> Bolda Punjab -ਜਾਤੀ ਅਤੇ ਲਿੰਗ ਭੇਦ ਖ਼ਿਲਾਫ਼ ਕੀਤਾ ਅਰਥੀ ਫੂਕ ਪ੍ਰਦਰਸ਼ਨ
IMG-LOGO
ਹੋਮ ਪੰਜਾਬ : ਜਾਤੀ ਅਤੇ ਲਿੰਗ ਭੇਦ ਖ਼ਿਲਾਫ਼ ਕੀਤਾ ਅਰਥੀ ਫੂਕ ਪ੍ਰਦਰਸ਼ਨ

ਜਾਤੀ ਅਤੇ ਲਿੰਗ ਭੇਦ ਖ਼ਿਲਾਫ਼ ਕੀਤਾ ਅਰਥੀ ਫੂਕ ਪ੍ਰਦਰਸ਼ਨ

NA

NA

Admin user - Oct 15, 2025 06:34 PM
IMG

ਬੋਲਦਾ ਪੰਜਾਬ ਬਿਊਰੋ

ਨੂਰਪੁਰਬੇਦੀ, 15 ਅਕਤੂਬਰ : ਦੇਸ਼ ਭਰ ’ਚ ਵਧ ਰਹੀਆਂ ਜਾਤੀ ਅਤੇ ਲਿੰਗ ਅਸਮਾਨਤਾ ਦੀਆਂ ਘਟਨਾਵਾਂ ਦੇ ਵਿਰੋਧ ‘ਚ ਜਮਹੂਰੀ ਕਿਸਾਨ ਸਭਾ ਅਤੇ ਆਰ.ਐਮ.ਪੀ.ਆਈ ਵਲੋਂ ਨੂਰਪੁਰਬੇਦੀ ਬੱਸ ਅੱਡੇ ‘ਤੇ ਕੇਂਦਰ ਅਤੇ ਹਰਿਆਣਾ ਸਰਕਾਰ ਦੀ ਅਰਥੀ ਫੂਕੀ ਗਈ। ਪ੍ਰਦਰਸ਼ਨ ਦੌਰਾਨ ਆਗੂਆਂ ਨੇ ਤਿੱਖੀ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਬੀਜੇਪੀ ਸ਼ਾਸਿਤ ਰਾਜਾਂ ਵਿਚ ਜਾਤੀ ਭੇਦ ਦੀਆਂ ਘਟਨਾਵਾਂ ਚਰਮ ਸੀਮਾ ‘ਤੇ ਪਹੁੰਚ ਚੁੱਕੀਆਂ ਹਨ। ਉਨ੍ਹਾਂ ਦਲਿਤ ਜੱਜ ‘ਤੇ ਜੁੱਤੀ ਸੁੱਟਣ ਦੀ ਘਟਨਾ, ਦਲਿਤ ਪੁਲਿਸ ਅਧਿਕਾਰੀ ਪੂਰਨ ਕੁਮਾਰ (ਏਡੀਜੀਪੀ ਹਰਿਆਣਾ) ਨਾਲ ਕੀਤੀ ਗਈ ਬੇਇਜ਼ਤੀ ’ਤੇ ਉਸ ਦੀ ਖੁਦਕੁਸ਼ੀ ਨੂੰ ਪ੍ਰਸ਼ਾਸ਼ਨ ਦੀ ਬੇਹਿਸੀ ਅਤੇ ਪੱਖਪਾਤ ਦਾ ਸਾਫ਼ ਸਬੂਤ ਦੱਸਿਆ। ਆਗੂਆਂ ਨੇ ਕਿਹਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣਾ ਸਰਕਾਰ ਦੀ ਮੌਨ ਸਹਿਮਤੀ ਨੂੰ ਦਰਸਾਉਂਦਾ ਹੈ। ਇਸਤਰੀਆਂ ਨਾਲ ਹੋ ਰਹੇ ਬਲਾਤਕਾਰਾਂ, ਖਾਸਕਰ ਬੰਗਾਲ ਵਿਚ ਐਮ.ਬੀ.ਬੀ.ਐਸ ਵਿਦਿਆਰਥਣ ਨਾਲ ਸਮੂਹਕ ਦੁਰਵਿਵਹਾਰ ਵਰਗੀਆਂ ਘਟਨਾਵਾਂ ਨੂੰ ਲੈ ਕੇ ਵੀ ਗੁੱਸਾ ਪ੍ਰਗਟ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਨਤਕ ਥਾਵਾਂ ‘ਤੇ ਇਸਤਰੀ ਜਾਤੀ ਪ੍ਰਤੀ ਅਪਮਾਨਜਨਕ ਟਿੱਪਣੀਆਂ ’ਤੇ ਹਿੰਸਾ ਵਧਦੀ ਜਾ ਰਹੀ ਹੈ ਜਿਸ ਲਈ ਸਰਕਾਰਾਂ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਮਾਸਟਰ ਗੁਰਨਾਇਬ ਸਿੰਘ ਜੇਤੇਵਾਲ ਨੇ ਕਿਹਾ ਕਿ “ਜੋ ਸਰਕਾਰ ਜਾਤੀ ਤੇ ਲਿੰਗ ਅਧਾਰਿਤ ਭੇਦਭਾਵ ਨੂੰ ਨਹੀਂ ਰੋਕ ਸਕਦੀ, ਉਹ ਮਨੁੱਖਤਾ ਲਈ ਸ਼ਰਮ ਦੀ ਗੱਲ ਹੈ।” ਇਸ ਮੌਕੇ ਕਾਮਰੇਡ ਕਰਮ ਚੰਦ, ਕਰਮ ਸਿੰਘ, ਯੋਗਰਾਜ ਸਿੰਘ, ਅਮਰੀਕ ਸਿੰਘ, ਧਰਮਪਾਲ ਸਿੰਘ, ਹਰਦੇਵ ਸਿੰਘ ਅਤੇ ਬਲਬੀਰ ਸਿੰਘ ਆਦਿ ਆਗੂ ਵੀ ਹਾਜ਼ਰ ਸਨ ਅਤੇ ਭੇਦਭਾਵ ਵਿਰੁੱਧ ਲੜਾਈ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਗਿਆ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.