>
ਤਾਜਾ ਖਬਰਾਂ
ਸਿਰਸਾ, 21 ਜੂਨ 2025: ਡੇਰਾ ਸੱਚਾ ਸੌਦਾ ਸਿਰਸਾ ਵਿਖੇ ਸ਼ਨੀਵਾਰ ਨੂੰ ਸ਼ਾਹ ਸਤਨਾਮ-ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ ਸਿਰਸਾ ਵਿਖੇ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸ਼ਾਹ ਸਤਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਆਯੁਰਵੈਦ ਮਾਹਿਰ ਡਾ. ਅਜੇ ਗੋਪਾਲਾਨੀ, ਡਾ. ਮੀਨਾ ਗੋਪਾਲਾਨੀ, ਡਾ. ਬਿਜੋਏ, ਤਜਰਬੇਕਾਰ ਯੋਗਾ ਖਿਡਾਰੀ ਇਲਮ ਚੰਦ ਇੰਸਾਂ ਅਤੇ ਅੰਤਰਰਾਸ਼ਟਰੀ ਯੋਗਾ ਖਿਡਾਰੀ ਸਵਪਨਿਲ ਇੰਸਾਂ ਨੇ ਸਵੇਰੇ 7 ਤੋਂ 8 ਵਜੇ ਤੱਕ ਵੱਖ-ਵੱਖ ਯੋਗਾ ਅਭਿਆਸ ਕਰਵਾਏ ਗਏ ਜਿੰਨ੍ਹਾਂ ਦੀ ਪਹਿਲਾਂ ਇਸ ਰਿਹਰਸਲ ਵੀ ਕੀਤੀ ਗਈ। ਡੇਰਾ ਸੱਚਾ ਸੌਦਾ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ, 85 ਮੈਂਬਰ ਸੇਵਾਦਾਰਾਂ ਅਤੇ ਯੋਗਾ ਸਾਧਕਾਂ ਨੇ ਇਸ ਮੌਕੇ ਵੱਖ ਵੱਖ ਯੋਗ ਆਸਣ ਕੀਤੇ ਅਤੇ ਕਰਵਾਏ। ਬੱਚਿਆਂ, ਬਜ਼ੁਰਗਾਂ ਅਤੇ ਨੌਜਵਾਨਾਂ ਨੇ ਇਸ ਪ੍ਰੋਗਰਾਮ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਡਾ. ਅਜੈ ਗੋਪਾਲਾਨੀ ਅਤੇ 85 ਮੈਂਬਰ ਕ੍ਰਿਸ਼ਨ ਪਾਲ ਚੌਹਾਨ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਆਯੂਸ਼ ਮੰਤਰਾਲੇ ਦੀਆਂ ਹਦਾਇਤਾਂ ਮੁਤਾਬਕ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਡੇਰਾ ਸੱਚਾ ਸੌਦਾ ਸਿਰਸਾ ਵਿੱਚ ਡੇਰਾ ਸਿਰਸਾ ਦੇ ਮੌਜੂਦਾ ਗੱਦੀਨਸ਼ੀਨ ਸੰਤ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਦਿੱਤੀ ਗਈ ਸਿੱਖਿਆ ਤਹਿਤ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਬਹੁਤ ਖੁਸ਼ੀ ਅਤੇ ਧੂਮਧਾਮ ਨਾਲ ਮਨਾਇਆ ਗਿਆ। ਉਨ੍ਹਾਂ ਦੱਸਿਆ ਕਿ ਡੇਰਾ ਸਿਰਸਾ ਨੇ ਹਮੇਸ਼ਾ ਯੋਗ ਅਤੇ ਆਯੁਰਵੇਦ ਨੂੰ ਉਤਸ਼ਾਹਿਤ ਕੀਤਾ ਹੈ, ਜਿਸ ਕਾਰਨ ਲੋਕਾਂ ਦੀ ਯੋਗ ਪ੍ਰਤੀ ਆਸਥਾ, ਵਿਸ਼ਵਾਸ ਅਤੇ ਸ਼ਰਧਾ ਵਧੀ ਹੈ। ਉਨ੍ਹਾਂ ਕਿਹਾ ਕਿ ਯੋਗ ਜੋੜਨ ਦਾ ਕੰਮ ਕਰਦਾ ਹੈ। ਯੋਗ ਸਰੀਰ ਅਤੇ ਮਨ ਨੂੰ ਆਤਮਾ ਅਤੇ ਪਰਮ ਆਤਮਾ ਨਾਲ ਜੋੜਨ ਦਾ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਯੋਗ ਰਾਹੀਂ ਧਿਆਨ ਕਰਨ ਨਾਲ, ਅਸੀਂ ਨਾ ਸਿਰਫ਼ ਆਪਣੀਆਂ ਬਿਮਾਰੀਆਂ ਨੂੰ ਕਾਬੂ ਕਰ ਸਕਦੇ ਹਾਂ ਬਲਕਿ ਭਵਿੱਖ ਵਿੱਚ ਹੋਣ ਵਾਲੀ ਬਿਮਾਰੀ ਤੋਂ ਵੀ ਬਚਿਆ ਵੀ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਅੰਤਰਰਾਸ਼ਟਰੀ ਯੋਗ ਦਿਵਸ ਦਾ ਥੀਮ ਭਾਰਤ ਸਰਕਾਰ ਵੱਲੋਂ ਇੱਕ ਰਾਸ਼ਟਰ, ਇੱਕ ਧਰਤੀ, ਇੱਕ ਯੋਗ, ਇੱਕ ਸਿਹਤ ਦਿੱਤਾ ਗਿਆ ਹੈ। ਇਸਦਾ ਅਰਥ ਹੈ ਕਿ ਅਸੀਂ ਸਾਰੇ ਇੱਕ ਹਾਂ, ਇਹ ਪੂਰੀ ਧਰਤੀ ਇੱਕ ਹੈ ਅਤੇ ਯੋਗ ਸਾਰਿਆਂ ਨੂੰ ਜੋੜ ਰਿਹਾ ਹੈ। ਸ਼੍ਰੀ ਗੋਪਾਲਾਨੀ ਨੇ ਕਿਹਾ ਕਿ ਸ਼ਾਹ ਸਤਨਾਮ ਜੀ ਸਿੱਖਿਆ ਸੰਸਥਾਨ ਦੇ ਖਿਡਾਰੀਆਂ ਨੇ ਯੋਗ ਵਿੱਚ ਆਪਣੀ ਪ੍ਰਤਿਭਾ ਨੂੰ ਸਾਬਤ ਕਰਦੇ ਹੋਏ ਨਾ ਸਿਰਫ਼ ਰਾਸ਼ਟਰੀ ਬਲਕਿ ਅੰਤਰਰਾਸ਼ਟਰੀ ਪੱਧਰ ’ਤੇ ਵੀ ਬਹੁਤ ਸਾਰੇ ਤਗਮੇ ਜਿੱਤੇ ਹਨ।
Get all latest content delivered to your email a few times a month.