>
ਤਾਜਾ ਖਬਰਾਂ
ਬਾਲ ਕਿਸ਼ਨ
ਫਿਰੋਜ਼ਪੁਰ 13 ਫਰਵਰੀ 2025- ਸ੍ਰੀ ਅਖੰਡ ਰਮਾਇਣ ਸੇਵਾ ਸੰਮਤੀ ਵੱਲੋਂ ਸ੍ਰੀ ਦੁਰਗਾ ਮਾਤਾ ਮੰਦਿਰ ਬਜ਼ੀਦਪੁਰ ਵਿੱਚ ਸ੍ਰੀ ਰਮਾਇਣ ਦਾ ਪਾਠ ਨਗਰ ਦੀ ਸੁੱਖ ਸ਼ਾਂਤੀ ਲਈ ਕਰਵਿਆ ਗਿਆ। 11 ਫਰਵਰੀ ਨੂੰ ਪੰਡਿਤ ਵੱਲੋਂ ਪੂਜਾ ਕਰਕੇ ਪਾਠ ਆਰੰਭ ਕੀਤਾ ਗਿਆ ਅਤੇ 12 ਫਰਵਰੀ ਨੂੰ ਪਾਠ ਦਾ ਭੋਗ ਪਾਇਆ ਗਿਆ। ਇਸ ਮੋਕੇ ਸ੍ਰੀ ਤਰਸੇਮਪਾਲ ਮੁੱਖ ਸੇਵਾਦਾਰ ਸ੍ਰੀ ਖੰਡ ਰਮਾਇਣ ਸੇਵਾ ਸੰਮਤੀ ਨੇ ਦੱਸਿਆ ਕਿ ਇਹ ਪਾਠ 11 ਫਰਵਰੀ ਨੂੰ ਆਰੰਭ ਕੀਤਾ ਗਿਆ ਸੀ ਅਤੇ 12 ਫਰਵਰੀ ਨੂੰ ਪਾਠ ਦਾ ਭੋਗ ਪਾਇਆ ਗਿਆ ਅਤੇ ਇਸ ਤੋਂ ਬਾਅਦ ਮਹਿਲਾ ਭਜਨ ਮੰਡੀ ਵੱਲੋਂ ਕੀਰਤਨ ਕੀਤਾ ਗਿਆ । ਉਨ੍ਹਾਂ ਕਿਹਾ ਕਿ ਨਗਰ ਦੀਆਂ ਸੰਗਤਾਂ ਵੱਲੋਂ ਇਸ ਪਾਠ ਨੂੰ ਬੜੇ ਉਤਸ਼ਾਹ ਸੁਣਿਆ ਅਤੇ ਛੋਲੇ ਭਠੂਰਿਆ ਦਾ ਲੰਗਰ ਲਗਾਇਆ ਗਿਆ । ਉਨ੍ਹਾਂ ਕਿਹਾ ਕਿ ਸੰਮਤੀ ਵੱਲੋ ਇਸੇ ਤਰ੍ਹਾਂ ਹਰ ਮਹੀਨੇ ਸੰਗਰਾਦ ਤੇ ਸ੍ਰੀ ਰਮਾਇਣ ਦਾ ਪਾਠ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਮਾਰਚ ਮਹੀਨੇ ਦੀ 13 ਮਾਰਚ ਨੂੰ ਜੋ ਚੇਤ ਮਹੀਨੇ ਦੀ ਸੰਗਰਾਂਦ ਆਵੇਗੀ ਉਸ ਤੋਂ 8 ਦਿਨ ਪਹਿਲਾਂ ਸ੍ਰੀ ਰਮਾਇਣ ਦੀ ਕਥਾ ਮਿਤੀ 6 ਮਾਰਚ 2025 ਤੋਂ ਆਰੰਭ ਕੀਤੀ ਜਾਵੇਗੀ ਅਤੇ 13 ਤਰੀਕ ਨੂੰ ਸ਼੍ਰੀ ਰਮਾਇਣ ਦੀ ਕਥਾ ਦਾ ਭੋਗ ਪਾਇਆ ਜਾਵੇਗਾ ਅਤੇ ਵੱਡਾ ਭੰਡਾਰਾ ਕੀਤਾ ਜਾਵੇਗਾ। ਮਹੰਤ ਕੁਲਵੰਤ ਰਾਏ ਸ਼ਰਮਾ, ਰਜਿੰਦਰ ਕੁਮਾਰ ਬਿਜਲੀ ਬੋਰਡ, ਸੁਰਿੰਦਰ ਕੁਮਾਰ, ਅੰਕੁਰ, ਪੰਡਿਤ ਵਿਨੋਦ ਕੁਮਾਰ ਦਵੇਦੀ, ਤਿਲਕ ਰਾਜ ਫੌਜੀ, ਪ੍ਰਦੀਪ ਕੁਮਾਰ ਦਾਰਾ, ਭੁਪਿੰਦਰ ਕੁਮਾਰ, ਨਰਿੰਦਰ ਕੁਮਾਰ, ਜਗਜੀਤ ਕੁਮਾਰ, ਟਿੰਕੂ ਵੀਰ, ਲੇਖਰਾਜ ਸ਼ਰਮਾ, ਤਿਲਕ ਰਾਜ, ਸੰਦੀਪ ਕੁਮਾਰ (ਗੋਲਡੀ) ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।
Get all latest content delivered to your email a few times a month.