> Bolda Punjab -ਇੰਡੋਨੇਸ਼ੀਆ ’ਚ ਭੜਕੀ ਭੀੜ ਨੇ ਤਿੰਨ ਸੂਬਿਆਂ ਦੇ ਵਿਧਾਨ ਸਭਾ ਭਵਨਾਂ ਨੂੰ ਫੂਕਿਆ
IMG-LOGO
ਹੋਮ ਦੁਨੀਆ: ਇੰਡੋਨੇਸ਼ੀਆ ’ਚ ਭੜਕੀ ਭੀੜ ਨੇ ਤਿੰਨ ਸੂਬਿਆਂ ਦੇ ਵਿਧਾਨ ਸਭਾ...

ਇੰਡੋਨੇਸ਼ੀਆ ’ਚ ਭੜਕੀ ਭੀੜ ਨੇ ਤਿੰਨ ਸੂਬਿਆਂ ਦੇ ਵਿਧਾਨ ਸਭਾ ਭਵਨਾਂ ਨੂੰ ਫੂਕਿਆ

NA

NA

Admin user - Aug 31, 2025 03:25 PM
IMG

ਬੋਲਦਾ ਪੰਜਾਬ ਬਿਊਰੋ

ਜਕਾਰਤਾ, 31 ਅਗਸਤ : ਇੰਡੋਨੇਸ਼ੀਆ ’ਚ ਭੜਕੀ ਭੀੜ ਨੇ ਤਿੰਨ ਸੂਬਿਆਂ ਦੇ ਵਿਧਾਨ ਸਭਾ ਭਵਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਨ੍ਹਾਂ ’ਚ ਪੱਛਮੀ ਨੁਸਾ ਤੇਂਗਾਰਾ, ਪੇਕਲੋਂਗਨ ਤੇ ਸਿਰੇਬੋਨ ਦੇ ਵਿਧਾਨ ਸਭਾ ਭਵਨ ਸ਼ਾਮਲ ਹਨ। ਇਨ੍ਹਾਂ ਘਟਨਾਵਾਂ ’ਚ ਤਿੰਨ ਲੋਕ ਮਾਰੇ ਗਏ, ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ। ਪ੍ਰਦਰਸ਼ਨਕਾਰੀਆਂ ਨੇ ਸੁਰਬਾਯਾ ’ਚ ਪੁਲਿਸ ਹੈੱਡਕੁਆਰਟਰ ’ਤੇ ਵੀ ਹਮਲਾ ਕੀਤਾ। ਸੁਰੱਖਿਆ ਦਸਤਿਆਂ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ। ਪ੍ਰਦਰਸ਼ਨਕਾਰੀਆਂ ਨੇ ਪਟਾਕਿਆਂ ਤੇ ਡੰਡਿਆਂ ਨਾਲ ਉਸ ਦਾ ਜਵਾਬ ਦਿੱਤਾ। ਅਸਲ ’ਚ, ਇਹ ਵਿਰੋਧ ਪ੍ਰਦਰਸ਼ਨ ਜਕਾਰਤਾ ’ਚ ਸੋਮਵਾਰ ਨੂੰ ਸ਼ੁਰੂ ਹੋਇਆ। ਇਕ ਰਿਪੋਰਟ ਸਾਹਮਣੇ ਆਈ ਕਿ ਸਾਰੇ ਸੰਸਦ ਮੈਂਬਰਾਂ ਨੂੰ ਉਨ੍ਹਾਂ ਦੀ ਤਨਖ਼ਾਹ ਤੋਂ ਇਲਾਵਾ ਪੰਜ ਕਰੋੜ ਰੁਪਏ (3,075 ਡਾਲਰ) ਦਾ ਮਹੀਨਾਵਾਰ ਰਿਹਾਇਸ਼ੀ ਭੱਤਾ ਮਿਲਦਾ ਹੈ। ਇਹ ਪਿਛਲੇ ਸਾਲ ਸ਼ੁਰੂ ਕੀਤਾ ਗਿਆ ਸੀ। ਇਹ ਜਕਾਰਤਾ ਦੀ ਘੱਟੋ-ਘੱਟ ਤਨਖ਼ਾਹ ਦਾ ਲਗਪਗ 10 ਗੁਣਾ ਹੈ। ਆਲੋਚਕਾਂ ਨੇ ਦਲੀਲ ਦਿੱਤੀ ਹੈ ਕਿ ਨਵਾਂ ਭੱਤਾ ਨਾ ਸਿਰਫ਼ ਜ਼ਿਆਦਾ ਹੈ, ਬਲਕਿ ਅਜਿਹੇ ਸਮੇਂ ’ਚ ਦਿੱਤਾ ਜਾ ਰਿਹਾ ਹੈ ਜਦੋਂ ਜ਼ਿਆਦਾਤਰ ਲੋਕ ਵਧਦੇ ਖ਼ਰਚਿਆਂ, ਟੈਕਸਾਂ ਤੇ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ। ਇਸ ਨੂੰ ਲੈ ਕੇ ਲੋਕ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਪੁਲਿਸ ਵਾਹਨ ਨਾਲ ਇਕ ਫੂਡ ਡਿਲੀਵਰੀ ਕਰਨ ਵਾਲੇ ਬਾਈਕ ਸਵਾਰ ਦੀ ਟੱਕਰ ਲੱਗਣ ’ਤੇ ਉਸ ਦੀ ਮੌਤ ਤੋਂ ਬਾਅਦ ਪ੍ਰਦਰਸ਼ਨ ਵਿਆਪਕ ਤੇ ਹਿੰਸਕ ਹੋ ਗਿਆ। ਇਸ ਤੋਂ ਬਾਅਦ ਕਈ ਸ਼ਹਿਰਾਂ ’ਚ ਪੁਲਿਸ ਤੇ ਪ੍ਰਦਰਸ਼ਨਕਾਰੀਆਂ ’ਚ ਝੜਪਾਂ ਹੋਈਆਂ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.