> Bolda Punjab -ਪੰਜਾਬ ਦੇ ਰਾਈਸ ਸ਼ੈਲਰ ਮਾਲਕਾਂ ਨੂੰ ਵੱਡੀ ਰਾਹਤ
IMG-LOGO
ਹੋਮ ਵਿਓਪਾਰ: ਪੰਜਾਬ ਦੇ ਰਾਈਸ ਸ਼ੈਲਰ ਮਾਲਕਾਂ ਨੂੰ ਵੱਡੀ ਰਾਹਤ

ਪੰਜਾਬ ਦੇ ਰਾਈਸ ਸ਼ੈਲਰ ਮਾਲਕਾਂ ਨੂੰ ਵੱਡੀ ਰਾਹਤ

Admin user - Sep 06, 2022 10:00 AM
IMG

 bolda punjab
ਚੰਡੀਗੜ੍ਹ, 6 ਸਤੰਬਰ:

ਰਾਈਸ ਸ਼ੈਲਰ ਮਾਲਕਾਂ ਨੂੰ ਵੱਡੀ ਰਾਹਤ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਗਾਮੀ ਝੋਨੇ ਦੀ ਖਰੀਦ ਸੀਜ਼ਨ ਦੌਰਾਨ ਮਿੱਲ ਕੰਪਲੈਕਸਾਂ ਵਿਰੁੱਧ ਚਾਲੂ ਪੂੰਜੀ ਲਈ ਕਰਜ਼ੇ ਦੀ ਇਜਾਜ਼ਤ ਦੇ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਕਾਰੋਬਾਰ ਚਲਾਉਣ ਦੀਆਂ ਜ਼ਮੀਨੀ ਹਕੀਕਤਾਂ ਨੂੰ ਧਿਆਨ ਵਿੱਚ ਰੱਖਦਿਆਂ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਨੇ ਝੋਨੇ ਦੇ ਸੀਜ਼ਨ ਦੌਰਾਨ ਮਿੱਲਾਂ ਵੱਲੋਂ ਚਾਲੂ ਪੂੰਜੀ ਦਾ ਪ੍ਰਬੰਧ ਕਰਨ ਦੇ ਸੀਮਿਤ ਉਦੇਸ਼ ਲਈ ਕਰਜ਼ੇ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ। ਮੰਤਰੀ ਨੇ ਕਿਹਾ ਕਿ ਉਹਨਾਂ ਮਿੱਲਰਾਂ ਨੂੰ ਵੀ ਇਜਾਜਤ ਦਿੱਤੀ ਗਈ ਹੈ ਜਿਹਨਾਂ ਨੇ ਮਿੱਲ ਨੂੰ ਸਥਾਪਤ ਕਰਨ ਲਈ ਇੰਡਸਟਰੀਅਲ ਪਾਲਿਸੀ ਅਧੀਨ ਕਰਜ਼ਾ ਲਿਆ ਸੀ ਜਿਸ ਉਤੇ ਉਹਨਾਂ ਨੂੰ ਸਬਸਿਡੀ ਮਿਲੀ ਸੀ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਉਦਯੋਗਾਂ ਲਈ ਢੁੱਕਵਾਂ ਮਾਹੌਲ ਸਿਰਜਣ ਹਿੱਤ ਉਸਾਰੂ ਨੀਤੀਆਂ ਬਣਾਈਆਂ ਜਾ ਰਹੀਆਂ ਹਨ।

ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਕਿਹਾ ਕਿ ਅਸਧਾਰਨ ਹਾਲਾਤਾਂ ਵਿੱਚ, ਜਿੱਥੇ ਚਾਲੂ ਪੂੰਜੀ ਦੀ ਹੱਦ ਵਿਭਾਗ ਵੱਲੋਂ ਨਿਰਧਾਰਤ ਹੱਦ ਤੋਂ ਵੱਧ ਹੈ, ਮਿੱਲਰ ਨੂੰ ਜਾਂ ਤਾਂ ਦੋ ਅਜਿਹੀਆਂ ਮਿੱਲਾਂ ਜਿਹਨਾਂ ਦੀ ਜ਼ਮੀਨ ਉੱਤੇ ਕੋਈ ਲੋਨ ਨਹੀਂ ਹੈ ਦੀ ਗਾਰੰਟੀ ਜਾਂ ਅਲਾਟ ਕੀਤੇ ਗਏ ਔਸਤ ਝੋਨੇ ਦੇ 20 ਫੀਸਦੀ ਹਿੱਸੇ ਦੇ ਬਰਾਬਰ ਬੈਂਕ ਗਾਰੰਟੀ ਨਾਲ ਝੋਨੇ ਦੇ ਸੀਜ਼ਨ ਵਿੱਚ ਹਿੱਸਾ ਲੈਣ ਦੀ ਮੰਨਜੂਰੀ ਦਿੱਤੀ ਗਈ ਹੈ।

ਮੰਤਰੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਰਾਈਸ ਮਿੱਲਰਾਂ ਵੱਲੋਂ ਨਵੀਂ ਕਸਟਮ ਮਿਲਿੰਗ ਨੀਤੀ ਦੀ ਭਰਪੂਰ ਸ਼ਲਾਘਾ ਕੀਤੀ ਗਈ ਹੈ।

ਉਹਨਾਂ ਅੱਗੇ ਕਿਹਾ ਕਿ ਉਪਰੋਕਤ ਕਦਮ ਨਾ ਸਿਰਫ਼ ਵਿਭਾਗ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਵਿੱਚ ਸਹਾਈ ਹੋਣਗੇ ਸਗੋਂ ਸੂਬੇ ਵਿੱਚ ਕਾਰੋਬਾਰਾਂ ਦੀ ਕਾਰਜਸ਼ੀਲਤਾ ਦਾ ਅਸਲ ਮੁਲਾਂਕਣ ਵੀ ਕਰਨਗੇ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.