> Bolda Punjab - ਇੱਜ਼ਤਦਾਰ ਲੋਕਾਂ ਨੂੰ “ਵਿਕਾਊ” ਕਹਿਣਾ ਬਹੁਤ ਹੀ ਨਿੰਦਣਯੋਗ, ਸ਼ਰਮਨਾਕ ਅਤੇ ਅਪਮਾਨਜਨਕ ਹੈ- ਦੀਪਕ ਸ਼ਰਮਾ (ਭਾਜਪਾ ਆਗੂ)
IMG-LOGO
ਹੋਮ ਪੰਜਾਬ : ਇੱਜ਼ਤਦਾਰ ਲੋਕਾਂ ਨੂੰ “ਵਿਕਾਊ” ਕਹਿਣਾ ਬਹੁਤ ਹੀ ਨਿੰਦਣਯੋਗ, ਸ਼ਰਮਨਾਕ ਅਤੇ...

ਇੱਜ਼ਤਦਾਰ ਲੋਕਾਂ ਨੂੰ “ਵਿਕਾਊ” ਕਹਿਣਾ ਬਹੁਤ ਹੀ ਨਿੰਦਣਯੋਗ, ਸ਼ਰਮਨਾਕ ਅਤੇ ਅਪਮਾਨਜਨਕ ਹੈ- ਦੀਪਕ ਸ਼ਰਮਾ (ਭਾਜਪਾ ਆਗੂ)

ਸਾਬਕਾ ਮੰਤਰੀ ਤੇ ਮੌਜੂਦਾ MLA ਫੌਜਾ ਸਿੰਘ ਵੱਲੋਂ ਬਾਰਡਰ ਪੱਟੀ ਵਿੱਚ ਰਹਿ ਰਹੇ ਮਿਹਨਤੀ ਲੋਕਾਂ ਨੂੰ ਕਿਹਾ “ਵਿਕਾਊ”:ਦੀਪਕ ਸ਼ਰਮਾ

ਮੇਰੇ ਬਿਆਨ ਦੇ ਅਰਥ ਗ਼ਲਤ ਕੱਢੇ ਜਾ ਰਹੇ ਹਨ : MLA ਫੌਜਾ ਸਿੰਘ ਸਰਾਰੀ

Admin user - Mar 31, 2026 02:28 PM
IMG

ਵਿਸ਼ਵਜੀਤ ਸਿੰਘ ਥਿੰਦ

ਗੁਰੂ ਹਰਸਹਾਏ / ਫਿਰੋਜਪੁਰ 31 ਮਾਰਚ 2026

ਸਾਬਕਾ ਮੰਤਰੀ ਤੇ ਮੌਜੂਦਾ MLA ਫੌਜਾ ਸਿੰਘ ਵੱਲੋਂ ਬਾਰਡਰ ਪੱਟੀ ਵਿੱਚ ਰਹਿ ਰਹੇ ਮਿਹਨਤੀ ਅਤੇ ਇੱਜ਼ਤਦਾਰ ਲੋਕਾਂ ਨੂੰ “ਵਿਕਾਊ” ਕਹਿਣਾ ਬਹੁਤ ਹੀ ਨਿੰਦਣਯੋਗ, ਸ਼ਰਮਨਾਕ ਅਤੇ ਅਪਮਾਨਜਨਕ ਹੈ- ਦੀਪਕ ਸ਼ਰਮਾ (ਭਾਜਪਾ ਆਗੂ)

ਦੀਪਕ ਸ਼ਰਮਾ ਨੇ ਕਿਹਾ ਰਾਏ ਸਿੱਖ ਬਰਾਦਰੀ, ਜੋ ਕਿ ਇੱਕ ਬਹਾਦੁਰ ਕੌਮ ਅਤੇ ਮਾਰਸ਼ਲ ਕੌਮ ਦੇ ਤੌਰ ‘ਤੇ ਜਾਣੀ ਜਾਂਦੀ ਹੈ, ਨੇ ਹਮੇਸ਼ਾਂ ਦੇਸ਼ ਦੀ ਰੱਖਿਆ ਅਤੇ ਸਮਾਜ ਦੀ ਸੇਵਾ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਹੈ। ਇਸ ਬਰਾਦਰੀ ਦੇ ਲੋਕਾਂ ਨੇ ਆਪਣੀ ਮਿਹਨਤ, ਇਮਾਨਦਾਰੀ ਅਤੇ ਏਕਤਾ ਨਾਲ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ।
ਇਹ ਬਹੁਤ ਦੁਖਦਾਈ ਗੱਲ ਹੈ ਕਿ ਜਿਸ ਬਰਾਦਰੀ ਨੇ ਇਕੱਠੇ ਹੋ ਕੇ ਆਪਣੀ ਹੈਸੀਅਤ ਤੋਂ ਵੱਧ ਕੇ ਖਰਚ ਕਰਦੇ ਹੋਏ ਫੌਜਾ ਸਿੰਘ ਨੂੰ MLA ਤੋਂ ਲੈ ਕੇ ਮੰਤਰੀ ਤੱਕ ਪਹੁੰਚਾਇਆ, ਅੱਜ ਉਹੀ ਲੋਕਾਂ ਨੂੰ ਉਹ ਵਿਕਾਊ ਕਹਿ ਕੇ ਬੇਇਜ਼ਤ ਕਰ ਰਹੇ ਹਨ। ਇਹ ਸਿਰਫ਼ ਰਾਏ ਸਿੱਖ ਬਰਾਦਰੀ ਦੀ ਨਹੀਂ, ਸਗੋਂ ਪੂਰੇ ਹਲਕੇ ਦੇ ਹਰ ਵੋਟਰ ਦੀ ਤੋਹੀਨ ਹੈ।
ਦੀਪਕ ਸ਼ਰਮਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਸੋਚ ਅਤੇ ਬਿਆਨਬਾਜ਼ੀ ਲੋਕਤੰਤਰ ਦੀ ਆਤਮਾ ਦੇ ਖ਼ਿਲਾਫ਼ ਹੈ।
ਜਿਹੜਾ ਵਿਅਕਤੀ ਆਪਣੀ ਹੀ ਜਨਤਾ ਦੀ ਇੱਜ਼ਤ ਨਹੀਂ ਕਰ ਸਕਦਾ, ਉਹ ਜਨਤਾ ਦੀ ਨੁਮਾਇੰਦਗੀ ਕਰਨ ਦਾ ਹੱਕ ਨਹੀਂ ਰੱਖਦਾ।
ਦੀਪਕ ਸ਼ਰਮਾ ਨੇ ਕਿਹਾ ਕਿ ਫੌਜਾ ਸਿੰਘ ਤੁਰੰਤ ਜਨਤਾ ਅਤੇ ਰਾਏ ਸਿੱਖ ਬਰਾਦਰੀ ਤੋਂ ਖੁੱਲ੍ਹੇਆਮ ਮਾਫ਼ੀ ਮੰਗਣ
ਆਪਣੀ MLA ਮੈਂਬਰਸ਼ਿਪ ਤੋਂ ਤੁਰੰਤ ਇਸਤੀਫਾ ਦੇਣ  ।
ਜੇਕਰ ਉਹ ਇਹ ਮੰਗਾਂ ਪੂਰੀਆਂ ਨਹੀਂ ਕਰਦੇ, ਤਾਂ ਅਸੀਂ ਮਜ਼ਬੂਰ ਹੋ ਕੇ ਲੋਕਤੰਤਰਕ ਢੰਗ ਨਾਲ ਸੜਕਾਂ ‘ਤੇ ਉਤਰਾਂਗੇ ਅਤੇ ਇਸ ਮਾਮਲੇ ਨੂੰ ਹਰ ਮੰਚ ‘ਤੇ ਉਠਾਂਗੇ।
ਰਾਏ ਸਿੱਖ ਬਰਾਦਰੀ ਇੱਕ ਬਹਾਦੁਰ ਅਤੇ ਮਾਰਸ਼ਲ ਕੌਮ ਹੈ, ਜੋ ਆਪਣੀ ਇੱਜ਼ਤ ਲਈ ਹਮੇਸ਼ਾਂ ਖੜ੍ਹੀ ਰਹੀ ਹੈ ਅਤੇ ਅੱਗੇ ਵੀ ਰਹੇਗੀ। ਇਸ ਸਬੰਧੀ ਵਿਧਾਇਕ ਫੌਜਾ ਸਿੰਘ ਸਰਾਰੀ ਦਾ ਕਹਿਣਾ ਹੈ ਕਿ ਮੇਰੇ ਬਿਆਨ ਦੇ ਅਰਥ ਗ਼ਲਤ ਕੱਢੇ ਜਾ ਰਹੇ ਹਨ  ।

  ਉਹਨਾਂ ਕਿਹਾ ਕਿ ਆਮ ਵੋਟਰ ਨੇ ਕਾਂਗਰਸੀ ਨਹੀਂ ਸੀ ਜਿਤਾਏ ਪਰ ਜਿੱਤੇ ਲੋਕ ਵੋਟ ਕਾਂਗਰਸ ਨੂੰ ਪਾ ਗਏ  ।  ਇਸ ਸਬੰਧੀ  ਦੀਪਕ ਸ਼ਰਮਾ ਨੇ ਕਿਹਾ ਕਿ ਜਨਤਾ ਦੀ ਇੱਜ਼ਤ ਨਾਲ ਖੇਡਣ ਵਾਲਿਆਂ ਨੂੰ ਹੁਣ ਜਵਾਬ ਮਿਲੇਗਾ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.