>
ਤਾਜਾ ਖਬਰਾਂ
ਬਾਲ ਕਿਸ਼ਨ
ਫ਼ਿਰੋਜ਼ਪੁਰ, 15 ਅਕਤੂੁਬਰ: ਅੱਜ ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸਰਕਾਰ ਗੁਰਮੀਤ ਸਿੰਘ ਖੁੱਡੀਆਂ ਦੀ ਯੋਗ ਅਗਵਾਈ ਅਤੇ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਭੰਡਾਰੀ ਅਤੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ: ਪਰਮਦੀਪ ਸਿੰਘ ਵਾਲੀਆਂ ਦੇ ਦਿਸ਼ਾ–ਨਿਰਦੇਸ਼ਾਂ ਮੁਤਾਬਿਕ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਫ਼ਿਰੋਜ਼ਪੁਰ ਵੱਲੋਂ ਡਾ: ਗੁਰਵਿੰਦਰ ਸਿੰਘ ਸੀਨੀਅਰ ਵੈਟਰਨਰੀ ਅਫ਼ਸਰ ਫ਼ਿਰੋਜ਼ਪੁਰ ਦੀ ਦੇਖ–ਰੇਖ ਹੇਠ ਸ੍ਰੀ ਬਾਲ ਗੋਪਾਲ ਗਊ ਸੇਵਾ ਸੁਸਾਇਟੀ ਗਊਸ਼ਾਲਾ ਤੋਂ ਪਸ਼ੂਆਂ ਵਿਚ ਮੂੰਹ ਖੁਰ ਵੈਕਸੀਨ ਦੀ ਵਿਆਪਕ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੌਕੇ ਡਾ: ਊਸ਼ਾ ਮੇਖੜੀ, ਵੈਟਰਨਰੀ ਅਫ਼ਸਰ, ਸਿਵਲ ਪਸ਼ੂ ਹਸਪਤਾਲ ਫ਼ਿਰੋਜ਼ਪੁਰ ਵੱਲੋਂ ਗਊਸ਼ਾਲਾ ਦੇ ਲਗਭਗ 80 ਗਊਆਂ ਵਿਚ ਟੀਕਾਕਰਨ ਕੀਤਾ ਗਿਆ। ਡਾ: ਗੁਰਵਿੰਦਰ ਸਿੰਘ ਸੀਨੀਅਰ ਵੈਟਰਨਰੀ ਅਫ਼ਸਰ ਫ਼ਿਰੋਜ਼ਪੁਰ ਨੇ ਦੱਸਿਆ ਕਿ ਮੂੰਹ ਖੁਰ ਵੈਕਸੀਨ ਦੀ ਮੁਹਿੰਮ 15 ਅਕਤੂਬਰ ਤੋਂ 28 ਨਵੰਬਰ 2025 ਤੱਕ ਜਾਰੀ ਰਹੇਗੀ। ਇਸ ਮੁਹਿੰਮ ਤਹਿਤ ਪਸ਼ੂ ਪਾਲਣ ਵਿਭਾਗ ਫ਼ਿਰੋਜ਼ਪੁਰ ਵੱਲੋਂ ਟੀਕਾਕਰਨ ਲਈ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਟੀਮਾਂ ਵੱਲੋਂ ਘਰ–ਘ ਜਾ ਕੇ ਹਰੇਕ ਪਸ਼ੂ ਨੂੂੰ ਮੂੰਹ ਖੁਰ ਵੈਕਸੀਨ ਦਾ ਮੁਫ਼ਤ ਟੀਕਾਕਰਨ ਕੀਤਾ ਜਾਵੇਗਾ। ਇਸ ਮੌਕੇ ਗੁਰਵਿੰਦਰ ਸਿੰਘ ਵੱਲੋਂ ਪਸ਼ੂ ਪਾਲਕਾਂ ਨੂੰ ਇਸ ਮੁਹਿੰਮ ਵਿਚ ਵੱਧ–ਚੜ੍ਹ ਕੇ ਹਿੱਸਾ ਲੈਣ ਅਤੇ ਹਰੇਕ ਪਸ਼ੂ ਨੂੰ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ।
Get all latest content delivered to your email a few times a month.