> Bolda Punjab -50 ਦੀ ਉਮਰ 'ਚ ਵੀ ਕਿਉਂ ਕੁਆਰੀ ਬੈਠੀ ਹੈ Ameesha Patel ?
IMG-LOGO
ਹੋਮ ਮਨੋਰੰਜਨ: 50 ਦੀ ਉਮਰ 'ਚ ਵੀ ਕਿਉਂ ਕੁਆਰੀ ਬੈਠੀ ਹੈ Ameesha...

50 ਦੀ ਉਮਰ 'ਚ ਵੀ ਕਿਉਂ ਕੁਆਰੀ ਬੈਠੀ ਹੈ Ameesha Patel ?

NA

NA

Admin user - Jun 10, 2025 03:55 PM
IMG

ਬੋਲਦਾ ਪੰਜਾਬ ਬਿਊਰੋ

ਨਵੀਂ ਦਿੱਲੀ, 10 ਜੂਨ : ਫਿਲਮੀ ਦੁਨੀਆ ਦੀ ਪ੍ਰਸਿੱਧ ਅਦਾਕਾਰਾ ਅਮੀਸ਼ਾ ਪਟੇਲ ਨੇ ਰਿਤਿਕ ਰੋਸ਼ਨ ਦੇ ਨਾਲ ਫਿਲਮ 'ਕਹੋ ਨਾ ਪਿਆਰ ਹੈ' ਨਾਲ ਆਪਣਾ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਪਹਿਲੀ ਫਿਲਮ ਤੋਂ ਹੀ ਅਮੀਸ਼ਾ ਪਟੇਲ ਰਾਤੋ-ਰਾਤ ਸਟਾਰ ਬਣ ਗਈ। ਇਸ ਤੋਂ ਬਾਅਦ ਉਹ ਫਿਲਮ 'ਗਦਰ' 'ਚ ਸਕੀਨਾ ਦੇ ਰੂਪ ਵਿਚ ਦਿਖਾਈ ਦਿੱਤੀ, ਜਿਸ ਨਾਲ ਉਸਦਾ ਸਟਾਰਡਮ ਦੁੱਗਣਾ ਹੋ ਗਿਆ। ਆਪਣੇ 25 ਸਾਲਾਂ ਦੇ ਕਰੀਅਰ 'ਚ ਅਮੀਸ਼ਾ ਪਟੇਲ ਨੇ ਹਿੰਦੀ ਤੋਂ ਲੈ ਕੇ ਦੱਖਣੀ ਫਿਲਮਾਂ 'ਚ ਵੀ ਕੰਮ ਕੀਤਾ ਹੈ। ਪ੍ਰੋਫੈਸ਼ਨਲ ਫਰੰਟ ਦੇ ਇਲਾਵਾ, ਅਮੀਸ਼ਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਹਮੇਸ਼ਾ ਚਰਚਾ 'ਚ ਰਹੀ ਹੈ। ਉਹ 50 ਸਾਲ ਦੀ ਹੋ ਗਈ ਹੈ ਪਰ ਅਜੇ ਤਕ ਵਿਆਹ ਨਹੀਂ ਕੀਤਾ। ਇਕ ਵਾਰੀ ਉਸ ਨੇ ਵਿਆਹ ਨਾ ਕਰਨ ਦੇ ਪਿੱਛੇ ਦੀ ਵਜ੍ਹਾ ਵੀ ਦੱਸਿਆ ਸੀ।

ਵਿਆਹ ਨਾ ਕਰਨ ਦੀ ਵਜ੍ਹਾ

ਇਕ ਵਾਰੀ ਫਿਲਮੀ ਮੰਤਰ ਨੂੰ ਦਿੱਤੇ ਇੰਟਰਵਿਊ ਵਿੱਚ, ਅਮੀਸ਼ਾ ਪਟੇਲ ਨੇ ਖੁਲਾਸਾ ਕੀਤਾ ਸੀ ਕਿ ਉਸ ਨੇ ਅਜੇ ਤਕ ਵਿਆਹ ਕਿਉਂ ਨਹੀਂ ਕੀਤਾ। ਉਸ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਜਿਸ ਤਰ੍ਹਾਂ ਚੱਲ ਰਹੀ ਹੈ, ਮੈਂ ਉਸ ਤੋਂ ਬਹੁਤ ਖੁਸ਼ ਹਾਂ। ਮੈਨੂੰ ਸਾਥੀ ਦੀ ਘਾਟ ਮਹਿਸੂਸ ਨਹੀਂ ਹੁੰਦੀ। ਮੈਂ ਆਪਣੇ ਕੰਮ ਵਿਚ ਇੰਨੀ ਵਿਅਸਤ ਹਾਂ ਕਿ ਇਸ ਦੇ ਲਈ ਮੇਰੇ ਕੋਲ ਸਮਾਂ ਹੀ ਨਹੀਂ ਹੈ।"

ਅਮੀਸ਼ਾ ਪਟੇਲ ਨੂੰ ਚਾਹੀਦਾ ਅਜਿਹਾ ਲਾੜਾ

ਅਮੀਸ਼ਾ ਪਟੇਲ ਨੇ ਕਿਹਾ ਹੈ ਕਿ ਹੁਣ ਤਕ ਉਸ ਨੂੰ ਉਹ ਸ਼ਖ਼ਸ ਨਹੀਂ ਮਿਲਿਆ ਜਿਸ ਦੀ ਉਹ ਭਾਲ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਹ ਜਿਵੇਂ ਹੈ, ਉਸੇ 'ਚ ਖੁਸ਼ ਹੈ। ਅਮੀਸ਼ਾ ਨੇ ਅੱਗੇ ਕਿਹਾ, "ਇਕ ਸ਼ਖ਼ਸ ਲਈ ਤੁਹਾਡੀ ਛਾਇਆ 'ਚ ਰਹਿਣਾ ਬਹੁਤ ਵੱਡੀ ਗੱਲ ਹੈ। ਇਹ ਬਹੁਤ ਮੁਸ਼ਕਲ ਹੈ। ਬੇਸ਼ੱਕ, ਉਸਨੂੰ ਮੇਰੀ ਖੁਸ਼ੀ ਨੂੰ ਹਰ ਚੀਜ਼ ਤੋਂ ਉੱਪਰ ਰੱਖਣਾ ਪਵੇਗਾ ਤੇ ਲੌਂਗ ਵਰਕਿੰਗ ਆਰਜ਼, ਅਨਿਯਮਤ ਸ਼ਡਿਊਲ, ਵੱਕ ਕਮਿਟਮੈਂਟਸ ਤੇ ਕ੍ਰੇਜ਼ੀ ਜਰਨੀ ਨੂੰ ਸਮਝਣਾ ਪਵੇਗਾ। ਇਨ੍ਹਾਂ ਸਭ ਚੀਜ਼ਾਂ ਦੇ ਵਿਚਕਾਰ, ਮੈਂ ਕਿਸੇ ਰਿਸ਼ਤੇ ਨੂੰ ਕਿਵੇਂ ਸਮਰਪਿਤ ਹੋ ਸਕਦੀ ਹਾਂ? ਮੈਨੂੰ ਨਹੀਂ ਲੱਗਦਾ ਕਿ ਮੈਂ ਕਿਸੇ ਰਿਸ਼ਤੇ ਨਾਲ ਨਿਆਂ ਕਰ ਪਾਵਾਂਗੀ।"

ਇਨ੍ਹਾਂ ਐਕਟਰਜ਼ ਨਾਲ ਜੁੜਿਆ ਅਮੀਸ਼ਾ ਦਾ ਨਾਂ

ਅਮੀਸ਼ਾ ਪਟੇਲ ਨੇ ਹਾਲਾਂਕਿ ਵਿਆਹ ਨਹੀਂ ਕੀਤਾ ਪਰ ਉਸ ਦਾ ਨਾਂ ਬਾਲੀਵੁੱਡ ਦੇ ਕਈ ਸਿਤਾਰਿਆਂ ਨਾਲ ਜੁੜ ਚੁੱਕਾ ਹੈ। ਉਸ ਨੇ ਵਿਕਰਮ ਭੱਟ ਨੂੰ ਲਗਪਗ ਪੰਜ ਸਾਲਾਂ ਤਕ ਡੇਟ ਕੀਤਾ। ਬ੍ਰੇਕਅਪ ਦੇ ਬਾਅਦ, ਅਦਾਕਾਰਾ ਨੇ ਕਿਹਾ ਸੀ ਕਿ ਡਾਇਰੈਕਟਰ ਨਾਲ ਡੇਟ ਕਰਨਾ ਉਸਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਸੀ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.