੰ ਕਿਤੇ ਵੀ ਲਵਾਰਿਸ ਪਿਆ ਫੋਨ ਮਿਲਦਾ ਹੈ ਤਾਂ ਇਸ ਮੋਬਾਇਲ ਫੋਨ ਨੂੰ ਉਸਦੇ ਅਸਲ ਮਾਲਕ ਜਾਂ ਤੁਹਾਡੇ ਨਜਦੀਕ ਪੈਂਦੇ ਪੁਲਿਸ ਸਟੇਸ਼ਨ ਵਿੱਚ ਜਮ੍ਹਾ ਕਰਵਾਇਆ ਜਾਵੇ, ਤਾਂ ਜੋ ਇਸ ਦੀ ਕਿਸੇ ਕਿਸਮ ਦੀ ਦੁਰਵਰਤੋ ਨਾ ਹੋ ਸਕੇ। ਉਹਨਾਂ ਕਿਹਾ ਕਿ ਵਰਤੇ ਜਾਣ ਵਾਲੇ  ਮੋਬਾਇਲ ਫੋਨਾਂ ਦੀ ਵਿਚ ਮੌਜੂਦ ਜਰੂਰੀ ਡਾਟੇ ਦੀ ਸੁਰੱਖਿਆ ਲਈ ਸਕਿਉਰਿਟੀ ਲਾਕ ਜਰੂਰ ਲਗਾ ਕੇ ਰੱਖੋ ਅਤੇ ਕਿਸੇ ਵੀ ਅਣਜਾਣ ਵਿਅਕਤੀ ਨਾਲ ਓ.ਟੀ.ਪੀ. ਸ਼ੇਅਰ ਨਾ ਕੀਤਾ ਜਾਵੇ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.