>
ਤਾਜਾ ਖਬਰਾਂ
ਅਟਾਰੀ (ਅੰਮ੍ਰਿਤਸਰ), 3 ਫਰਵਰੀ- ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਪਿੰਡ ਭਕਨਾ ਕਲਾਂ ਦਾ ਅਮਰਜੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਪੁਲਿਸ ਮੁਲਾਜ਼ਮ ਆਤਮਾ ਸਿੰਘ ਨੂੰ ਧੱਕਾ ਮਾਰ ਕੇ ਹੱਥਕੜੀ ਲੈ ਕੇ ਫਰਾਰ ਹੋ ਗਿਆ। ਨਾਜਾਇਜ਼ ਸ਼ਰਾਬ ਕੱਢ ਕੇ ਵੇਚਣ ਦਾ ਧੰਦਾ ਕਰਨ ਵਾਲੇ ਅਮਰਜੀਤ ਸਿੰਘ ਦੇ ਘਰੋਂ ਤਲਾਸ਼ੀ ਦੌਰਾਨ ਏ.ਐਸ.ਆਈ. ਰਸਾਲ ਸਿੰਘ ਵਲੋਂ 40 ਕਿਲੋ ਲਾਹਣ ਬਰਾਮਦ ਕੀਤੀ ਗਈ ਸੀ, ਜਿਸ ਉਤੇ ਐਕਸਾਈਜ਼ ਐਕਟ ਤਹਿਤ ਪੁਲਿਸ ਥਾਣਾ ਘਰਿੰਡਾ ਵਿਖੇ ਪਰਚਾ ਦਰਜ ਕੀਤਾ ਗਿਆ। ਥਾਣਾ ਘਰਿੰਡਾ ਦੇ ਮੁਲਾਜ਼ਮਾਂ ਵਲੋਂ ਉਕਤ ਦੋਸ਼ੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਜੱਜ ਸਾਹਿਬ ਵਲੋਂ ਦੋਸ਼ੀ ਨੂੰ 14 ਦਿਨ ਦੀ ਰਿਮਾਂਡ ਜੁਡੀਸ਼ੀਅਲ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ। ਦੇਰ ਸ਼ਾਮ ਹੋਣ ਕਾਰਨ ਉਸ ਨੂੰ ਕੋਰਟ ਕੰਪਲੈਕਸ ਅੰਮ੍ਰਿਤਸਰ ਤੋਂ ਵਾਪਸ ਥਾਣੇ ਲਿਆਂਦਾ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ਖਾਸਾ ਅੱਡਾ ਤੋਂ ਥੋੜ੍ਹਾ ਜਿਹਾ ਪਿੱਛੇ ਕਹਿਣ ਲੱਗਾ ਕਿ ਉਸਨੇ ਪਖਾਨੇ ਜਾਣਾ ਹੈ। ਪੁਲਿਸ ਮੁਲਾਜ਼ਮਾਂ ਵਲੋਂ ਗੱਡੀ ਖੜ੍ਹੇ ਕਰਕੇ ਸੜਕ ਕਿਨਾਰੇ ਕਰਨ ਲਈ ਕਿਹਾ ਗਿਆ। ਮੁਲਾਜ਼ਮ ਦੇ ਹੱਥ ਵਿਚ ਹੱਥਕੜੀ ਦਾ ਕੁੰਡਾ ਸੀ। ਉਸਨੇ ਹੋਮਗਾਰਡ ਮੁਲਾਜ਼ਮ ਨੂੰ ਧੱਕਾ ਮਾਰਿਆ ਅਤੇ ਖੇਤਾਂ ਵੱਲ ਨੂੰ ਭੱਜ ਗਿਆ। ਪੁਲਿਸ ਉਸ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ। ਦੋਸ਼ੀ ਅਮਰਜੀਤ ਸਿੰਘ ਦੇ ਪੁਲਿਸ ਹਿਰਾਸਤ ਵਿਚੋਂ ਫਰਾਰ ਹੋਣ ਤੋਂ ਬਾਅਦ ਪੁਲਿਸ ਥਾਣਾ ਘਰਿੰਡਾ ਵਿਖੇ ਜੁਰਮ 262 ਬੀ.ਐਨ.ਐਸ. ਤਹਿਤ ਪਰਚਾ ਦਰਜ ਕੀਤਾ ਗਿਆ ਹੈ।
Get all latest content delivered to your email a few times a month.