>
ਤਾਜਾ ਖਬਰਾਂ
ਨਵੀਂ ਦਿੱਲੀ, 27 ਦਸੰਬਰ- ਇਨ੍ਹੀਂ ਦਿਨੀਂ ਬਾਦਸ਼ਾਹ ਸ਼ਾਂਤੀ ਦੀਆਂ ਗੱਲਾਂ ਕਰਦਾ ਨਜ਼ਰ ਆ ਰਿਹਾ ਹੈ। ਹਾਲ ਹੀ 'ਚ ਉਨ੍ਹਾਂ ਨੇ ਦਿਲਜੀਤ ਦੋਸਾਂਝ ਅਤੇ ਏਪੀ ਢਿੱਲੋਂ ਵਿਚਾਲੇ ਚੱਲ ਰਹੇ ਵਿਵਾਦ 'ਤੇ ਪ੍ਰਤੀਕਿਰਿਆ ਦਿੱਤੀ ਸੀ। ਗਾਇਕ ਨੇ ਦੋਹਾਂ ਨੂੰ ਗ਼ਲਤੀ ਨਾ ਦੁਹਰਾਉਣ ਦੀ ਸਲਾਹ ਦਿੱਤੀ ਸੀ। ਇਸ ਤੋਂ ਬਾਅਦ ਲਾਈਵ ਮਿਊਜ਼ਿਕ ਈਵੈਂਟ 'ਚ ਉਨ੍ਹਾਂ ਨੇ ਹਨੀ ਸਿੰਘ ਨਾਲ ਚੱਲ ਰਹੀ ਨਾਰਾਜ਼ਗੀ ਨੂੰ ਖ਼ਤਮ ਕਰਨ ਦੀ ਗੱਲ ਕਹੀ। ਹੁਣ ਹਨੀ ਸਿੰਘ ਨੇ ਬਾਦਸ਼ਾਹ ਨਾਲ ਚੱਲ ਰਹੇ ਝਗੜੇ 'ਤੇ ਆਪਣੀ ਚੁੱਪੀ ਤੋੜੀ ਹੈ। ਡੀਜੇ ਵਾਲੇ ਬਾਬੂ ਅਤੇ ਕੁੜੀ ਪਾਗਲ ਹੈ ਵਰਗੇ ਗੀਤ ਗਾ ਕੇ ਲੋਕਾਂ ਨੂੰ ਦੀਵਾਨਾ ਬਣਾਉਣ ਵਾਲੇ ਰੈਪਰ ਅਤੇ ਗਾਇਕ ਬਾਦਸ਼ਾਹ ਵੀ ਵਿਵਾਦਾਂ ਨੂੰ ਲੈ ਕੇ ਸੁਰਖ਼ੀਆਂ ਵਿੱਚ ਹਨ। ਹਨੀ ਸਿੰਘ ਨਾਲ ਉਨ੍ਹਾਂ ਦੀ ਨਰਾਜ਼ਗੀ ਕਿਸੇ ਤੋਂ ਲੁਕੀ ਨਹੀਂ ਹੈ। ਸਾਲ 2024 'ਚ ਦੋਹਾਂ ਨੇ ਇਕ-ਦੂਜੇ ਦੇ ਦਾਅਵਿਆਂ 'ਤੇ ਖੁੱਲ੍ਹ ਕੇ ਗੱਲ ਕੀਤੀ ਸੀ। ਹਾਲਾਂਕਿ, ਉਨ੍ਹਾਂ ਵਿਚਕਾਰ ਸਭ ਕੁਝ ਠੀਕ ਨਹੀਂ ਜਾਪਦਾ ਹੈ। ਬਾਦਸ਼ਾਹ ਨੇ ਹਾਲ ਹੀ ਵਿੱਚ ਇੱਕ ਸਮਾਗਮ ਵਿੱਚ ਕਿਹਾ ਕਿ ਮੇਰੀ ਜ਼ਿੰਦਗੀ 'ਚ ਅਜਿਹਾ ਸਮਾਂ ਜ਼ਰੂਰ ਆਇਆ ਹੈ ਜਦੋਂ ਮੈਂ ਕਿਸੇ ਵਿਅਕਤੀ ਨਾਲ ਗੁੱਸੇ 'ਚ ਸੀ ਅਤੇ ਹੁਣ ਮੈਂ ਇਸ ਨੂੰ ਖ਼ਤਮ ਕਰਨਾ ਚਾਹੁੰਦਾ ਹਾਂ। ਮੈਂ ਕੁਝ ਗ਼ਲਤਫਹਿਮੀਆਂ ਕਾਰਨ ਗੁੱਸੇ ਸੀ। ਅੱਜ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਉਸ ਪੜਾਅ ਨੂੰ ਪਿੱਛੇ ਛੱਡ ਆਇਆਂ ਹਾਂ ਅਤੇ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।
ਬਿਮਾਰੀ ਦਾ ਮਜ਼ਾਕ ਉਡਾਉਣ 'ਤੇ ਹਨੀ ਸਿੰਘ ਨੂੰ ਆਇਆ ਗੁੱਸਾ
ਇਕ ਤਾਜ਼ਾ ਇੰਟਰਵਿਊ 'ਚ ਹਨੀ ਸਿੰਘ ਨੇ ਬਾਦਸ਼ਾਹ ਵੱਲੋਂ ਸਾਲਾਂ ਪੁਰਾਣੀ ਦੁਸ਼ਮਣੀ ਨੂੰ ਖ਼ਤਮ ਕਰਨ ਦੀ ਗੱਲ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਹਨੀ ਸਿੰਘ ਦਾ ਕਹਿਣਾ ਹੈ ਕਿ ਲੜਾਈ ਹਮੇਸ਼ਾ ਦੋ ਵਿਅਕਤੀਆਂ ਵਿੱਚ ਹੁੰਦੀ ਹੈ ਪਰ ਪਿਛਲੇ 10 ਸਾਲਾਂ ਤੋਂ ਉਹ ਵਿਅਕਤੀ ਮੇਰੇ ਬਾਰੇ ਬੁਰਾ-ਭਲਾ ਬੋਲਦਾ ਰਿਹਾ। ਉਸਨੇ ਮੇਰੇ ਖ਼ਿਲਾਫ਼ ਗੀਤ ਬਣਾਏ। ਹਾਲਾਂਕਿ, ਮੈਂ ਕਦੇ ਜਵਾਬ ਨਹੀਂ ਦਿੱਤਾ। ਹਨੀ ਸਿੰਘ ਨੇ ਕਿਹਾ, 'ਇਹ ਆਦਮੀ ਸਾਲਾਂ ਤੋਂ ਮੇਰੇ ਖ਼ਿਲਾਫ਼ ਜ਼ਹਿਰ ਉਗਲ ਰਿਹਾ ਹੈ। ਮੈਂ ਕਦੇ ਜਵਾਬ ਨਹੀਂ ਦਿੱਤਾ ਪਰ ਪ੍ਰਸ਼ੰਸਕ ਚਾਹੁੰਦੇ ਹਨ ਕਿ ਮੈਂ ਇਸ 'ਤੇ ਪ੍ਰਤੀਕਿਰਿਆ ਦੇਵਾਂ। ਜਦੋਂ ਮੈਂ ਬਿਮਾਰ ਹੁੰਦਾ ਸੀ ਤਾਂ ਉਹ ਮੇਰਾ ਅਤੇ ਮੇਰੀ ਬਿਮਾਰੀ ਦਾ ਮਜ਼ਾਕ ਉਡਾਉਂਦਾ ਸੀ ਅਤੇ ਲਗਾਤਾਰ ਮੇਰੇ ਬਾਰੇ ਬੋਲਣ ਵਾਲੇ ਗੀਤ ਬਣਾਉਂਦਾ ਸੀ। ਉਨ੍ਹਾਂ ਨੇ ਬਾਦਸ਼ਾਹ ਨਾਲ ਆਉਣ ਵਾਲੇ ਕਿਸੇ ਵੀ ਪ੍ਰੋਜੈਕਟ 'ਤੇ ਕੰਮ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ।
Get all latest content delivered to your email a few times a month.