>
ਤਾਜਾ ਖਬਰਾਂ
ਬੋਲਦਾ ਪੰਜਾਬ ਬਿਊਰੋ
ਨੂਰਮਹਿਲ/ਬਿਲਗਾ, 17 ਅਕਤੂਬਰ : ਨੂਰਮਹਿਲ ਪੁਲਿਸ ਨੇ ਨਾਜਾਇਜ਼ ਦੇਸੀ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਥਾਣਾ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਕਿ ਏਐੱਸਆਈ ਜਗਤਾਰ ਸਿੰਘ ਨੇ ਮੁਖਬਰ ਦੀ ਸੂਚਨਾ ਦੇ ਆਧਾਰ ਤੇ ਰੇਡ ਕਰ ਕੇ ਜਸਵੀਰ ਸਿੰਘ ਉਰਫ ਜੱਸਾ ਵਾਸੀ ਪਿੰਡ ਧਰਮੇ ਦੀਆਂ ਛੰਨਾ, ਥਾਣਾ ਮਹਿਤਪੁਰ ਨੂੰ ਕਾਬੂ ਕੀਤਾ। ਮੁਲ਼ਜਮ ਦੇ ਕਬਜ਼ੇ ਤੋਂ ਪਲਾਸਟਿਕ ਕੇਨ ’ਚ 39,000 ਮਿਲੀਲਿਟਰ ਨਾਜਾਇਜ਼ ਦੇਸੀ ਸ਼ਰਾਬ ਤੇ ਇਕ ਮੋਟਰਸਾਈਕਲ (ਨੰਬਰ ਪੀਬੀ-22-ਸੀ-3352) ਬਰਾਮਦ ਕੀਤੀ ਗਈ। ਨੂਰਮਹਿਲ ਥਾਣੇ ’ਚ ਮੁਲਜ਼ਮ ਖਿਲਾਫ ਐਕਸਾਈਜ਼ ਐਕਟ ਅਧੀਨ ਮੁਕੱਦਮਾ ਨੰਬਰ 101 ਦਰਜ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਜਾਰੀ ਹੈ।
Get all latest content delivered to your email a few times a month.