> Bolda Punjab -ਕਿਸਾਨ–ਮਜ਼ਦੂਰ ਜਥੇਬੰਦੀ ਦੀ ਕੋਰ ਕਮੇਟੀ ਦੀ ਮੀਟਿੰਗ ਸ਼ੰਬੂ ਬਾਰਡਰ ’ਤੇ ਹੋਈ
IMG-LOGO
ਹੋਮ ਪੰਜਾਬ : ਕਿਸਾਨ–ਮਜ਼ਦੂਰ ਜਥੇਬੰਦੀ ਦੀ ਕੋਰ ਕਮੇਟੀ ਦੀ ਮੀਟਿੰਗ ਸ਼ੰਬੂ ਬਾਰਡਰ ’ਤੇ...

ਕਿਸਾਨ–ਮਜ਼ਦੂਰ ਜਥੇਬੰਦੀ ਦੀ ਕੋਰ ਕਮੇਟੀ ਦੀ ਮੀਟਿੰਗ ਸ਼ੰਬੂ ਬਾਰਡਰ ’ਤੇ ਹੋਈ

26 ਜਨਵਰੀ ਦੇ ਐਕਸ਼ਨ ਸੰਬੰਧੀ ਕੀਤੀਆਂ ਵਿਚਾਰਾਂ

26 ਜਨਵਰੀ ਦੇ ਐਕਸ਼ਨ ਸੰਬੰਧੀ ਕੀਤੀਆਂ ਵਿਚਾਰਾਂ

Admin user - Jan 19, 2025 07:23 PM
IMG

ਖਨੋਰੀ, 19 ਜਨਵਰੀ (ਜਸਵਿੰਦਰ ਸਿੰਘ ਸੰਧੂ)– ਕਿਸਾਨ–ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕੋਰ ਕਮੇਟੀ ਮੈਂਬਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਸ਼ੰਬੂ ਬਾਰਡਰ ’ਤੇ ਹੋਈ। ਮੀਟਿੰਗ ਵਿਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਵੀ ਹਾਜ਼ਰ ਹੋਏ। ਮੀਟਿੰਗ ਵਿਚ 26 ਜਨਵਰੀ ਨੂੰ ਟਰੈਕਟਰ ਮਾਰਚ ਸਬੰਧੀ ਵਿਚਾਰ–ਵਟਾਂਦਰਾ ਕੀਤਾ ਗਿਆ ਤੇ ਚੱਲ ਰਹੇ ਕਿਸਾਨੀ ਅੰਦੋਲਨ ਸ਼ੰਬੂ, ਖਨੌਰੀ, ਰਤਨਪੁਰਾ ਬਾਰਡਰਾਂ ਨੂੰ ਮਜ਼ਬੂਤੀ ਦੇਣ ਤੇ ਕੇਂਦਰ ਸਰਕਾਰ ਵਲੋਂ ਦੇਸ਼ ਦੇ ਖੇਤੀ ਸੈਕਟਰ ਉਪਰ ਹਮਲੇ ਦੇ ਸਬੰਧੀ ਲਿਆਂਦੇ ਖਰੜੇ ਰੱਦ ਕਰਨ ਦੀ ਜੋਰਦਾਰ ਮੰਗ ਕੀਤੀ। ਇਸ ਮੌਕੇ ਗੁਰਮੇਲ ਸਿੰਘ ਫੱਤੇਵਾਲਾ, ਧਰਮ ਸਿੰਘ ਸਿੱਧੂ, ਨਰਿੰਦਰਪਾਲ ਸਿੰਘ ਜਤਾਲਾ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਸੁਰਜੀਤ ਸਿੰਘ ਫੌਜੀ, ਹਰਫੂਲ ਸਿੰਘ ਦੂਲੇਵਾਲਾ ਆਦਿ ਆਗੂ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.