>
ਤਾਜਾ ਖਬਰਾਂ
ਗੜ੍ਹਸ਼ੰਕਰ, 5 ਜੁਲਾਈ : ਗੜ੍ਹਸ਼ੰਕਰ ਦੇ ਨਾਲ ਲੱਗਦੇ ਪਿੰਡ ਰਾਵਲਪਿੰਡੀ ਵਿਖੇ ਸ਼ੁੱਕਰਵਾਰ ਰਾਤ ਕਰੀਬ 9.30 ਵਜੇ ਸਵਾਰੀਆਂ ਨਾਲ ਭਰੀ ਇੱਕ ਬਲੈਰੋ ਜੀਪ ਡਿੱਗ ਗਈ, ਜਿਸ ਕਾਰਨ ਗੱਡੀ ਵਿੱਚ ਸਵਾਰ ਇੱਕ ਨਾਬਾਲਗ ਲੜਕੇ ਆਕਾਸ਼ ਪੁੱਤਰ ਰਕੇਸ਼ ਕੁਮਾਰ (14) ਵਾਸੀ ਬਦਾਯੂੰ ਉੱਤਰ ਪ੍ਰਦੇਸ਼ ਦੀ ਮੌਤ ਹੋ ਗਈ ਜਦਕਿ ਬਾਕੀ ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ। ਜਾਣਕਾਰੀ ਅਨੁਸਾਰ ਇਸ ਜੀਪ ਵਿਚ ਵੱਖੋ ਵੱਖ ਮੋਟਰਾਂ ’ਤੇ ਰਹਿੰਦੇ 20-25 ਪ੍ਰਵਾਸੀ ਸਵਾਰ ਸਨ ਜੋ ਕਿ ਕੋਟ ਫਤੂਹੀ ਤੋਂ ਉੱਤਰ ਪ੍ਰਦੇਸ਼ ਵੱਲ ਜਾ ਰਹੇ ਸਨ ਜਦ ਜੀਪ ਪਿੰਡ ਰਾਵਲਪਿੰਡੀ ਨਜ਼ਦੀਕ ਪਹੁੰਚੀ ਤਾਂ ਕੋਈ ਅਵਾਰਾ ਪਸ਼ੂ ਗੱਡੀ ਦੇ ਅੱਗੇ ਆ ਗਿਆ ਜਿਸ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਇਹ ਨਹਿਰ ਵਿੱਚ ਡਿੱਗ ਗਈ। ਦੱਸਣਯੋਗ ਹੈ ਕਿ ਜਦੋਂ ਤੋਂ ਨਹਿਰ ਦੇ ਨਾਲ ਨਾਲ ਦੁਬਾਰਾ ਸੜਕ ਬਣੀ ਹੈ ਤਾਂ ਅਜਿਹਾ ਕੋਈ ਦਿਨ ਨਹੀਂ ਲੰਘਦਾ ਜਿਸ ਦਿਨ ਕੋਈ ਗੱਡੀ ਇਸ ਨਹਿਰ ਵਿੱਚ ਨਹੀਂ ਡਿੱਗਦੀ। ਲੋਕਾਂ ਵੱਲੋਂ ਵਾਰ-ਵਾਰ ਇਸ ਨਹਿਰ ਦੇ ਨਾਲ ਨਾਲ ਰੇਲਿੰਗ ਲਗਾਉਣ ਦੀ ਮੰਗ ਕੀਤੀ ਜਾਂਦੀ ਹੈ ਪਰ ਅਜੇ ਤੱਕ ਇਸ ਵੱਲ ਕੋਈ ਕੰਮ ਨਹੀਂ ਹੋਇਆ। ਇਥੋਂ ਤੱਕ ਕਿ ਹਲਕਾ ਚੱਬੇਵਾਲ ਦੇ ਵਿਧਾਇਕ ਨੇ ਵੀ ਪਿਛਲੇ ਸੈਸ਼ਨ ਦੌਰਾਨ ਵਿਧਾਨ ਸਭਾ ਵਿੱਚ ਵੀ ਇਹ ਮੁੱਦਾ ਜ਼ੋਰ ਨਾਲ ਉਠਾਇਆ ਸੀ।
Get all latest content delivered to your email a few times a month.