ਤਾਜਾ ਖਬਰਾਂ
ਬਾਲ ਕਿਸ਼ਨ
ਫ਼ਿਰੋਜ਼ਪੁਰ, 7 ਦਸੰਬਰ- ਨਾਬਾਲਿਗ ਲੜਕੀ ਨਾਲ ਛੇੜਛਾੜ ਦੇ ਮਾਮਲੇ ਵਿਚ ਥਾਣਾ ਕੈਂਟ ਫ਼ਿਰੋਜ਼ਪੁਰ ਪੁਲਿਸ ਨੇ ਇਕ ਔਰਤ ਨੂੰ ਗਿ੍ਰਫ਼ਤਾਰ ਕਰਕੇ ਤਿੰਨ ਹੋਰਾਂ ਖ਼ਿਲਾਫ਼ ਧਾਰਾ 76, 127 (2), 115 (2), 61 (2) ਬੀ.ਐਨ.ਐੱਸ. ਅਤੇ ਪੋਸਕੋ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। 14 ਸਾਲ ਦੀ ਨਾਬਾਲਿਗ ਲੜਕੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਮਮਤਾ ਪਤਨੀ ਮੋਂਟੀ ਨੇ ਉਸ ਨੂੰ ਆਪਣੇ ਨਾਲੋਂ ਵੱਡੀ ਲੜਕੀ ਪਾਇਲ ਦੇ ਨਾਲ ਕੱਪੜੇ ਲੈਣ ਲਈ ਅੰਮ੍ਰਿਤਸਰ ਭੇਜਿਆ। ਮਿਤੀ 5 ਦਸੰਬਰ 2024 ਨੂੰ ਦੁਪਹਿਰ 1 ਵਜੇ, ਪਾਇਲ ਨੇ ਨਾਬਾਲਿਗ ਨੂੰ ਗੱਡੀ ਵਿੱਚ ਬਿਠਾਇਆ। ਕਰੀਬ ਸਾਢੇ 4 ਵਜੇ ਉਹ ਅੰਮ੍ਰਿਤਸਰ ਪਹੁੰਚ ਗਏ। ਪਾਇਲ ਨੇ ਕਿਹਾ ਕਿ ਪਹਿਲਾਂ ਰਹਿਣ ਲਈ ਕਮਰਾ ਦੇਖ ਲੈਂਦੇ ਹਨ। ਉਸ ਨੇ ਨਾਬਾਲਿਗ ਨੂੰ ਇੱਕ ਕਮਰੇ ਵਿੱਚ ਬਿਠਾ ਕੇ ਕਿਹਾ ਕਿ ਉਹ ਤੁਰੰਤ ਆ ਰਹੀ ਹੈ। ਕੁਝ ਸਮੇਂ ਬਾਅਦ, ਇੱਕ ਅਣਪਛਾਤਾ ਲੜਕਾ ਕਮਰੇ ਵਿੱਚ ਆਇਆ, ਜਿਸ ਨੇ ਨਾਬਾਲਿਗ ਦੀ ਕੁੱਟਮਾਰ ਕੀਤੀ ਅਤੇ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਨਾਬਾਲਿਗ ਨੇ ਵਿਰੋਧ ਕੀਤਾ ਅਤੇ ਬਾਥਰੂਮ ਵਿੱਚ ਭੱਜ ਕੇ ਆਪਣੀ ਜਾਨ ਬਚਾਈ। ਉਸ ਨੇ ਸਾਰੀ ਰਾਤ ਬਾਥਰੂਮ ਵਿੱਚ ਬੰਦ ਰਹਿੰਦੇ ਹੋਏ ਬਿਤਾਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸਲਵਿੰਦਰ ਸਿੰਘ ਨੇ ਦੱਸਿਆ ਕਿ ਨਾਬਾਲਿਗ ਲੜਕੀ ਦਾ ਸ਼ਾਕਸ਼ ਐਪ ਰਾਹੀਂ ਬਿਆਨ ਰਿਕਾਰਡ ਕਰਕੇ ਵੀਡੀਓ ਬਣਾਈ ਗਈ। ਪੁਲਿਸ ਨੇ ਮਮਤਾ ਨੂੰ ਗਿ੍ਰਫਤਾਰ ਕਰ ਲਿਆ ਹੈ ਅਤੇ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਖ਼ਿਲਾਫ਼ ਬੀ.ਐਨ.ਐੱਸ. ਦੀਆਂ ਧਾਰਾਵਾਂ 76, 127 (2), 115 (2), 61 (2) ਅਤੇ ਪੋਸਕੋ ਐਕਟ ਤਹਿਤ ਕਾਰਵਾਈ ਜਾਰੀ ਹੈ।
Get all latest content delivered to your email a few times a month.