> Bolda Punjab - ਰਮੇਸ਼ ਕੁਮਾਰ ਬਨਾਮ ਰਿਟਰਨਿੰਗ ਅਫ਼ਸਰ ਮਾਮਲੇ ਦੀ 24 ਅਪ੍ਰੈਲ ਨੂੰ ਹੈ ਸੁਣਵਾਈ , ਦੇਖੋ ਆਰਡਰ
IMG-LOGO
ਹੋਮ ਪੰਜਾਬ : ਰਮੇਸ਼ ਕੁਮਾਰ ਬਨਾਮ ਰਿਟਰਨਿੰਗ ਅਫ਼ਸਰ ਮਾਮਲੇ ਦੀ 24 ਅਪ੍ਰੈਲ ਨੂੰ...

ਰਮੇਸ਼ ਕੁਮਾਰ ਬਨਾਮ ਰਿਟਰਨਿੰਗ ਅਫ਼ਸਰ ਮਾਮਲੇ ਦੀ 24 ਅਪ੍ਰੈਲ ਨੂੰ ਹੈ ਸੁਣਵਾਈ , ਦੇਖੋ ਆਰਡਰ

ਅਦਾਲਤੀ ਖ਼ਬਰ

ਮਾਨਯੋਗ ਹਾਈਕੋਰਟ ਵੱਲੋਂ ਸਮਾਂ ਵੀ ਕੀਤਾ ਤੈਅ

Admin user - Apr 20, 2026 04:53 PM
IMG

BOLDA PUNJAB

ਚੰਡੀਗੜ੍ਹ: 20  ਅਪ੍ਰੈਲ 2026 ,

ਪੰਚਾਇਤੀ ਚੋਣਾਂ ਨਾਲ ਸਬੰਧਤ ਮਾਮਲੇ FAO-2903-2025 (O&M) ਵਿੱਚ, ਜਿੱਥੇ ਰਮੇਸ਼ ਕੁਮਾਰ ਬਨਾਮ ਰਿਟਰਨਿੰਗ ਅਫ਼ਸਰ ਅਤੇ ਹੋਰ ਧਿਰਾਂ ਵਿਚਕਾਰ ਕਾਨੂੰਨੀ ਕਾਰਵਾਈ ਚੱਲ ਰਹੀ ਹੈ, ਅਦਾਲਤ ਨੇ ਸੁਣਵਾਈ ਦੀ ਅਗਲੀ ਤਰੀਕ ਤੈਅ ਕਰ ਦਿੱਤੀ ਹੈ ।

ਮੁੱਖ ਜਾਣਕਾਰੀ:

    ਅਗਲੀ ਸੁਣਵਾਈ: ਦੋਵਾਂ ਧਿਰਾਂ ਦੀ ਸਾਂਝੀ ਬੇਨਤੀ 'ਤੇ, ਅਦਾਲਤ ਨੇ ਮਾਮਲੇ ਨੂੰ 24 ਅਪ੍ਰੈਲ 2026 ਤੱਕ ਮੁਲਤਵੀ ਕਰ ਦਿੱਤਾ ਹੈ ।

    ਸਮਾਂ: ਇਸ ਮਾਮਲੇ ਦੀ ਸੁਣਵਾਈ ਦੁਪਹਿਰ 2:00 ਵਜੇ ਕੀਤੀ ਜਾਵੇਗੀ ।

    ਅੰਤਰਿਮ ਹੁਕਮ: ਮਾਨਯੋਗ ਜੱਜ ਪੰਕਜ ਜੈਨ ਨੇ ਸਪੱਸ਼ਟ ਕੀਤਾ ਹੈ ਕਿ ਮਾਮਲੇ ਵਿੱਚ ਜਾਰੀ ਕੀਤੇ ਗਏ ਅੰਤਰਿਮ ਹੁਕਮ ਅਗਲੀ ਸੁਣਵਾਈ ਤੱਕ ਜਾਰੀ ਰਹਿਣਗੇ ।
*ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਮੰਡੀ ਪੰਜੇ ਕੇ ਉਤਾੜ੍ਹ ਦੇ ਸਰਪੰਚ ਦੇ ਅਹੁਦੇ ਲਈ ਕੇਸ ਸੁਣਵਾਈ ਅਧੀਨ ਹੈ । ਵੋਟਾਂ ਦੀ ਪਹਿਲੀ ਗਿਣਤੀ ਵਿੱਚ ਰਮੇਸ਼ ਕੰਬੋਜ ਸਰਪੰਚ ਜੇਤੂ ਰਹੇ । ਚੋਣ ਹਾਰ ਗਏ ਲਵਿਸ਼ ਮੁਟਨੇਜਾ ਵੱਲੋਂ ਐਸ  ਡੀ  ਐੱਮ ਗੁਰੂਹਰਸਹਾਏ ਕੋਲ ਅਪੀਲ ਪਾਉਣ ਬਾਅਦ ਹੋਈ ਗਿਣਤੀ ਵਿੱਚ ਲਵਿਸ਼ ਮੁਟਨੇਜਾ ਜੇਤੂ ਰਹੇ  । ਇਸ ਧਿਰ ਦਾ ਕਹਿਣਾ ਸੀ ਕਿ ਹੁਣ ਇਨਸਾਫ ਹੋਇਆ ਹੈ  । ਇਸ ਬਾਅਦ ਚੱਲੇ ਕਾਨੂੰਨੀ ਪ੍ਰਕਿਰਿਆ ਰਾਹੀਂ ਸਿਵਿਲ ਜੱਜ ਗੁਰੂ ਹਰਸਹਾਏ ਵੱਲੋਂ ਗਿਣਤੀ ਕਰਨ ਤੇ ਲਿਫ਼ਾਫਾਬੰਦ ਰਿਪੋਰਟ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲ ਭੇਜੀ ।  ਇਸ ਰਿਪੋਰਟ ਵਿੱਚ ਸਪਸ਼ਟ ਕੀਤਾ ਗਿਆ ਕਿ ਵੋਟਾਂ ਦੀ ਡੱਬਲ ਸਟੇਮਪਿੰਗ ਹੋਈ ਹੈ । ਇਸ ਬਾਅਦ ਐਸ   ਡੀ   ਐੱਮ ਗੁਰੂਹਰਸਹਾਏ ਤੋਂ ਵੀ ਹਲਫੀਆ ਬਿਆਨ ਲਿਆ ਗਿਆ । ਹੁਣ ਵਾਲੀ ਹਾਈਕੋਰਟ ਦੀ ਡੇਟ ਵੱਲ ਸਭ ਦੀਆਂ ਨਜਰਾਂ ਲੱਗੀਆਂ ਹੋਈਆਂ ਹਨ । ਰਮੇਸ਼ ਕੁਮਾਰ ਬਾਕਾਇਦਾ ਕੰਮ ਕਰ ਰਹੇ ਹਨ . ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਸਟੇਅ ਕਰਨ ਦੀ ਅਪੀਲ ਖਾਰਿਜ ਕਰ ਦਿੱਤੀ ਸੀ  ।
ਹਾਜ਼ਰੀ:

ਅਦਾਲਤ ਵਿੱਚ ਅਪੀਲਕਰਤਾ ਵੱਲੋਂ ਐਡਵੋਕੇਟ ਪ੍ਰਤੀਕ ਗੁਪਤਾ, ਪ੍ਰਸ਼ਾਂਤ ਪੁਰੀ ਅਤੇ ਵੰਸ਼ਿਕਾ ਤੁਟੇਜਾ ਪੇਸ਼ ਹੋਏ । ਪੰਜਾਬ ਸਰਕਾਰ ਵੱਲੋਂ ਏ.ਏ.ਜੀ. ਰਾਘਵ ਗੋਇਲ ਅਤੇ ਹੋਰ ਜਵਾਬਦੇਹ ਧਿਰਾਂ ਵੱਲੋਂ ਵੱਖ-ਵੱਖ ਵਕੀਲ ਹਾਜ਼ਰ ਸਨ ।

 

 

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.