IMG-LOGO
ਹੋਮ ਪੰਜਾਬ : ਦੇਵ ਸਮਾਜ ਕਾਲਜ ਫਾਰ ਵੂਮੈਨ ਫ਼ਿਰੋਜ਼ਪੁਰ ਨੂੰ ਸੈਂਟਰ ਫਾਰ ਪੋਸਟ...

ਦੇਵ ਸਮਾਜ ਕਾਲਜ ਫਾਰ ਵੂਮੈਨ ਫ਼ਿਰੋਜ਼ਪੁਰ ਨੂੰ ਸੈਂਟਰ ਫਾਰ ਪੋਸਟ ਗ੍ਰੇਜੂਏਟ ਸਾਇੰਸ ਤੋਂ ਡੀ.ਐੱਸ.ਟੀ-ਕਿਊਰੀ ਗ੍ਰਾਂਟ ਪ੍ਰਾਪਤ ਹੋਈ

Admin user - Dec 07, 2024 07:01 PM
IMG

ਬਾਲ ਕਿਸ਼ਨ

ਫ਼ਿਰੋਜ਼ਪੁਰ, 7 ਦਸੰਬਰ- ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਦੇ ਚੇਅਰਮੈਨ ਨਿਰਮਲ ਸਿੰਘ ਢਿੱਲੋਂ, ਡਾ: ਅਗਨੀਜ਼ ਢਿੱਲੋਂ, ਸਕੱਤਰ ਦੇਵ ਸਮਾਜ ਦੇ ਮਾਰਗਦਰਸ਼ਨ ਅਤੇ ਡਾ: ਸੰਗੀਤਾ ਪਿ੍ਰੰਸੀਪਲ ਦੀ ਅਗਵਾਈ ਵਿਚ ਸਿੱਖਿਆ ਅਤੇ ਤਕਨਾਲੋਜੀ ਵਿਭਾਗ (ਡੀ.ਐੱਸ.ਟੀ) ਭਾਰਤ ਸਰਕਾਰ ਦੀ ‘ਮਹਿਲਾ ਯੂਨੀਵਰਸਿਟੀਆਂ ਵਿਚ ਨਵੀਨਤਾ ਅਤੇ ਉੱਤਮਤਾ ਲਈ ਯੂਨੀਵਰਸਿਟੀ ਖੋਜ ਦਾ ਏਕੀਕਰਨ (ਕਿਊਰੀ)’ ਪ੍ਰੋਗਰਾਮ ਦੇ ਅਧੀਨ ਗ੍ਰਾਂਟ ਪ੍ਰਾਪਤ ਹੋਈ ਹੈ, ਜਿਸਦਾ ਉਦੇਸ਼ ਮਹਿਲਾ ਸਿੱਖਿਆ ਅਤੇ ਸ਼ਕਤੀਕਰਨ ਨੂੰ ਪ੍ਰੋਤਸਾਹਨ ਦੇਣਾ ਹੈ। ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਸਿੱਖਿਆ, ਸਮਾਜਿਕ ਅਤੇ ਸੱਭਿਆਚਾਰਕ ਸਰਗਰਮੀਆਂ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਏ ਪਲੱਸ ਗ੍ਰੇਡ ਪ੍ਰਾਪਤ ਕਾਲਜ ਹੈ ਅਤੇ ਇਹ ਗ੍ਰਾਂਟ ਪ੍ਰਾਪਤ ਕਰਕੇ ਕਾਲਜ ਨੇ ਆਪਣੀਆਂ ਉਪਲਬਧੀਆਂ ਵਿਚ ਇਕ ਹੋਰ ਵਾਧਾ ਕੀਤਾ ਹੈ। ਇਸ ਗ੍ਰਾਂਟ ਦਾ ਉਦੇਸ਼ ਯੂਵਾ ਮਹਿਲਾਵਾਂ ਵਿੱਚ ਖੋਜ ਅਤੇ ਵਿਕਾਸ ਕਾਰਜਾਂ ਨੂੰ ਪ੍ਰਫੁੱਲਿਤ ਕਰਨਾ ਅਤੇ ਮਹਿਲਾ ਸਿੱਖਿਆ ਸੰਸਥਾਵਾਂ ਵਿੱਚ ਨਵੀਂ ਪ੍ਰਤਿਭਾ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਗਿਆਨ ਵਿਭਾਗਾਂ ਨੂੰ ਅੱਗੇ ਵਧਾਉਣਾ ਅਤੇ ਸਮਰੱਥਾ ਪ੍ਰਦਾਨ ਕਰਨਾ ਹੈ ਜਿਸ ਨਾਲ ਵਿਗਿਆਨ ਤਕਨਾਲੋਜੀ ਇੰਜੀਨੀਅਰਿੰਗ ਅਤੇ ਗਣਿਤ ਵਿੱਚ ਉੱਤਮਤਾ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਅਭਿਨਵ ਖੋਜ ਯੋਜਨਾ ਨੂੰ ਅੱਗੇ ਵਧਾਉਣਾ ਆਧੁਨਿਕ ਹੁਨਰ ਵਿਕਸਿਤ ਕਰਨਾ ਸੰਭਵ ਹੈ। ਇਹ ਤਕਨੀਕੀ ਖੋਜਾਂ ਨੂੰ ਮਜ਼ਬੂਤ ਕਰਨ, ਸਮਰੱਥ ਵਧਾਉਣ ਅਤੇ ਮਹਿਲਾ ਸੰਸਥਾਨਾਂ ਲਈ ਅਨੁਕੂਲ ਮਾਹੌਲ ਬਣਾਉਣ ਦੀ ਦਿਸ਼ਾ ਵੱਲ ਕਾਲਜ ਪਹਿਲ ਦਾ ਸਮਰਥਨ ਕਰੇਗਾ। ਇਸ ਸੰਦਰਭ ਵਿੱਚ ਕਾਲਜ ਪਿ੍ਰੰਸੀਪਲ ਡਾ: ਸੰਗੀਤਾ ਨੇ ਕਿਹਾ ਕਿ ਦੇਵ ਸਮਾਜ ਕਾਲਜ ਫਾਰ ਵੁਮੈਨ ਫਿਰੋਜ਼ਪੁਰ ਗ੍ਰਾਂਟ ਪ੍ਰਾਪਤ ਕਰਨ ਵਾਲਾ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਪਹਿਲਾ ਵੂਮੈਨ ਕਾਲਜ ਬਣ ਗਿਆ ਹੈ। ਪਿ੍ਰੰਸੀਪਲ ਡਾ. ਸੰਗੀਤਾ ਨੇ ਆਪਣੀ ਖੁਸ਼ੀ ਪ੍ਰਗਟ ਕਰਦੇ ਹੋਏ ਦੱਸਿਆ ਕਿ ਪ੍ਰੋਜੈਕਟ ਪ੍ਰਮੁੱਖ ਨਿਗਰਾਨ ਡਾ. ਆਸ਼ਾ ਅਰੋੜਾ, ਭੌਤਿਕ ਵਿਗਿਆਨ ਵਿਭਾਗ ਦੁਆਰਾ ਪ੍ਰਸਤੁਤ ਪ੍ਰਸਤੁਤੀਕਰਨ ਦੇ ਆਧਾਰ ’ਤੇ ਪ੍ਰੋਜੇਕਟ ਸਲਾਹਕਾਰ ਕਮੇਟੀ ਦੁਆਰਾ ਗ੍ਰਾਂਟ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕਿੱਤੇ ਤੋਂ ਬਾਅਦ ਸਿੱਖਿਆ ਵਿਗਿਆਨ ਵਿਭਾਗਾਂ ਨੂੰ ਪੋਸਟ-ਗ੍ਰੈਜੂਏਟ ਅਤੇ ਖੋਜ ਪੱਧਰ ‘ਤੇ ਅਭਿਆਸ ਦੀ ਸਿਖਲਾਈ ‘ਤੇ ਵਿਸ਼ੇਸ਼ ਜ਼ੋਰ ਦੇਣ ਦੇ ਨਾਲ ਵਿਗਿਆਨ ਸਿੱਖਿਆ ਦੇ ਸੰਪੂਰਨ ਸੁਧਾਰ ਦੇ ਲਈ ਤਿੰਨ ਸਾਲ ਦੀ ਮਿਆਦ ਵਿੱਚ ਉਪਕਰਨਾਂ ਦੀ ਖਰੀਦ ਦੇ ਲਈ ਇੱਕ ਗੈਰ-ਆਵਰਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਪਿ੍ਰੰਸੀਪਲ ਡਾ. ਸੰਗੀਤਾ ਨੇ ਪ੍ਰੋਜੈਕਟ ਪ੍ਰਮੁੱਖ ਨਿਗਰਾਨ ਡਾ. ਆਸ਼ਾ ਅਰੋੜਾ, ਸਹਿ ਨਿਗਰਾਨ, ਡਾ: ਮੋਕਸ਼ੀ ਅਤੇ ਕਾਲਜ ਦੇ ਪੂਰੇ ਵਿਗਿਆਨ ਵਿਭਾਗ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਦੇਵ ਸਮਾਜ ਦੇ ਕਾਲਜ ਫਾਰ ਵੁਮੈਨ ਫ਼ਿਰੋਜ਼ਪੁਰ ਦੇ ਵਿਗਿਆਨ ਵਿਭਾਗ ਦੇਸ਼ ਲਈ ਉੱਚ ਗੁਣਵੱਤਾ ਵਾਲੀ ਮਹਿਲਾ ਵਿਦਿਆਰਥਣਆਂ ਨੂੰ ਉੱਚ ਪੱਧਰੀ ਮਹਿਲਾ ਵਿਗਿਆਨੀ ਬਣਾਉਣ ਵਿੱਚ ਆਪਣਾ ਸਹਿਯੋਗ ਪ੍ਰਦਾਨ ਕਰੇਗਾ। ਯੋਜਨਾ ਦੇ ਆਉਟ-ਰੀਚ ਗਤੀਵਿਧੀਆਂ ਦੇ ਦੌਰਾਨ, ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਹੋਰ ਕਾਲਜਾਂ ਦੀਆਂ ਵਿਦਿਆਰਥਣਾਂ ਨੂੰ ਕਾਲਜ ਵਿੱਚ ਵੱਖ-ਵੱਖ ਉਪਕਰਣਾਂ ਦਾ ਉਪਯੋਗ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਇਸ ਮੌਕੇ ਕਾਲਜ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਵਾਂ ਦਿੱਤੀਆਂ ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.