>
ਤਾਜਾ ਖਬਰਾਂ
ਰੂਪਨਗਰ, 19 ਜਨਵਰੀ- ਰੂਪਨਗਰ ਜ਼ਿਲ੍ਹੇ ਦੇ ਪਿੰਡ ਬੜਵਾ ਦੇ ਹਰਮਿੰਦਰ ਸਿੰਘ ਦੀ 10 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਪੰਜਾਬ ਰਾਜ ਡਿਅਰ ਲੋਹੜੀ ਮੱਕਰ ਸੰਕ੍ਰਾਂਤੀ ਬੰਪਰ ਲਾਟਰੀ ਨੰਬਰ ਬੀ 566370 ਟਿਕਟ ਰੂਪਨਗਰ ਦੇ ਅਸ਼ੋਕਾ ਲਾਟਰੀ ਤੋਂ ਖਰੀਦੀ ਗਈ ਸੀ। ਹਰਮਿੰਦਰ ਸਿੰਘ ਡ੍ਰਾਇਵਰੀ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਪਹਿਲਾਂ ਵੀ ਲਾਟਰੀ ਦੀਆਂ ਟਿਕਟਾਂ ਲੈਂਦੇ ਸਨ। ਇਸ ਇਨਾਮ ਨਾਲ ਸਭ ਤੋਂ ਪਹਿਲਾਂ ਉਹ ਆਪਣਾ ਕਰਜ਼ਾ ਚੁਕਾਉਣਗੇ। ਅਸ਼ੋਕਾ ਲਾਟਰੀ ਦੇ ਮਾਲਕ ਹੇਮੰਤ ਕੱਕੜ ਨੇ ਦੱਸਿਆ ਕਿ ਰੂਪਨਗਰ ਸਥਿਤ ਉਨ੍ਹਾਂ ਦੇ ਸਟਾਲ ਤੋਂ ਖਰੀਦੀ ਟਿਕਟ 'ਤੇ 10 ਕਰੋੜ ਰੁਪਏ ਦਾ ਇਨਾਮ ਜਿੱਤਣਾ ਉਨ੍ਹਾਂ ਲਈ ਬਹੁਤ ਖੁਸ਼ੀ ਦੀ ਗੱਲ ਹੈ।
Get all latest content delivered to your email a few times a month.