>
ਤਾਜਾ ਖਬਰਾਂ
ਬਟਾਲਾ, 13 ਫਰਵਰੀ- ਵੀਰਵਾਰ ਦੀ ਦੁਪਹਿਰ ਨੂੰ ਬਟਾਲਾ ਦੇ ਜਲੰਧਰ ਰੋਡ ਨੇੜੇ ਵਿਸ਼ਾਲ ਮਾਰਟ ਲਾਗੇ ਇੱਕ ਭਿਆਨਕ ਹਾਦਸਾ ਵਾਪਰਿਆ ਹੈ।ਇਸ ਹਾਦਸੇ ਵਿੱਚ 4 ਗੱਡੀਆਂ ,ਇੱਕ ਮੋਟਰਸਾਇਕਲ ਤੇ ਇਕ ਸਕੂਟਰੀ ਲਪੇਟ ਵਿੱਚ ਆਉਣ ਕਾਰਨ ਸਾਰੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਇਸ ਹਾਦਸੇ ਵਿੱਚ 4 ਵਿਅਕਤੀ ਜਖ਼ਮੀ ਹੋਏ ਹਨ। ਟ੍ਰੈਫਿਕ ਪੁਲਿਸ ਬਟਾਲਾ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਮੌਕੇ 'ਤੇ ਪਹੁੰਚ ਗਏ ਤੇ ਉਹਨਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਾਇਆ ਹੈ । ਜਾਣਕਾਰੀ ਅਨੁਸਾਰ ਟਾਟਾ ਸਫ਼ਾਰੀ ਸਵਾਰ ਨੌਜਵਾਨ ਨੂੰ ਅਚਾਨਕ ਅਟੈਕ ਆ ਜਾਣ ਕਾਰਨ ਉਸ ਦੀ ਗੱਡੀ ਸਪੀਡ ਇਕਦਮ ਵਧ ਗਈ ਅਤੇ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਉਸਨੇ ਬਟਾਲਾ ਦੇ ਜਲੰਧਰ ਰੋਡ ਤੇ ਪਾਰਕਿੰਗ ਸਾਈਡ ਤੇ ਖੜੀਆਂ ਗੱਡੀਆਂ ਨੂੰ ਜਾ ਟੱਕਰ ਮਾਰੀ। ਪੁਲਿਸ ਕਾਰਵਾਈ ਕਰ ਰਹੀ ਹੈ।
Get all latest content delivered to your email a few times a month.