>
ਤਾਜਾ ਖਬਰਾਂ
ਬਾਲ ਕਿਸ਼ਨ
ਫ਼ਿਰੋਜ਼ਪੁਰ, 15 ਅਪ੍ਰੈਲ- ਸਰਹੱਦੀ ਖੇਤਰ ਪਿੰਡ ਦੋਨਾ ਤੇਲੂ ਮੱਲ, ਗੱਟੀ ਮਹਿਲ ਟੁਕੜਾ, ਗੰਦੂ ਕਿਲਚਾ ਉਤਾੜ ਦੀ ਜ਼ਮੀਨ ਜੋ ਕਿ ਭੂ-ਮਾਫੀਆ ਵਲੋਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦੇ ਰੋਸ਼ ਵਜੋਂ ਅੱਜ ਜ਼ਮੀਨ ਬਚਾਓ ਕਿਸਾਨ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਪਿੰਡ ਵਾਸੀਆਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਧਰਨਾ ਲਗਾ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਧਰਨੇ ਦੀ ਅਗਵਾਈ ਕਰ ਰਹੇ ਜ਼ਮੀਨ ਬਚਾਓ ਕਿਸਾਨ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਗੁਰਦੀਪ ਸਿੰਘ, ਬਲਵੀਰ ਸਿੰਘ, ਸੁਰਜੀਤ ਸਿੰਘ, ਬਲਵਿੰਦਰ ਸਿੰਘ, ਪਿਆਰਾ ਸਿੰਘ, ਅਨੋਖ ਸਿੰਘ ਨੇ ਕਿਹਾ ਕਿ ਪਿੰਡ ਦੋਨਾ ਤੇਲੂ ਮੱਲ, ਗੱਟੀ ਮਹਿਲ ਟੁਕੜਾ, ਗੰਦੂ ਕਿਲਚਾ ਉਤਾੜ, ਹਿਠਾੜ ਦੀ 750 ਏਕੜ ਦੇ ਕਰੀਬ ਜ਼ਮੀਨ ’ਤੇ ਕੁਝ ਭੂ–ਮਾਫੀਆ ਕਿਸਮ ਦੇ ਵਿਅਕਤੀਆਂ ਵੱਲੋਂ ਗ਼ੈਰ ਕਾਨੂੂੰਨੀ ਢੰਗ ਨਾਲ ਸਰਕਾਰੀ ਜ਼ਮੀਨ ਨੂੰ ਹੜਪਣਾ ਚਾਹੁੰਦੇ ਹਨ, ਜਿਸ ’ਤ ਸਾਡਾ ਵੀ ਕਬਜ਼ਾ ਹੈ, ਜਿਸ ਕਰਕੇ ਇਸ ਜ਼ਮੀਨ ਵਿੱਚ ਜਾਣ ’ਤੇ ਉਨ੍ਹਾਂ ਵਿਅਕਤੀਆਂ ਨਾਲ ਸਾਡਾ ਲੜਾਈ–ਝਗੜਾ ਹੋਣ ਦਾ ਖਤਰਾ ਰਹਿੰਦਾ ਹੈ। ਕਿਸਾਨ ਆਗੂੁਆਂ ਨੇ ਕਿਹਾ ਕਿ ਇਹ ਜ਼ਮੀਨ 750 ਏਕੜ ਹੈ, ਜਿਸ ਨੂੰ ਧਾਰਾ 145/146 ਲਗਾ ਕੇ ਜ਼ਮੀਨ ’ਤੇ ਰਿਸੀਵਰ ਨਿਯੁਕਤ ਕਰਕੇ ਇਸ ਫ਼ਸਲ ਨੂੰ ਕੱਟ ਕੇ ਸਰਕਾਰ ਦੇ ਖਾਤੇ ਵਿੱਚ ਵੇਚ ਕੇ ਜਮਾਂ ਕਰਵਾਇਆ ਜਾਵੇ ਤਾਂ ਜੋ ਅੱਗੇ ਤੋਂ ਭੂ-ਮਾਫੀਆਂ ਦੇ ਲੋਕ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕਰ ਸਕਣ। ਕਿਸਾਨ ਆਗੁੂਆਂ ਨੇ ਮੰਗ ਕੀਤੀ ਕਿ ਇਸ ਗੰਭੀਰ ਮਸਲੇ ਵੱਲ ਸਰਕਾਰ ਤੇ ਪ੍ਰਸ਼ਾਸਨ ਜਲਦ ਗੌਰ ਕਰੇ ਜੇਕਰ ਕਬਜ਼ੇ ਨੂੰ ਲੈ ਕੇ ਕੋਈ ਘਟਨਾ ਵਾਪਰਦੀ ਹੈ ਤਾਂ ਉਸਦੀ ਜ਼ਿੰਮੇਵਾਰ ਸਰਕਾਰ ਤੇ ਪ੍ਰਸ਼ਾਸਨ ਹੋਵੇਗਾ।
Get all latest content delivered to your email a few times a month.