ਤਾਜਾ ਖਬਰਾਂ
ਬਾਲ ਕਿਸ਼ਨ
ਫ਼ਿਰੋਜ਼ਪੁਰ, 7 ਦਸੰਬਰ- ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਇੱਕ ਵਿਅਕਤੀ ਨੂੰ 4 ਕਿਲੋ 28 ਗ੍ਰਾਮ ਸੁੱਕੀ ਭੰਗ ਸਮੇਤ ਗਿ੍ਰਫਤਾਰ ਕੀਤਾ ਹੈ। ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਦੀ ਟੀਮ ਨੇ ਨੇੜੇ ਪੁਲ ਖਾਈ ਫੇਮੇ ਕੀ ਪਹੁੰਚ ਕੇ ਗਸ਼ਤ ਕਰ ਰਹੀ ਸੀ। ਇਸ ਦੌਰਾਨ, ਇੱਕ ਖਾਸ ਮੁਖਬਰ ਵਲੋਂ ਇਤਲਾਹ ਮਿਲੀ ਕਿ ਦੋਸ਼ੀ ਬੇਅੰਤ ਸਿੰਘ ਉਰਫ਼ ਮੰਗੂ, ਪੁੱਤਰ ਮੁਖਤਿਆਰ ਸਿੰਘ, ਵਾਸੀ ਪਿੰਡ ਗੋਬਿੰਦ ਨਗਰ, ਜੋ ਮੇਨ ਬਾਜ਼ਾਰ ਖਾਈ ਫੇਮੇ ਕੀ ਵਿਖੇ ਨਾਈ ਦੀ ਦੁਕਾਨ ਚਲਾਉਂਦਾ ਹੈ, ਉਸ ਨੇ ਦੁਕਾਨ ਦੇ ਨਾਲ ਖਾਲੀ ਦੁਕਾਨ ਵਿੱਚ ਸੁੱਕੀ ਭੰਗ ਸੰਭਾਲੀ ਹੋਈ ਹੈ ਅਤੇ ਉਸ ਦੀ ਵਿਕਰੀ ਕਰਦਾ ਹੈ। ਇਸ ਇਤਲਾਹ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮ ਨੇ ਛਾਪੇਮਾਰੀ ਕੀਤੀ ਅਤੇ ਬੇਅੰਤ ਸਿੰਘ ਨੂੰ 4 ਕਿਲੋ 28 ਗ੍ਰਾਮ ਸੁੱਕੀ ਭੰਗ ਸਮੇਤ ਗਿ੍ਰਫ਼ਤਾਰ ਕਰ ਲਿਆ। ਪੁਲਿਸ ਨੇ ਦੋਸ਼ੀ ਖਿਲਾਫ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
Get all latest content delivered to your email a few times a month.