>
ਤਾਜਾ ਖਬਰਾਂ
ਨੰਗਲ, 19 ਮਾਰਚ-ਹਿਮਾਚਲ ਪ੍ਰਦੇਸ਼ ਪਾਵਰ ਕਾਰਪੋਰੇਸ਼ਨ ਲਿਮਟਿਡ (ਐਚਪੀਪੀਸੀਐਲ) ਦੇ ਚੀਫ ਇੰਜੀਨੀਅਰ ਵਿਮਲ ਨੇਗੀ, ਜੋ 10 ਮਾਰਚ ਤੋਂ ਲਾਪਤਾ ਸੀ ਦੀ ਲਾਸ਼ ਮੰਗਲਵਾਰ ਨੂੰ ਭਾਖੜਾ ਬੰਨ੍ਹ ਤੋਂ ਬਰਾਮਦ ਹੋਈ ਹੈ ਜਿਸ ਦੀ ਸ਼ਨਾਖਤ ਦੇ ਲਈ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਬੁਲਾ ਲਿਆ ਗਿਆ ਹੈ। ਮੰਗਲਵਾਰ ਸਵੇਰੇ ਸਥਾਨਕ ਮਛੇਰਿਆਂ ਨੂੰ ਗੋਬਿੰਦ ਸਾਗਰ ਝੀਲ ਵਿੱਚ ਇੱਕ ਲਾਸ਼ ਦਿਖਾਈ ਦਿੱਤੀ ਅਤੇ ਉਨਾ ਵੱਲੋ ਤੁਰੰਤ ਪੁਲਿਸ ਦੀ ਸੂਚਨਾ ਦਿੱਤੀ। ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਬਾਹਰ ਕੱਢਿਆ। ਪੋਸਟਮਾਰਟਮ ਦੇ ਬਾਅਦ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਜਾਵੇਗੀ। ਵਿਮਲ ਨੇਗੀ 10 ਮਾਰਚ ਨੂੰ ਸ਼ਿਮਲਾ ਤੋਂ ਬਿਲਾਸਪੁਰ ਲਈ ਨਿਕਲੇ ਸਨ। ਸੂਤਰਾਂ ਮੁਤਾਬਕ ਉਹਨਾਂ ਨੇ ਬਿਲਾਸਪੁਰ ਪਹੁੰਚਣ ਤੋਂ ਬਾਅਦ ਪ੍ਰਾਈਵੇਟ ਟੈਕਸੀ ਨੂੰ ਵਾਪਸ ਭੇਜ ਦਿੱਤਾ ਸੀ ਤੇ ਉਸ ਤੋਂ ਬਾਅਦ ਉਹਨਾਂ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ । ਮ੍ਰਿਤਕ ਚੀਫ ਇੰਜੀਨੀਅਰ ਦੇ ਪਰਿਵਾਰ ਵੱਲੋਂ ਮੁੱਖ ਮੰਤਰੀ ਅਤੇ ਪੁਲਿਸ ਪ੍ਰਸ਼ਾਸਨ ਤੋਂ ਉਹਨਾਂ ਨੂੰ ਲੱਭਣ ਦੀ ਅਪੀਲ ਵੀ ਕੀਤੀ ਗਈ ਸੀ ਜੇਕਰ ਪਰਿਵਾਰਕ ਮੈਂਬਰਾਂ ਦੀ ਮੰਨੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਨੇਗੀ ਕਿਸੇ ਮਾਨਸਿਕ ਦਬਾਅ ਦੇ ਵਿੱਚ ਸਨ ਦੂਸਰੇ ਪਾਸੇ ਪੁਲਿਸ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Get all latest content delivered to your email a few times a month.