> Bolda Punjab -* ਸ਼੍ਰੀ ਗੁਰੂ ਗ੍ਰੰਥ ਸਾਹਿਬ ਬ੍ਰਹਮੰਡ ਦੇ ਸਰਬ ਉੱਚ ਗਿਆਨ ਹਨ ਡਾਕਟਰ ਅਮਰਪਾਲ ਸਿੰਘ ਚੇਅਰਮੈਨ*
IMG-LOGO
ਹੋਮ ਪੰਜਾਬ : * ਸ਼੍ਰੀ ਗੁਰੂ ਗ੍ਰੰਥ ਸਾਹਿਬ ਬ੍ਰਹਮੰਡ ਦੇ ਸਰਬ ਉੱਚ ਗਿਆਨ...

* ਸ਼੍ਰੀ ਗੁਰੂ ਗ੍ਰੰਥ ਸਾਹਿਬ ਬ੍ਰਹਮੰਡ ਦੇ ਸਰਬ ਉੱਚ ਗਿਆਨ ਹਨ ਡਾਕਟਰ ਅਮਰਪਾਲ ਸਿੰਘ ਚੇਅਰਮੈਨ*

*ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਅਖੰਡ ਪਾਠ ਦੇ ਭੋਗ*

.

Admin user - Feb 02, 2026 05:20 PM
IMG

ਵਿਸ਼ਵਜੀਤ ਸਿੰਘ  ਥਿੰਦ 

ਐਸ.ਏ.ਐਸ.ਨਗਰ, 02 ਫਰਵਰੀ : ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਅੱਜ  ਗੁਰਮਤਿ ਵਿਚਾਰ ਸਭਾ ਵੱਲੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਨਿੱਚਰਵਾਰ ਤੋਂ ਅਰੰਭੇ ਗਏੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।

        ਇਸ ਪਾਵਨ ਮੌਕੇ  ਭਾਈ ਹਰਪ੍ਰੀਤ ਸਿੰਘ ਦੋਧਰ, (ਮੋਗੇ ਵਾਲੇ),ਭਾਈ ਸਤਿੰਦਰਬੀਰ ਸਿੰਘ, ਹਜ਼ੂਰੀ ਰਾਗੀ, ਸ੍ਰੀ ਦਰਬਾਰ ਸਾਹਿਬ (ਸ੍ਰੀ ਅੰਮ੍ਰਿਤਸਰ ਸਾਹਿਬ) ਵੱਲੋਂ ਸ਼ਬਦ ਕੀਰਤਨ ਅਤੇ ਗਿਆਨੀ ਜਸਵੰਤ ਸਿੰਘ ਪਰਵਾਨਾ ਕਥਾਵਾਚਕ(ਸ੍ਰੀ ਅੰਮ੍ਰਿਤਸਰ ਸਾਹਿਬ) ਵੱਲੋਂ ਕਥਾ ਪ੍ਰਚਾਰ ਕੀਤਾ ਗਿਆ। ਅਖੰਡ ਪਾਠ ਸਾਹਿਬ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।

        ਇਸ ਮੌਕੇ ਚੇਅਰਮੈਨ ਡਾ ਅਮਰਪਾਲ ਸਿੰਘ ਆਈ.ਏ.ਐੱਸ. (ਰਿਟਾ:) ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰੇ ਬ੍ਰਹਿਮੰਡ ਦਾ ਸਰਬ-ਉੱਚ ਗਿਆਨ ਹਨ ਅਤੇ ਮਨੁੱਖ ਦਾ ਕੋਈ ਵੀ ਵਿਚਾਰ ਉਸ ਅਪਾਰ ਗਿਆਨ ਅੱਗੇ ਨਿਮਾਣਾ ਹੈ। ਉਹਨਾਂ ਕਿਹਾ ਕਿ ਅੱਜ ਦਾ ਇਹ ਦਿਨ ਸ਼ੁਕਰਾਨੇ ਦਾ ਹੈ ਅਤੇ ਸੰਗਤ ਨੂੰ ਅਪੀਲ ਕੀਤੀ ਕਿ ਹਰ ਕੋਈ ਆਪਣੇ ਮਨ ਵਿੱਚ ਸ਼ੁਕਰਾਨਾ ਅਦਾ ਕਰੇ। ਮਾਤਾ ਗੁਜਰੀ ਜੀ ਦੀ ਮਹਾਨਤਾ ਨੂੰ ਨਮਨ ਕਰਦਿਆਂ ਕਿਹਾ ਕਿ ਉਹ ਧੰਨ ਹਨ, ਜਿਨ੍ਹਾਂ ਦੇ ਆਸ਼ੀਰਵਾਦ ਨਾਲ ਖਾਲਸੇ ਦੀ ਸਥਾਪਨਾ ਹੋਈ ਅਤੇ ਗੁਰੂ ਸਾਹਿਬ ਸਿਰਫ਼ ਸਿੱਖ ਕੌਮ ਨੂੰ ਹੀ ਨਹੀਂ, ਸਗੋਂ ਪੂਰੀ ਮਨੁੱਖਤਾ ਨੂੰ ਦਿਖਾਏ ਰਾਹ ‘ਤੇ ਚੱਲਣ ਦੀ ਸ਼ਕਤੀ ਬਖ਼ਸ਼ ਰਹੇ ਹਨ, ਕਿਉਂਕਿ ਕਲਯੁੱਗ ਦੇ ਸਮੇਂ ਵਿੱਚ ਸਹੀ ਰਾਹ ‘ਤੇ ਟਿਕੇ ਰਹਿਣਾ ਬਹੁਤ ਮੁਸ਼ਕਿਲ ਹੈ। ਚੇਅਰਮੈਨ ਸਾਹਿਬ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦਿਲੋਂ ਕੋਟਿ-ਕੋਟਿ ਨਮਨ ਕਰਦਿਆਂ  ਸੰਗਤ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਵੱਡਾ ਸੁਭਾਗ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਆਪਣੇ ਸ਼ਬਦ-ਵਿਚਾਰ ਨਾਲ ਜੋੜਿਆ ਹੈ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.