>
ਤਾਜਾ ਖਬਰਾਂ
ਪਟਿਆਲਾ, 19 ਜਨਵਰੀ- ਸ਼ੰਬੂ ਬਾਰਡਰ ਨੇੜੇ ਪੰਜਾਬ ਤੇ ਹਰਿਆਣਾ ਹੱਦ ਨਾਲ ਲੱਗਦੇ ਪਿੰਡ ਮਾੜੂ ਵਿੱਚ ਰਾਹਗੀਰਾਂ ਤੋਂ ਗੈਰ ਕਾਨੂੰਨੀ ਢੰਗ ਨਾਲ ਵਸੂਲੀ ਕਰਨ ਦੇ ਮਾਮਲੇ ਵਿੱਚ ਥਾਣਾ ਜੁਲਕਾਂ ਪੁਲਿਸ ਨੇ ਸਰਪੰਚ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਜੁਲਕਾ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਬਲਜਿੰਦਰ ਸਿੰਘ ਬੱਖੁ ਜੋ ਕਿ ਪਿੰਡ ਮਾੜੂ ਦਾ ਮੌਜੂਦਾ ਸਰਪੰਚ ਹੈ ਨੂੰ ਗੈਰ ਕਾਨੂੰਨੀ ਢੰਗ ਨਾਲ ਟੈਕਸ ਵਸੂਲਣ ਤੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੈਡੀਕਲ ਕਰਵਾਉਣ ਤੋਂ ਬਾਅਦ ਮੁਲਜਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਵੀ ਹਾਸਲ ਕੀਤਾ ਜਾਵੇਗਾ। ਇੰਸਪੈਕਟਰ ਕੁਲਵਿੰਦਰ ਸਿੰਘ ਨੇ ਕਿਹਾ ਕਿ ਰਾਹਗੀਰਾਂ ਤੋਂ ਜਬਰੀ ਵਸੂਲੀ ਕਰਨ ਵਾਲਿਆਂ ਵਿੱਚ ਇਹ ਸਰਪੰਚ ਵੀ ਮੌਜੂਦ ਰਿਹਾ ਹੈ ਜਿਸ ਦੀ ਵੀਡੀਓ ਵੀ ਉਹਨਾਂ ਦੇ ਹੱਥ ਲੱਗੀ ਹੈ। ਇਸ ਮਾਮਲੇ ਵਿੱਚ ਬਾਕੀ ਮੁਲਜ਼ਮਾਂ ਦੀ ਵੀ ਗ੍ਰਿਫਤਾਰੀ ਜਲਦ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਪੰਜਾਬ ਹਰਿਆਣਾ ਹੱਦ ਨਾਲ ਲੱਗਦੇ ਅਤੇ ਹਲਕਾ ਸਨੌਰ ਵਿਚਲਾ ਪਿੰਡ ਮਾੜੂ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਲਈ ਆਵਾਜਾਈ ਦਾ ਰਾਹ ਬਣਿਆ ਹੋਇਆ ਹੈ। ਬੀਤੇ ਦਿਨੀ ਪਿੰਡ ਦੇ ਪੁਲ ਕੋਲ ਕੁਝ ਲੋਕਾਂ ਵੱਲੋਂ ਲੰਘਣ ਵਾਲੇ ਵਾਹਣ ਚਾਲਕਾਂ ਤੋਂ 100 ਰੁਪਏ ਤੋਂ ਲੈ ਕੇ 1000 ਤੱਕ ਦੀ ਵਸੂਲੀ ਕੀਤੀ ਗਈ। ਜਿਸ ਸਬੰਧੀ ਇੱਕ ਵੀਡੀਓ ਵੀ ਵਾਇਰਲ ਹੋਈ ਅਤੇ ਪੰਜਾਬੀ ਜਾਗਰਣ ਵੱਲੋਂ ਇਸ ਮਸਲੇ ਨੂੰ ਉੱਪਰ ਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ। ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਵੀਡੀਓ ਦੀ ਜਾਂਚ ਕਰਨ ਤੋਂ ਬਾਅਦ ਪਿੰਡ ਮਾੜੂ ਸਰਪੰਚ ਬਲਜਿੰਦਰ ਸਿੰਘ ਮੱਖੂ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਵਸੂਲੀ ਕਰਨ ਦਾ ਮਾਮਲਾ ਦਰਜ ਕੀਤਾ ਸੀ।
Get all latest content delivered to your email a few times a month.