> Bolda Punjab -ਸੜਕ ਹਾਦਸੇ ਦੌਰਾਨ 1 ਦੀ ਮੌਤ, 4 ਜ਼ਖ਼ਮੀ
IMG-LOGO
ਹੋਮ ਹਰਿਆਣਾ/ ਚੰਡੀਗੜ੍ਹ: ਸੜਕ ਹਾਦਸੇ ਦੌਰਾਨ 1 ਦੀ ਮੌਤ, 4 ਜ਼ਖ਼ਮੀ

ਸੜਕ ਹਾਦਸੇ ਦੌਰਾਨ 1 ਦੀ ਮੌਤ, 4 ਜ਼ਖ਼ਮੀ

Admin user - Jan 31, 2025 03:48 PM
IMG

ਹਰਿਆਣਾ, (ਹੁਸ਼ਿਆਰਪੁਰ), 31 ਜਨਵਰੀ- ਅੱਜ ਸਵੇਰੇ ਬਾਬਾ ਮੰਝ ਸਕੂਲ ਕੰਗਮਾਈ ਨਜ਼ਦੀਕ ਹੋਏ ਸੜਕ ਹਾਦਸੇ ਦੌਰਾਨ ਇਕ ਅਧਿਆਪਕ ਦੀ ਮੌਤ ਤੇ 4 ਹੋਰ ਵਿਅਕਤੀਆਂ ਦੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਮਾਸਟਰ ਕਮਲਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਪਿੰਡ ਡਡਿਆਣਾ ਕਲਾਂ ਜੋ ਆਪਣੇ ਮੋਟਰਸਾਈਕਲ ਬੁਲਟ (ਪੀ.ਬੀ 07 ਬੀ. ਐਚ 8635) ’ਤੇ ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਸਮਲਾਂ ਨੂੰ ਡਿਊਟੀ ਲਈ ਜਾ ਰਿਹਾ ਸੀ, ਜਦ ਕਿ ਉਸੇ ਸਮੇਂ ਹੀ ਪ੍ਰਵਾਸੀ ਮਜ਼ਦੂਰ ਨਾਸਿਰ ਪੁੱਤਰ ਖੇਮ ਰਾਮ ਵਾਸੀ ਨੇੜੇ ਬਿਜਲੀ ਦਫ਼ਤਰ ਹਰਿਆਣਾ ਆਪਣੇ ਮੋਟਰਸਾਈਕਲ ਟੀ.ਵੀ.ਐਸ (ਪੀ.07 ਸੀ.ਜੀ 8260) ’ਤੇ ਦੋ ਲੜਕੀਆਂ ਸਮੇਤ ਲੇਬਰ ਦਾ ਕੰਮ ਕਰਨ ਲਈ ਭੰਗਾਂ ਵੱਲ ਨੂੰ ਜਾ ਰਿਹਾ ਸੀ, ਜਦ ਉਹ ਬਾਬਾ ਮੰਝ ਸਕੂਲ ਕੰਗਮਾਈ ਨਜ਼ਦੀਕ ਗਏ ਤਾਂ ਸਾਹਮਣੇ ਤੋਂ ਆਈ ਤੇਜ਼ ਰਫ਼ਤਾਰ ਇਕ ਕਾਰ (ਪੀ.ਬੀ 21 ਐਚ 1361) ਇਨ੍ਹਾਂ ਮੋਟਰਸਾਈਕਲਾਂ ’ਚ ਵੱਜੀ, ਜਿਸ ਕਾਰਨ ਦੋਨੋਂ ਮੋਟਰਸਾਈਕਲ ਸਵਾਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹੀ ਸਿਵਲ ਹਸਪਤਾਲ ਭੁੰਗਾ ਇਲਾਜ ਲਈ ਭਰਤੀ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਹੀ ਮਾਸਟਰ ਕਮਲਜੀਤ ਸਿੰਘ ਦੀ ਮੌਤ ਹੋ ਗਈ। ਹਾਦਸੇ ਦੌਰਾਨ ਹੀ ਜਖ਼ਮੀ ਹੋਏ ਕਾਰ ਸਵਾਰ ਅਭਿਸ਼ੇਕ ਭਾਰਤੀ ਪੁੱਤਰ ਸਰਵਨ ਕੁਮਾਰ ਵਾਸੀ ਸੀਪਰੀਆਂ ਥਾਣਾ ਹਾਜੀਪੁਰ ਅਤੇ ਮੋਟਰਸਾਈਕਲ ਸਵਾਰ ਨਾਸਿਰ, ਖੁਸ਼ੀ ਤੇ ਨਾਇਰਾ ਸਿਵਨ ਹਸਪਤਾਲ ਭੰਗਾ ਜ਼ੇਰੇ ਇਲਾਜ ਹਨ। ਸੜਕ ਹਾਦਸੇ ਦੀ ਖਬਰ ਮਿਲਦੇ ਸਾਰ ਹੀ ਹਰਿਆਣਾ ਪੁਲਿਸ ਮੌਕੇ ’ਤੇ ਪਹੁੰਚ ਗਈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.