>
ਤਾਜਾ ਖਬਰਾਂ
ਫਿਰੋਜ਼ਪੁਰ, 13 ਫਰਵਰੀ (ਬਾਲ ਕਿਸ਼ਨ)- ਸਮਾਜ ਸੇਵੀ ਸੰਸਥਾ ਸਟਰੀਮ ਲਾਈਨ ਵੈਲਫੇਅਰ ਸੋਸਾਇਟੀ ਫਿਰੋਜ਼ਪੁਰ ਦੀ ਮੀਟਿੰਗ ਦੀਵਾਨ ਚੰਦ ਸੁਖੀਜਾ ਚੇਅਰਮੈਨ ਦੀ ਪ੍ਰਧਾਨਗੀ ਹੇਠ ਨਗਰ ਕੌਂਸਲ ਪਾਰਕ ਫਿਰੋਜ਼ਪੁਰ ਵਿਖੇ ਹੋਈ। ਮੀਟਿੰਗ ਵਿੱਚ ਸੋਸਾਇਟੀ ਵੱਲੋਂ ਪਿਛਲੇ ਸਮੇ ਅੰਦਰ ਕੀਤੇ ਲੋਕ ਭਲਾਈ ਦੇ ਕੰਮਾਂ ਦਾ ਰਿਵਿਊ ਕੀਤਾ ਗਿਆ ਤੇ ਇਸ ਸਮੇਂ ਕੁਝ ਸੋਸਾਇਟੀ ਮੈਂਬਰਾਂ ਦੇ ਜਨਮ ਤੇ ਵਧਾਈ ਦਿੰਦਿਆਂ ਮੈਮੇਂਟੋ ਦੇ ਕੇ ਸਨਮਾਨਿਤ ਕੀਤਾ। ਭਵਿੱਖ ਵਿੱਚ ਸੋਸਾਇਟੀ ਵੱਲੋਂ ਸਮਾਜ ਭਲਾਈ ਦੇ ਕੰਮਾਂ ਦੇ ਲਈ ਲਾਏ ਜਾਣ ਵਾਲੇ ਕੈਂਪਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਵਿੱਚ ਅੰਤਰਰਾਸ਼ਟਰੀ ਵੂਮੈਨ ਡੇ ਮਾਰਚ ਦੇ ਪਹਿਲੇ ਹਫਤੇ ਮਨਾਉਣ ਦਾ ਸਰਬ ਸੰਮਤੀ ਨਾਲ ਫੈਸਲਾ ਕੀਤਾ। ਮੀਟਿੰਗ ਵਿੱਚ ਸੋਸਾਇਟੀ ਦੇ ਪ੍ਰਧਾਨ ਕਿਸ਼ਨ ਚੰਦ ਜਾਗੋਵਾਲੀਆ, ਜਨਰਲ ਸਕੱਤਰ ਪ੍ਰਵੀਨ ਕੁਮਾਰ, ਸੀਨੀਅਰ ਮੀਤ ਪ੍ਰਧਾਨ ਰਮੇਸ਼ ਬਜਾਜ, ਵਾਈਸ ਪ੍ਰਧਾਨ ਅਸ਼ੋਕ ਚੁੱਘ, ਕੋ ਆਰਡੀਨੇਟਰ ਰਾਮ ਕਿਸ਼ੋਰ, ਜੁਆਇੰਟ ਸਕੱਤਰ ਪੁਸ਼ਪ ਲਤਾ, ਕਾਰਜਕਾਰੀ ਮੈਂਬਰ ਪ੍ਰੇਮ ਦੁਲਾਰੀ, ਵਿਜੇ ਕੁਮਾਰ ਨਵੇਂ ਚੁਣੇ ਕੈਸ਼ੀਅਰ ਅਵੀਨਾਸ਼ ਸਿੰਘ ਤਲਵਾੜ, ਪ੍ਰੈਸ ਸਕੱਤਰ ਮਨੋਹਰ ਲਾਲ, ਸਰਵ ਹਿਤੈਸੀ ਹਾਜ਼ਰ ਹੋਏ।
Get all latest content delivered to your email a few times a month.