> Bolda Punjab -IPS ਪੂਰਨ ਕੁਮਾਰ ਸੁਸਾਈਡ ਕੇਸ 'ਚ ਨਵਾਂ ਮੋੜ, FIR 'ਚ ਜੁੜੀਆਂ ਨਵੀਆਂ ਧਾਰਾਵਾਂ, ਹੁਣ ਵਧੇਗੀ ਅਧਿਕਾਰੀਆਂ ਦੀ ਮੁਸ਼ਕਲ ?
IMG-LOGO
ਹੋਮ ਹਰਿਆਣਾ/ ਚੰਡੀਗੜ੍ਹ: IPS ਪੂਰਨ ਕੁਮਾਰ ਸੁਸਾਈਡ ਕੇਸ 'ਚ ਨਵਾਂ ਮੋੜ, FIR 'ਚ...

IPS ਪੂਰਨ ਕੁਮਾਰ ਸੁਸਾਈਡ ਕੇਸ 'ਚ ਨਵਾਂ ਮੋੜ, FIR 'ਚ ਜੁੜੀਆਂ ਨਵੀਆਂ ਧਾਰਾਵਾਂ, ਹੁਣ ਵਧੇਗੀ ਅਧਿਕਾਰੀਆਂ ਦੀ ਮੁਸ਼ਕਲ ?

NA

NA

Admin user - Oct 12, 2025 06:20 PM
IMG

ਬੋਲਦਾ ਪੰਜਾਬ ਬਿਊਰੋ

ਪੰਚਕੂਲਾ, 12 ਅਕਤੂਬਰ : ਹਰਿਆਣਾ ਦੇ ਆਈਪੀਐਸ ਅਧਿਕਾਰੀ ਵਾਈ ਪੂਰਨ ਕੁਮਾਰ ਦੇ ਆਤਮਹੱਤਿਆ ਕੇਸ 'ਚ ਹਰ ਰੋਜ਼ ਕੁਝ ਨਾ ਕੁਝ ਨਵਾਂ ਮੋੜ ਆ ਰਿਹਾ ਹੈ। ਮਾਮਲੇ ਦੇ ਛੇ ਦਿਨ ਬਾਅਦ ਵੀ ਪੂਰਨ ਕੁਮਾਰ ਦਾ ਪੋਸਟਮਾਰਟਮ ਨਹੀਂ ਹੋ ਸਕਿਆ। ਪਰਿਵਾਰ ਦੀ ਮੰਗ ਹੈ ਕਿ ਜਿਨ੍ਹਾਂ ਅਧਿਕਾਰੀਆਂ 'ਤੇ ਦੋਸ਼ ਲਗਾਏ ਗਏ ਹਨ, ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸ ਤੋਂ ਇਲਾਵਾ ਬੀਤੇ ਦਿਨ ਸਰਕਾਰ ਨੇ ਰੋਹਤਕ ਦੇ ਐਸਪੀ ਨਰਿੰਦਰ ਬਿਜਾਰਣੀਆ ਨੂੰ ਹਟਾ ਦਿੱਤਾ ਸੀ। ਹੁਣ ਇਸ ਮਾਮਲੇ 'ਚ ਚੰਡੀਗੜ੍ਹ ਪੁਲਿਸ ਨੇ ਐਸਸੀ/ਐਸਟੀ ਐਕਟ ਦੇ "ਪ੍ਰਸੰਗਕ ਪ੍ਰਾਵਧਾਨਾਂ" ਨੂੰ ਜੋੜਨ ਦੀ ਉਨ੍ਹਾਂ ਦੀ ਪਤਨੀ ਦੀ ਪਟੀਸ਼ਨ ਤੋਂ ਬਾਅਦ ਦਰਜ ਕੀਤੀ ਗਈ ਐਫਆਈਆਰ 'ਚ ਧਾਰਾਵਾਂ ਜੋੜ ਦਿੱਤੀਆਂ ਹਨ। ਸੀਨੀਅਰ ਆਈਏਐਸ ਅਧਿਕਾਰੀ ਅਮਨੀਤ ਪੀ ਕੁਮਾਰ ਨੇ ਪਹਿਲਾਂ ਪੁਲਿਸ ਨੂੰ ਲਿਖਿਆ ਸੀ ਕਿ ਐਫਆਈਆਰ 'ਚ ਐਸਸੀ/ਐਸਟੀ ਐਕਟ ਦੀਆਂ ਕਮਜ਼ੋਰ ਧਾਰਾਵਾਂ 'ਚ ਸੋਧ ਕੀਤੀ ਜਾਣੀ ਚਾਹੀਦੀ ਹੈ।ਫੋਨ 'ਤੇ ਸੰਪਰਕ ਕਰਨ 'ਤੇ ਚੰਡੀਗੜ੍ਹ ਦੇ ਆਈਜੀ ਪੁਸ਼ਪਿੰਦਰ ਕੁਮਾਰ, ਜੋ 'ਆਤਮਹੱਤਿਆ' ਮਾਮਲੇ 'ਚ ਛੇ ਮੈਂਬਰਾਂ ਵਾਲੀ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਕਰ ਰਹੇ ਹਨ, ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਐਫਆਈਆਰ 'ਚ ਐਕਟ ਦੀ ਧਾਰਾ 3 (2) (ਵੀ) ਲਗਾਈ ਗਈ ਹੈ। ਪੂਰਨ ਕੁਮਾਰ ਦੇ ਪਰਿਵਾਰ ਨੇ ਅਜੇ ਤਕ ਆਪਣੀਆਂ ਮੰਗਾਂ ਪੂਰੀ ਹੋਣ ਤਕ ਪੋਸਟਮਾਰਟਮ ਲਈ ਸਹਿਮਤੀ ਨਹੀਂ ਦਿੱਤੀ ਹੈ।

ਪਹਿਲਾਂ ਲੱਗੀਆਂ ਸਨ ਇਹ ਧਾਰਾਵਾਂ

ਚੰਡੀਗੜ੍ਹ ਪੁਲਿਸ ਦੀ ਸ਼ੁਰੂਆਤੀ ਐਫਆਈਆਰ 'ਚ ਧਾਰਾ 108 ਆਰਡਬਲਯੂ 3(5) (ਆਤਮਹੱਤਿਆ ਲਈ ਉਕਸਾਉਣਾ) ਅਤੇ 3(1)(ਆਰ) ਪੀਓਏ ਐਸਸੀ/ਐਸਟੀ ਧਾਰਾਵਾਂ ਸ਼ਾਮਲ ਹਨ। ਇਸ ਦੇ ਅਨੁਸਾਰ, ਵਿਅਕਤੀ ਦੇ ਦੋਸ਼ੀ ਪਾਏ ਜਾਣ 'ਤੇ ਦਸ ਸਾਲ ਦੀ ਸਜ਼ਾ ਦੀ ਵਿਵਸਥਾ ਹੈ। ਇਹ ਉਦੋਂ ਦਰਜ ਕੀਤੀ ਜਾਂਦੀ ਹੈ ਜਦੋਂ ਕੋਈ ਵਿਅਕਤੀ ਜਾਣਬੁਝ ਕੇ ਕਿਸੇ ਵੀ ਜਗ੍ਹਾ 'ਤੇ ਜਨਤਕ ਤੌਰ 'ਤੇ ਐਸਸੀ/ਐਸਟੀ ਦੇ ਮੈਂਬਰ ਨੂੰ ਅਪਮਾਨਿਤ ਕਰਨ ਦੇ ਇਰਾਦੇ ਨਾਲ ਅਪਮਾਨਿਤ ਕਰਦਾ ਹੈ ਜਾਂ ਧਮਕਾਉਂਦਾ ਹੈ।

ਕੀ ਹੈ ਧਾਰਾ (3) (2) ਵੀ

ਐਕਟ ਦੀ ਨਵੀਂ ਜੋੜੀ ਗਈ ਧਾਰਾ 3 (2) (ਵੀ), ਭਾਰਤੀ ਦੰਡਾਵਲੀ (1860 ਦਾ 45) ਦੇ ਅਨੁਸਾਰ ਜਦੋਂ ਕਿਸੇ ਅਨੁਸੂਚਿਤ ਜਾਤੀ (SC) ਜਾਂ ਜਨਜਾਤੀ (ST) ਦੇ ਵਿਅਕਤੀ ਨੂੰ ਉਸ ਦੀ ਕਾਸਟ ਦੇ ਆਧਾਰ 'ਤੇ ਗੰਭੀਰ ਸੱਟ ਜਾਂ ਮੌਤ ਦਾ ਸਾਹਮਣਾ ਕਰਨਾ ਪੈਂਦਾ ਹੈ। ਐੱਫਆਈਆਰ ਵਿਚ ਜੋੜੀ ਗਈ ਇਸ ਨਵੀਂ ਧਾਰਾ 'ਚ ਵਿਵਸਥਾ ਹੈ ਕਿ ਅਜਿਹੇ ਵਿਚ ਮੁਲਜ਼ਮ ਨੂੰ ਤਾਉਮਰ ਕੈਦ ਤੇ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ।

ਰੋਹਤਕ ਦੇ ਐਸਪੀ ਨੂੰ ਹਟਾਇਆ

ਹਰਿਆਣਾ ਸਰਕਾਰ ਨੇ ਸ਼ਨਿਚਰਵਾਰ ਨੂੰ ਰੋਹਤਕ ਦੇ ਪੁਲਿਸ ਅਧੀਕਾਰੀ ਨਰਿੰਦਰ ਬਿਜਾਰਣੀਆ ਨੂੰ ਹਟਾ ਦਿੱਤਾ ਸੀ, ਜੋ ਉਨ੍ਹਾਂ ਪੁਲਿਸ ਮੁਲਾਜ਼ਮਾਂ 'ਚੋਂ ਇਕ ਸਨ ਜਿਨ੍ਹਾਂ ਖ਼ਿਲਾਫ਼ ਆਈਪੀਐਸ ਅਧਿਕਾਰੀ ਵਾਈ ਪੂਰਨ ਕੁਮਾਰ ਦੀ ਪਤਨੀ ਨੇ ਆਤਮਹੱਤਿਆ ਲਈ ਉਕਸਾਉਣ ਲਈ ਕਾਰਵਾਈ ਦੀ ਮੰਗ ਕੀਤੀ ਸੀ। ਸ਼ਨੀਵਾਰ ਨੂੰ ਜਾਰੀ ਕੀਤੇ ਗਏ ਇਕ ਸੰਖੇਪ ਅਧਿਕਾਰਤ ਆਦੇਸ਼ 'ਚ ਆਈਪੀਐਸ ਅਧਿਕਾਰੀ ਸੁਰਿੰਦਰ ਸਿੰਘ ਭੋਰੀਆ ਨੂੰ ਰੋਹਤਕ ਦਾ ਨਵਾਂ ਐਸਪੀ ਨਿਯੁਕਤ ਕੀਤਾ ਗਿਆ ਤੇ ਉਨ੍ਹਾਂ ਆਪਣੀ ਨਵੀਂ ਪੋਸਟਿੰਗ ਦਾ ਕਾਰਜਭਾਰ ਸੰਭਾਲ ਲਿਆ।

ਆਤਮਹੱਤਿਆ ਨੋਟ 'ਚ ਇਨ੍ਹਾਂ ਨਾਵਾਂ ਦਾ ਜ਼ਿਕਰ

- ਅਨੁਰਾਗ ਰਸਤੋਗੀ (ਮੁੱਖ ਸਕੱਤਰ)

- ਟੀਵੀਐਸਐਨ ਪ੍ਰਸਾਦ (ਸਾਬਕਾ ਮੁੱਖ ਸਕੱਤਰ)

- ਰਾਜੀਵ ਅਰੋੜਾ (ਸਾਬਕਾ ਏਸੀਐਸ)

- ਸ਼ਤਰੂਜੀਤ ਕਪੂਰ (ਡੀਜੀਪੀ)

- ਪੀ. ਕੇ. ਅਗਰਵਾਲ (ਸਾਬਕਾ ਡੀਜੀਪੀ)

- ਮਨੋਜ ਯਾਦਵ (ਸਾਬਕਾ ਡੀਜੀਪੀ)

- ਕਲਾ ਰਾਮਚੰਦਰਨ (ਪ੍ਰਿੰਸੀਪਲ ਸਕੱਤਰ)

- ਸੰਦੀਪ ਖਿਰਵਰ (ਏਡੀਜੀਪੀ)

- ਅਮਿਤਾਭ ਢਿੱਲੋਂ (ਏਡੀਜੀਪੀ)

- ਸੰਜੇ ਕੁਮਾਰ (ਏਡੀਜੀਪੀ)

- ਮਾਤਾ ਰਵਿਕਿਰਨ (ਏਡੀਜੀਪੀ)

- ਸ਼ਿਵਾਸ ਕਵਿਰਾਜ (ਆਈਪੀਐਸ)

- ਪੰਕਜ ਨੈਨ (ਆਈਜੀ)

- ਕੁਲਵਿੰਦਰ ਸਿੰਘ (ਆਈਜੀ)

- ਨਰਿੰਦਰ ਬਿਜਾਰਣੀਆ (ਐਸਪੀ, ਰੋਹਤਕ)

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.