>
ਤਾਜਾ ਖਬਰਾਂ
ਨਵੀਂ ਦਿੱਲੀ, 12 ਫਰਵਰੀ - ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦਾ ਨਵਾਂ ਮੁੱਖ ਦਫਤਰ, 'ਕੇਸ਼ਵ ਕੁੰਜ', ਦਿੱਲੀ ਵਿਚ ਤਿਆਰ ਹੋ ਗਿਆ ਹੈ। ਆਰ.ਐਸ.ਐਸ. ਨੇ ਆਪਣਾ ਦਫ਼ਤਰ ਸ਼ਹਿਰ ਵਿਚ ਆਪਣੇ ਪੁਰਾਣੇ ਪਤੇ 'ਤੇ ਵਾਪਸ ਤਬਦੀਲ ਕਰ ਦਿੱਤਾ ਹੈ। ਪੁਨਰ ਨਿਰਮਾਣ ਪ੍ਰੋਜੈਕਟ 3.75 ਏਕੜ ਵਿਚ ਫੈਲਿਆ ਹੋਇਆ ਹੈ ਅਤੇ ਇਸ ਵਿਚ ਤਿੰਨ 12 ਮੰਜ਼ਿਲਾ ਇਮਾਰਤਾਂ ਹਨ, ਜਿਨ੍ਹਾਂ ਵਿਚ ਲਗਭਗ 300 ਕਮਰੇ ਅਤੇ ਦਫ਼ਤਰ ਹੋਣਗੇ। ਇਨ੍ਹਾਂ ਇਮਾਰਤਾਂ ਦਾ ਨਾਮ ਸਾਧਨਾ, ਪ੍ਰੇਰਨਾ ਅਤੇ ਅਰਚਨਾ ਰੱਖਿਆ ਗਿਆ ਹੈ। ਪ੍ਰੋਜੈਕਟ ਦੀ ਕੁੱਲ ਲਾਗਤ ਲਗਭਗ 150 ਕਰੋੜ ਰੁਪਏ ਹੈ, ਜਿਸ ਨੂੰ ਹਿੰਦੂਤਵ ਦੀ ਵਿਚਾਰਧਾਰਾ ਦਾ ਸਮਰਥਨ ਕਰਨ ਵਾਲੇ 75,000 ਤੋਂ ਵੱਧ ਲੋਕਾਂ ਦੇ ਯੋਗਦਾਨ ਦੁਆਰਾ ਫੰਡ ਕੀਤਾ ਗਿਆ ਹੈ।
Get all latest content delivered to your email a few times a month.