> Bolda Punjab -ਜਸਟਿਨ ਟਰੂਡੋ ਕੀਤਾ ਪ੍ਰਧਾਨ ਮੰਤਰੀ ਪਦ ਅਤੇ ਪਾਰਟੀ ਆਗੂ ਵਜੋਂ ਅਸਤੀਫਾ ਦੇਣ ਦਾ ਐਲਾਨ
IMG-LOGO
ਹੋਮ ਦੁਨੀਆ: ਜਸਟਿਨ ਟਰੂਡੋ ਕੀਤਾ ਪ੍ਰਧਾਨ ਮੰਤਰੀ ਪਦ ਅਤੇ ਪਾਰਟੀ ਆਗੂ ਵਜੋਂ...

ਜਸਟਿਨ ਟਰੂਡੋ ਕੀਤਾ ਪ੍ਰਧਾਨ ਮੰਤਰੀ ਪਦ ਅਤੇ ਪਾਰਟੀ ਆਗੂ ਵਜੋਂ ਅਸਤੀਫਾ ਦੇਣ ਦਾ ਐਲਾਨ

Admin user - Jan 07, 2025 10:07 AM
IMG

ਕੈਨੇਡਾ, 7 ਜਨਵਰੀ- ਕੈਨੇਡਾ ਸੱਤਾਧਾਰੀ ਧਿਰਾਂ ਵਿਚ ਚਲਦੇ ਆਪਸੀ ਕਲੇਸ਼ ਨੇ ਕੈਨੇਡਾ ਦੀ ਸਿਆਸਤ ਚ ਵੱਡੇ ਫੇਰ ਬਦਲ ਕਰਕੇ ਰੱਖ ਦਿੱਤੇ ਹਨ । ਲਿਬਰਲ ਪਾਰਟੀ ਵਿਚ ਭਾਰੀ ਦਬਾਅ ਉਪਰੰਤ ਆਖਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਟੀ ਆਗੂ ਅਤੇ ਪ੍ਰਧਾਨ ਮੰਤਰੀ ਵਜੋਂ ਅਸਤੀਫਾ ਦੇ ਹੀ ਦਿੱਤਾ । ਅੱਜ ਉਹਨਾਂ ਆਪਣੀ ਸਰਕਾਰੀ ਰਿਹਾਇਸ਼ ਦੇ ਬਾਹਰ ਉਦਾਸ ਭਰੇ ਮਨ ਨਾਲ ਆਪਣੇ ਉਕਤ ਫੈਸਲੇ ਬਾਰੇ ਐਲਾਨ ਕਰਦਿਆਂ ਕਿਹਾ ਕਿ ਉਹ ਲਿਬਰਲ ਪਾਰਟੀ ਦੇ ਨਵੇਂ ਆਗੂ ਦੀ ਚੋਣ ਤੱਕ ਅਹੁਦੇ ਤੇ ਬਣੇ ਰਹਿਣਗੇ। ਉਹਨਾਂ ਦੱਸਿਆ ਕਿ ਪਾਰਟੀ ਅਤੇ ਮੁਲਕ ਦੇ ਭਲੇ ਹਿੱਤ ਉਹਨਾਂ ਨੇ ਇਹ ਔਖਾ ਫੈਸਲਾ ਲਿਆ ਹੈ ਤੇ ਗਵਰਨਰ ਜਨਰਲ ਨੂੰ ਮਿਲਕੇ ਆਪਣੇ ਫੈਸਲੇ ਬਾਰੇ ਜਾਣੂ ਕਰਵਾ ਦਿੱਤਾ ਹੈ ਜਿਹਨਾਂ ਉਹਨਾਂ ਦੀ ਬੇਨਤੀ ਤੇ ਹਾਉਸ ਆਫ ਕਾਮਨਜ਼ ਦੀ ਕਾਰਵਾਈ 24 ਮਾਰਚ ਤੱਕ ਫਰੀਜ਼ ਕਰਨਾ ਸਵੀਕਾਰ ਕਰ ਲਿਆ ਹੈ।ਉਨ੍ਹਾਂ ਕੈਨੇਡੀਅਨ ਇਤਿਹਾਸ ਵਿਚ ਇੱਕ ਘੱਟ ਗਿਣਤੀ ਸਰਕਾਰ ਨੂੰ ਲੰਮੇ ਸਮੇਂ ਤੱਕ ਚਲਾਇਆ ਅਤੇ 2015 ਤੋਂ ਲੈ ਕੇ ਹੁਣ ਤੱਕ ਲਗਪਗ 9 ਸਾਲ ਮੁਲਕ ਦੀ ਵਾਗਡੋਰ ਸੰਭਾਲੀ ਹੈ। ਕਰੋਨਾ ਦੌਰ ਦੌਰਾਨ ਉਹਨਾਂ ਦੀ ਸਰਕਾਰ ਵਲੋਂ ਲਏ ਫੈਸਲਿਆਂ ਨੂੰ ਕਾਫੀ ਸਲਾਹਿਆ ਗਿਆ ਪਰ ਇਮੀਗ੍ਰੇਸ਼ਨ ਨੀਤੀ ਦੇ ਬੁਰੀ ਤਰਾਂ ਫੇਲ ਹੋਣ ਕਾਰਣ ਉਹ ਕੈਨੇਡੀਅਨਾਂ ਦੇ ਗੁੱਸੇ ਦਾ ਨਿਸ਼ਾਨਾ ਬਣ ਰਹੇ ਹਨ। ਉਨ੍ਹਾਂ ਨੇ ਆਪਣੀ ਸਰਕਾਰ ਦੇ ਚੰਗੇ ਕੰਮਾਂ ਨੂੰ ਗਿਣਾਉਣ ਦੇ ਨਾਲ ਲੋਕਤੰਤਰ ਚੋਣ ਪ੍ਰਣਾਲੀ ਵਿਚ ਸੁਧਾਰ ਨਾ ਲਿਆ ਸਕਣ ਨੂੰ ਅਫਸੋਸਨਾਕ ਦੱਸਿਆ। ਉਹਨਾਂ ਕਿਹਾ ਕਿ ਪਾਰਟੀ ਵਲੋਂ ਨਵਾਂ ਆਗੂ ਚੁਣਨ ਤੇ ਬੇਹਤਰ ਢੰਗ ਨਾਲ ਸਰਕਾਰ ਚਲਾਏ ਜਾਣ ਲਈ ਪੂਰਾ ਸਹਿਯੋਗ ਦੇਣਗੇ ਪਰ ਇਸੇ ਦੌਰਾਨ ਐਨ ਡੀ ਪੀ ਆਗੂ ਜਗਮੀਤ ਸਿੰਘ ਨੇ ਕਿਹਾ ਹੈ ਕਿ ਕੋਈ ਵੀ ਆਗੂ ਆਵੇ ਉਹਨਾਂ ਦੀ ਪਾਰਟੀ ਹੁਣ ਲਿਬਰਲ ਨੂੰ ਸਮਰਥਨ ਨਹੀਂ ਦੇਵੇਗੀ।ਕੋਣ ਹੋ ਸਕਦਾ ਹੈ ਨਵਾਂ ਆਗੂ- ਟਰੂਡੋ ਵਲੋਂ ਅਸਤੀਫੇ ਦੇ ਐਲਾਨ ਉਪਰੰਤ ਸੰਭਾਵੀ ਪਾਰਟੀ ਆਗੂ ਦੇ ਨਾਵਾਂ ਦੀ ਚਰਚਾ ਹੋਣ ਲੱਗੀ ਹੈ ਜਿਹਨਾਂ ਵਿਚ ਅਨੀਤਾ ਆਨੰਦ, ਮਾਰਕ ਕਾਰਨੀ, ਫ੍ਰੈਂਕੋ-ਫਿਲਿਪ ਸ਼ੈਂਪੇਨ, ਕ੍ਰਿਸਟੀ ਕਲਾਰਕ, ਸੀਨ ਫਰੇਜ਼ਰ, ਕ੍ਰਿਸਟੀਆ ਫ੍ਰੀਲੈਂਡ, ਮੇਲਾਨੀ ਜੋਲੀ, ਡੋਮਿਨਿਕ ਲੇਬਲੈਂਕ ਦੇ ਨਾਮ ਖਾਸ ਹਨ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.