>
ਤਾਜਾ ਖਬਰਾਂ
ਬਿਕਰਮਜੀਤ ਸਿੰਘ
ਅੰਮ੍ਰਿਤਸਰ, 19 ਮਾਰਚ-ਠਾਕੁਰਦਵਾਰਾ ਮੰਦਰ ਤੇ ਕੀਤੇ ਗਏ ਗ੍ਰਨੇਡ ਹਮਲੇ ਦੇ ਦੋ ਮੁਲਜ਼ਮਾਂ ’ਚੋਂ ਇਕ ਨੂੰ ਪੁਲਿਸ ਵੱਲੋਂ ਮੁਕਾਬਲੇ ’ਚ ਮਾਰੇ ਜਾਣ ਦੀ ਖੁਸ਼ੀ ’ਚ ਜਗਤ ਗੁਰੂ ਅਸ਼ਨੀਲ ਮਹਾਰਾਜ ਨੇ ਏਸੀਪੀ ਵੈਸਟ ਸ਼ਿਵ ਦਰਸ਼ਨ ਤੇ ਪੁਲਿਸ ਸਟੇਸ਼ਨ ਇੰਚਾਰਜ ਵਿਨੋਦ ਸ਼ਰਮਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਮੌਕੇ ਅਸ਼ਨੀਲ ਮਹਾਰਾਜ ਨੇ ਕਿਹਾ ਕਿ ਪੂਰਾ ਹਿੰਦੂ ਭਾਈਚਾਰਾ ਪੁਲਿਸ ਦੀ ਇਸ ਕਾਰਜਸ਼ੈਲੀ ਤੋਂ ਬਹੁਤ ਖੁਸ਼ ਹੈ। ਉਨ੍ਹਾਂ ਕਿਹਾ ਕਿ ਅਜਿਹੀ ਪੁਲਿਸ ਕਾਰਵਾਈ ਦੇਸ਼ ਵਿਰੋਧੀ ਤਾਕਤਾਂ ਨੂੰ ਖ਼ਤਮ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਪੁਲਿਸ ਦੀ ਇਸ ਬਹਾਦਰੀ ਸਦਕਾ ਕੋਈ ਵੀ ਸ਼ਰਾਰਤੀ ਤੇ ਦੇਸ਼ ਵਿਰੋਧੀ ਤਾਕਤ ਦੁਬਾਰਾ ਅਜਿਹੀ ਹਰਕਤ ਕਰਨ ਤੋਂ ਡਰੇਗੀ। ਜੋ ਵੀ ਪੰਜਾਬ ਤੇ ਇਸ ਦੇ ਮੰਦਰਾਂ ਵੱਲ ਬੁਰੀ ਨਜ਼ਰ ਰੱਖਦਾ ਹੈ, ਪੰਜਾਬ ਪੁਲਿਸ ਨੂੰ ਉਸ ਵਿਰੁੱਧ ਵੀ ਅਜਿਹੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਕੋਈ ਵੀ ਅੱਤਵਾਦੀ ਪੰਜਾਬ ਦਾ ਮਾਹੌਲ ਖ਼ਰਾਬ ਨਾ ਕਰ ਸਕੇ। ਅਸ਼ਨੀਲ ਮਹਾਰਾਜ ਨੇ ਕਿਹਾ ਕਿ ਉਹ ਮੰਦਰ ਕਮੇਟੀ ਰਾਹੀਂ ਇਸ ਐਨਕਾਊਂਰ ਮੁਕਾਬਲੇ ਨੂੰ ਅੰਜਾਮ ਦੇਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ 50,000 ਰੁਪਏ ਦਾ ਇਨਾਮ ਦੇ ਕੇ ਛੇਹਰਟਾ ਪੁਲਿਸ ਦੀ ਬਹਾਦਰੀ ਨੂੰ ਸਲਾਮ ਕਰਨਗੇ। ਇਸ ਮੌਕੇ ਦਿਲਬਾਗ ਸਿੰਘ, ਦੀਪਕ, ਰਾਜ ਕੁਮਾਰ ਜੂਡੋ, ਮੋਹਿਤ ਮਹਿਤਾ, ਗੋਲਡੀ ਪੰਡਿਤ, ਪ੍ਰੀਤੀਸ਼ ਕਸ਼ਯਪ, ਪੰਕਜ ਸ਼ਰਮਾ, ਰਿਸ਼ਭ ਸ਼ਰਮਾ ਆਦਿ ਮੌਜੂਦ ਸਨ।
Get all latest content delivered to your email a few times a month.